ਕਵਿਤਾਵਾਂ : ਮਿੱਠੇ ਅਹਿਸਾਸ, ਦੁਨੀਆਂਦਾਰੀ

07/16/2020 4:19:15 PM

ਮਿੱਠੇ ਅਹਿਸਾਸ

ਬਾਪੂ ਨਾਲ ਸੀ ਗਿਆ ਵਿਸਾਖੀ

ਬਹਿ ਸਾਈਕਲ ਦੀ ਅਗਲੀ ਕਾਠੀ।

ਉਦੋ ਮੈ ਸੀ ਬਾਲੜੀ ਉਮਰੇ ਹੁੰਦਾ

ਬਾਪੂ ਵੀ ਸੀ ਉਦੋ ਮੁੰਡਾ-ਖੁੰਡਾ।

ਦਿਲ ਵਿਚ ਸੀ ਮੇਰੇ ਚਾਅ ਬਥੇਰੇ

ਤੁਰ ਪਏ ਸੀ ਅਸੀ ਸੁਬਹਾ ਸਵੇਰੇ।

ਭਾਵੇ ਦੂਰ ਬੜਾ ਉਹ ਭੂੰਦੜ ਪਿੰਡ ਸੀ

ਪਰ ਪਹੁੰਚਦਿਆ ਨੇ ਲਾਇਆ ਬਿੰਦ ਸੀ।

ਮੱਥਾ ਟੇਕਿਆ ਤੇ ਇਸਨਾਨ ਵੀ ਕੀਤਾ

ਫਿਰ ਲੰਗਰ ਚੋ ਸੀ ਖਾਦਾ ਪੀਤਾ।

ਮੈ ਕੁਲਫੀ ਦੀ ਇਕ ਜਿੱਦ ਸੀ ਕੀਤੀ

ਬਾਪੂ ਜੀ ਨੇ ਉਹ ਵੀ ਸੀ ਲੈ ਤੀ।

ਮੇਲੇ ਵਿਚ ਸੀ ਬੜਾ ਕੁੱਝ ਸੋਹਣਾ

ਉਥੇ ਹਰ ਦ੍ਰਿਸ ਹੀ ਸੀ ਮਨਮੋਹਣਾ।

ਐਨਕ ਦੀਆਂ ਸੀ ਆਈਆ ਮਨ ਵਿਚਾਰਾ

ਲਾ ਬੈਠਾਂ ਯਾਰਾਂ ਵਿਚ ਸੇਖੀ ਮਾਰਾ।

ਬਾਪੂ ਜੀ ਨੇ ਉਹ ਵੀ ਮੰਗ ਪੂਰੀ ਕਰ ਦਿੱਤੀ

ਮੈਨੂੰ ਸੀ ਇਕ ਕਾਲੀ ਐਨਕ ਲੈ ਦਿੱਤੀ।

ਭਾਵੇੰ ਦਸ ਰੁਪਇਆ ਦੀ ਸੀ ਇਹ ਆਈ

ਪਰ ਮੈਨੂੰ ਸੀ ਇਕ ਵੱਡੀ ਸੋਗਾਤ ਥਿਆਈ।

ਸਾਮਾ ਤੱਕ ਸੀ ਦੇਖਿਆ ਮੇਲਾ

ਘਰ ਮੁੜ ਆਏ ਹੋਇਆ ਦੇਖ ਕੁਵੇਲਾ।

ਭਾਵੇ ਨਾ ਸੀ ਮੈ ਬਹੁਤਾ ਕੁੱਝ ਲਿਆਇਆ

ਪਰ ਇਕ ਅਨੋਖਾਂ ਸੀ ਅਹਿਸਾਸ ਕਮਾਇਆ।

ਅੱਜ ਵੀ ਜਦ ਕਦੇ ਮੈ ਚੇਤੇ ਕਰਦਾ

ਉਹ ਪਲ ਮੈਨੂੰ ਖੁਸੀਆਂ ਨਾਲ ਭਰਦਾ।

ਸੀ ਲੰਘਿਆ ਬਚਪਨ ਖੁੱਸ ਗਏ ਮੇਲੇ

ਪਰ ਜਜਬਾਤ ਨਾ ਮੁੱਕੇ ਮੋਹ ਨਾਲ ਤਰੇਲੇ।  

ਪਿੰਦਰ ਗੁੜੀ
ਪਿੰਡ ਤੇ ਡਾਕ ਗੁੜੀ ਸੰਘਰ
ਮੁਕਤਸਰ ਸਾਹਿਬ ਪੰਜਾਬ
ਮੋਬ. ਨੰ. 8054588209

===========

ਦੁਨੀਆਂਦਾਰੀ

ਨਾ ਖੇਡ ਤੂੰ ਅੜਿਆ ਮੇਰੇ ਨਾਲ ਵੇ ਜਜ਼ਬਾਤਾ ਦੇ 

ਇਹ ਵਕਤ ਹੈ ਬੇਰਹਿਮ ਬੜਾ ਕਈ ਵਾਰੀ

ਸਮਝੌਤੇ ਕਰਨੇ ਪੈਂਦੇ ਨੇ ਨਾਲ ਹਲਾਤਾਂ ਦੇ

ਮੱਥੇ ਦੀਆ ਲਿਖੀਆ ਤੇ ਕੋਈ ਜੋਰ ਨਹੀ 

ਕਈਆ ਜਿੱਤ ਕੇ ਵੀ ਬਾਜੀ ਹਾਰੀ ਏ।

ਕੀ ਕਰੀਏ ਤੁਰ ਦਿਆ ਨਾਲ ਹੀ ਤੁਰਨਾ ਪੈਂਦਾ 

ਸੱਜਣਾ ਇਹੀ ਦੁਨੀਆਦਾਰੀ ਏ

ਏਸੇ ਨੂੰ ਕਹਿੰਦੇ ਦੁਨੀਆਂਦਾਰੀ ਏ,,,,

ਬਲਤੇਜ ਸੰਧੂ ਬੁਰਜ
ਪਿੰਡ ਬੁਰਜ ਲੱਧਾ, ਜ਼ਿਲਾ ਬਠਿੰਡਾ
9465818158

rajwinder kaur

This news is Content Editor rajwinder kaur