ਰੁੱਖਾਂ ਦੀਆਂ ਛਾਵਾਂ

09/18/2017 4:34:35 PM

ਕਿਓ ਕੱਲਯੁੱਗ ਵਾਂਗੂੰ ਵਧੀ ਜਾਨਾਂ ਏ,
ਭੈੜਿਆਂ 'ਤੇ ਮੂਰਖਾਂ ਇਨਸਾਨਾ।
ਕਿਓ ਰੁੱਖਾਂ ਦੀ ਬਲੀ ਦਈ ਜਾਨਾਂ ਏ,
ਸਮਝ ਪਾ ਲਾ ਪੱਲੇ ਬੇਈਮਾਨਾ,
ਆਖਰ ਰੋਵੇਗਾ ਵੇਖ ਰੁੱਖਾਂ ਦੀਆਂ ਛਾਵਾਂ...।

ਸਿਆਸਤ ਨੇ ਆਪਣਾ ਮੂੰਹ ਮੋੜ ਲਿਆ,
ਕੱਲਯੁੱਗ ਵੇਖ ਸਭ ਹੱਸੀ ਜਾਂਦਾ ਏ।
ਭੈੜਿਆਂ ਦੇ ਕਦਮ ਕੱਚੇ, ਦੰਦ ਖੱਟ ਕਰੀ ਜਾਂਦਾ ਏ,
ਕਿੰਨੇ ਕੱਟ ਦਿੱਤੇ ਰੁੱਖ, ਕਿਉਂ ਹੋਕੇ ਭਰੀ ਜਾਨਾਂ ਏ,
ਕਿਓ ਭੈੜਿਆਂ ਇਨਸਾਨਾ ਰੁੱਖਾਂ ਨੂੰ ਕੱਟੀ ਜਾਨਾਂ ਏ
ਆਖਰ ਰੋਵੇਗਾ ਵੇਖ ਰੁੱਖਾਂ ਦੀਆਂ ਛਾਵਾਂ...।

ਕਿੰਨਾਂ ਪੇਟ ਭਰ ਖਾਣਾ ਖਾਨਾਂ ਏ,
ਫਿਰ ਵੀ ਅੱਕੀ ਜਾਨਾਂ ਏ।
ਬਾਹਰ ਗਊਆਂ ਧੁੱਪੇ ਗੰਦ ਮੰਦ ਖਾਂਦੀਆਂ ਮਰਦੀਆਂ,
ਤੂੰ ਏਸੀਆਂ 'ਚ ਕਿਉਂ ਸੜੀ ਜਾਨਾ ਏ,
ਤੇਰਾ ਸਬਰ ਨਹੀਂ ਭਰਨਾ, ਝੂਠੇ ਲਫਜ਼ ਪੜ੍ਹੀ ਜਾਨਾਂ ਏ,
ਵੱਢ ਕੇ ਰੁੱਖਾਂ ਨੂੰ, ਛਾਂ ਧੋਖੇ ਦੀ ਕਰੀ ਜਾਨਾਂ ਏ।
ਕਿਓ ਭੈੜਿਆਂ ਇਨਸਾਨਾ ਰੁੱਖਾਂ ਨੂੰ ਕੱਟੀ ਜਾਨਾਂ ਏ
ਆਖਰ ਰੋਵੇਗਾ ਵੇਖ ਰੁੱਖਾਂ ਦੀਆਂ ਛਾਵਾਂ...।

ਪੰਛੀਆਂ ਦੀਆਂ ਡਾਰਾਂ, ਜਿਨ੍ਹਾਂ ਦਾ ਵਾਸ ਰੁੱਖਾਂ ਦੀਆਂ ਛਾਵੇਂ,
ਹੱਕ ਇਨ੍ਹਾਂ ਦਾ ਵੀ ਪੂਰਾ ਰਹਿਣ ਦਾ ਏਥੇ,
ਅੰਤ ਤੂੰ ਵੀ ਹੋ ਜਾਣਾ, ਬਜ਼ੁਰਗ ਇੱਕ ਦਿਨ,
ਫਿਰ ਟੋਹਲੇ ਗਾ, ਪੰਛੀਆਂ ਦੀਆਂ ਅਵਾਜ਼ਾਂ 'ਤੇ ਰੁੱਖਾਂ ਦੀਆਂ ਛਾਵਾਂ
ਫਿਰ ਲਾ ਰੁੱਖਾਂ ਨੂੰ ਤੂੰ ਆਪਣਾ ਫਰਜ ਪੂਰਾ ਕਰ ਲਾ,
ਕਿਓ ਭੈੜਿਆਂ ਇਨਸਾਨਾ ਰੁੱਖਾਂ ਨੂੰ ਕੱਟੀ ਜਾਨਾ ਏ
ਆਖਰ ਰੋਵੇਗਾ ਵੇਖ ਰੁੱਖਾਂ ਦੀਆਂ ਛਾਵਾਂ...।
-ਜਮਨਾ ਸਿੰਘ ਗੋਬਿੰਦਗੜ੍ਹੀਆ
- ਸੰਪਰਕ :82830-73122