ਦੁਕਾਨ ਲਗਾਉਣ ਨੂੰ ਲੈ ਕੇ ਝਗੜੇ ''ਚ ਇਕ ਜਖ਼ਮੀ, ਦੋ ਨਾਮਜ਼ਦ
08/25/2019 4:09:59 PM
ਮੋਗਾ (ਅਜ਼ਾਦ)—ਥਾਣਾ ਕੋਟ ਈਸੇ ਖਾਂ ਦੇ ਅਧੀਨ ਪੈਂਦੇ ਪਿੰਡ ਦੋਲੇਵਾਲਾ ਵਿਚ ਬਾਬਾ ਝੁੱਗੀ ਵਾਲਾ ਗੁਰਦੁਆਰਾ ਦੇ ਕੋਲ ਦੁਕਾਨ ਲਗਾਉਣ ਨੂੰ ਲੈ ਕੇ ਹੋਏ ਝਗੜੇ ਵਿਚ ਬਲਵੰਤ ਰਾਏ ਨਿਵਾਸੀ ਚੱਕੀ ਵਾਲੀ ਗਲੀ ਮੋਗਾ ਨੂੰ ਕੁੱਝ ਵਿਅਕਤੀਆਂ ਵਲੋਂ ਮਾਰਕੁੱਟ ਕਰਕੇ ਜ਼ਖਮੀ ਕੀਤੇ ਜਾਣ ਦਾ ਪਤਾ ਲੱਗਾ ਹੈ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਇਸ ਸਬੰਧ ਵਿਚ ਕੋਟ ਈਸੇ ਖਾਂ ਪੁਲਸ ਵਲੋਂ ਹਰਦੀਪ ਸਿੰਘ ਅਤੇ ਉਸਦੇ ਬੇਟੇ ਹਰਜਿੰਦਰ ਸਿੰਘ ਨਿਵਾਸੀ ਮੋਗਾ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ। ਪੁਲਸ ਸੂਤਰਾਂ ਦੇ ਅਨੁਸਾਰ ਬਲਵੰਤ ਸਿੰਘ ਰਾਏ ਨੇ ਕਿਹਾ ਕਿ ਉਹ ਗੁਰਦੁਆਰਾ ਦੇ ਕੋਲ ਆਪਣੀ ਦੁਕਾਨ ਲਗਾਉਂਦਾ ਸੀ। ਇਸ ਗੱਲ ਨੂੰ ਲੈ ਕੇ ਕਥਿਤ ਦੋਸ਼ੀ ਵਿਰੋਧ ਕਰਦੇ ਸਨ ਅਤੇ ਉਨਾਂ ਮਿਲ ਕੇ ਮੈਂਨੂੰ ਮਾਰਕੁੱਟ ਕਰਕੇ ਜਖਮੀ ਕਰ ਦਿੱਤਾ, ਜਿਸ ਤੇ ਮੈਂ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਜਾਂਚ ਅਧਿਕਾਰੀ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਕੇ ਸਚਾਈ ਜਾਨਣ ਦਾ ਯਤਨ ਕਰ ਰਹੇ ਹਨ। ਉਨਾਂ ਕਿਹਾਕਿ ਪਹਿਲਾਂ ਉਕਤ ਮਾਮਲੇ ਵਿਚ ਰਪਟ ਦਰਜ਼ ਕੀਤੀ ਗਈ ਸੀ, ਪਰ ਡਾਕਟਰਾਂ ਵਲੋਂ ਐਕਸਰੇ ਰਿਪੋਰਟ ਦੇਣ ਦੇ ਬਾਅਦ ਦੋਨੋਂ ਕਥਿਤ ਦੋਸ਼ੀ ਪਿਓ-ਪੁੱਤਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਗ੍ਰਿਫਤਾਰੀ ਬਾਕੀ ਹੈ।