6 ਅਕਤੂਬਰ ਨੂੰ ਲਾਂਚ ਹੋਵੇਗਾ ਸਨੈਪਡ੍ਰੈਗਨ ਪ੍ਰੋਸੈਸਰ ਅਤੇ 3 ਜੀ ਬੀ ਰੈਮ ਨਾਲ ਲੈਸ ਇਹ ਸਮਾਰਟਫੋਨ

09/27/2016 2:23:01 PM

ਜਲੰਧਰ: ਹੁਵਾਵੇ ਨੇ IFA 2016  ਦੇ ਦੌਰਾਨ ਆਪਣੇ ਦੋ ਨਵੇਂ ਸਮਾਰਟਫੋਨਸ  ਤੋਂ ਪਰਦਾ ਚੁੱਕਿਆ ਸੀ, ਇਹ ਸਮਾਰਟਫੋਨ ਨੋਵਾ ਅਤੇ ਨੋਵਾ ਪਲਸ ਹੁਣ ਕੰਪਨੀ ਹੁਵਾਵੇ ਨੋਵਾ ਸਮਾਰਟਫ਼ੋਨ ਨੂੰ ਲਾਂਚ ਕਰਨ ਦੀ ਤਿਆਰੀ ''ਚ ਹੈ। ਕੰਪਨੀ ਇਸ ਸਮਾਰਟਫੋਨ ਨੂੰ 6 ਅਕਤੂਬਰ ਨੂੰ ਚੀਨ ''ਚ ਪੇਸ਼ ਕਰ ਸਕਦੀ ਹੈ।  ਇਹ ਸਮਾਰਟਫ਼ੋਨ ਪ੍ਰੇਸਟੀਜ ਗੋਲਡ, ਮਾਈਸਟਿਕ ਸਲਿਵਰ ਅਤੇ ਟਾਇਟੇਨੀਅਮ ਗ੍ਰੇ ਰੰਗ ''ਚ ਸੇਲ ਲਈ ਉਪਲੱਬਧ ਹੋਵੇਗਾ। 

 

ਹੁਵਾਵੇ ਨੋਵਾ ਸਮਾਰਟਫ਼ੋਨ ਦੇ ਫੀਚਰਸ ''ਤੇ ਨਜ਼ਰ ਪਾਈਏ ਤਾਂ ਇਸ ''ਚ 5-ਇੰਚ ਦੀ ਫੁੱਲ HD 2.5D ਕਰਵਡ ਗਲਾਸ ਡਿਸਪਲੇ, 2GHz  ਓਕਟਾ-ਕੋਰ ਸਨੈਪਡ੍ਰੈਗਨ 625 ਪ੍ਰੋਸੈਸਰ, 3GB ਦੀ ਰੈਮ ਅਤੇ 32GB ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਸਟੋਰੇਜ ਨੂੰ ਮਾਇਕ੍ਰੋ SD ਕਾਰਡ  ਦੇ ਜ਼ਰੀਏ ਵਧਾਈ ਜਾ ਸਕਦੀ ਹੈ। ਇਹ ਸਮਾਰਟਫ਼ੋਨ ਅਂਡ੍ਰਾਇਡ 6.0.1 ਮਾਰਸ਼ਮੈਲੋ ਆਪਰੇਟਿੰਗ ਸਿਸਟਮ ''ਤੇ ਕੰਮ ਕਰਦਾ ਹੈ। ਇਸ ਫ਼ੋਨ ''ਚ 3020mAh ਦੀ ਬੈਟਰੀ ਵੀ ਮੌਜੂਦ ਹੋਵੇਗੀ ਨਾਲ ਹੀ ਇਹ ਇਕ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਵੇਗਾ। 

ਇਸ ''ਚ 12 MP ਦਾ ਰਿਅਰ ਕੈਮਰਾ ਅਤੇ 8 MP ਦਾ ਫ੍ਰੰਟ ਫੇਸਿੰਗ ਕੈਮਰਾ ਵੀ ਮੌਜੂਦ ਹੋਵੇਗਾ। ਇਸ ਸਮਾਰਟਫ਼ੋਨ ''ਚ 4G ਸਪੋਰਟ GPS, ਵਾਈ-ਫਾਈ, ਇਕ ਮਾਇਕ੍ਰੋ USB ਪੋਰਟ, ਬਲੂਟੁੱਥ ਅਤੇ USB ਟਾਈਪ-3 ਜਿਹੇ ਫੀਚਰਸ ਮੌਜੂਦ ਹਨ।