ਬੈਂਕ ਤੋਂ ਕਰਜ਼ਾ ਦਿਵਾਉਣ ਬਦਲੇ 1 ਲੱਖ 30 ਹਜ਼ਾਰ ਦੀ ਮਾਰੀ ਠੱਗੀ

05/27/2019 11:43:46 AM

ਮੋਗਾ (ਆਜ਼ਾਦ)—ਪਿੰਡ ਰਾਜੇਆਣਾ ਨਿਵਾਸੀ ਬਿੱਕਰ ਸਿੰਘ ਨੇ ਬੈਂਕਾਂ ਤੋਂ ਕਰਜ਼ਾ ਦਿਵਾਉਣ ਦਾ ਕੰਮ ਕਰਨ ਵਾਲੇ ਸਮਾਲਸਰ ਨਿਵਾਸੀ ਇਕ ਏਜੰਟ 'ਤੇ 70 ਲੱਖ ਰੁਪਏ ਦਾ ਕਰਜ਼ਾ ਦਿਵਾਉਣ ਬਦਲੇ 1 ਲੱਖ 30 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਜਾਂਚ ਦੇ ਬਾਅਦ ਕਥਿਤ ਦੋਸ਼ੀ ਜਗਜੀਤ ਸਿੰਘ ਨਿਵਾਸੀ ਪਿੰਡ ਸਮਾਲਸਰ ਖਿਲਾਫ ਥਾਣਾ ਸਮਾਲਸਰ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਰਾਜ ਸਿੰਘ ਵੱਲੋਂ ਕੀਤੀ ਜਾ ਰਹੀ ਹੈ।

ਕੀ ਹੈ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਬਿੱਕਰ ਸਿੰਘ ਪੁੱਤਰ ਗੁਰਦੀਪ ਸਿੰਘ ਨਿਵਾਸੀ ਰਾਜੇਆਣਾ ਨੇ ਕਿਹਾ ਕਿ ਉਸ ਦਾ ਬਾਘਾਪੁਰਾਣਾ ਵਿਖੇ 68 ਮਰਲੇ ਦਾ ਪਲਾਟ ਹੈ, ਜਿਸ 'ਤੇ ਉਸ ਨੇ ਕÎਥਿਤ ਦੋਸ਼ੀ ਜਗਜੀਤ ਸਿੰਘ ਨਾਲ ਉਕਤ ਪਲਾਟ 'ਤੇ ਕਰਜ਼ਾ ਲੈਣ ਲਈ ਗੱਲਬਾਤ ਕੀਤੀ ਤਾਂ ਉਸ ਨੇ ਮੈਨੂੰ 70 ਲੱਖ ਰੁਪਏ ਦਾ ਕਰਜ਼ਾ ਦਿਵਾਉਣ ਬਾਰੇ ਕਿਹਾ। ਉਸ ਨੇ ਮੇਰੇ ਕੋਲੋਂ ਇਕ ਲੱਖ 30 ਹਜ਼ਾਰ ਰੁਪਏ ਕਮਿਸ਼ਨ ਦੇ ਤੌਰ 'ਤੇ ਮੰਗੇ, ਜਿਸ 'ਤੇ ਮੈਂ ਯਕੀਨ ਕਰ ਕੇ ਉਸ ਨੂੰ ਜ਼ਮੀਨ ਦੀ ਜਮ੍ਹਾਬੰਦੀ ਅਤੇ ਹੋਰ ਦਸਤਾਵੇਜ਼ ਦੇ ਦਿੱਤੇ। ਮੈਂ ਉਸ ਨੂੰ ਬਣਦੀ ਕਮਿਸ਼ਨ ਪਿੰਡ ਦੇ ਜ਼ਿੰਮੇਵਾਰ ਬੰਦਿਆਂ ਸਾਹਮਣੇ ਦੇ ਦਿੱਤੀ ਪਰ ਉਸ ਨੇ ਨਾ ਤਾਂ ਮੈਨੂੰ ਬੈਂਕ ਤੋਂ ਕਰਜ਼ਾ ਦੁਆਇਆ ਅਤੇ ਨਾ ਹੀ ਮੇਰੇ ਪੈਸੇ ਵਾਪਸ ਕੀਤੇ। ਇਸ ਤਰ੍ਹਾਂ ਮੇਰੇ ਨਾਲ ਕਥਿਤ ਦੋਸ਼ੀ ਨੇ ਧੋਖਾਦੇਹੀ ਕੀਤੀ ਹੈ। ਜ਼ਿਲਾ ਪੁਲਸ ਮੁਖੀ ਮੋਗਾ ਦੇ ਹੁਕਮਾਂ 'ਤੇ ਇਸ ਦੀ ਜਾਂਚ ਈ.ਓ. ਵਿੰਗ ਮੋਗਾ ਵੱਲੋਂ ਕੀਤੀ ਗਈ। ਜਾਂਚ ਦੇ ਬਾਅਦ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਜਗਜੀਤ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾÎਇਕ ਥਾਣੇਦਾਰ ਰਾਜ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਜਗਜੀਤ ਸਿੰਘ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Shyna

This news is Content Editor Shyna