ਕਾਵਿ ਰੰਗ : ਹਾਏ ਮਹਿੰਗਾਈ, ਲੋਕ ਨੇ ਹਾਉਂਕੇ ਭਰਦੇ ਠੰਡੇ

09/07/2020 5:14:12 PM

ਕਾਵਿ ਰੰਗ : ਹਾਏ ਮਹਿੰਗਾਈ, ਲੋਕ ਨੇ ਹਾਉਂਕੇ ਭਰਦੇ ਠੰਡੇ 

ਟਿੱਕ ਟੌਕ ਵਾਲਿਆਂ ਨੂੰ ਨੌਕਰੀਆਂ ਬੇਰੁਜ਼ਗਾਰਾਂ ਨੂੰ ਡੰਡੇ 
ਸਦਕੇ ਜਾਈਏ ਸਰਕਾਰੇ ਤੇਰੇ ਕਿਆ ਨੇ ਫੰਡੇ 
ਫਸਲ ਉਗਾਣ ਵਾਲਿਆਂ ਨੂੰ ਕੋਈ ਭਾਅ ਨਹੀਂ
ਉੰਝ ਸਭ ਤੋਂ ਮਹਿੰਗੇ ਭਾਅ ਮਿਲਦੇ ਨੇ ਗੰਡੇ 
ਸੰਡੇ ਹੋ ਜਾਂ ਫਿਰ ਮੰਡੇ 
ਹਾਏ ਮਹਿੰਗਾਈ ਹਾਏ ਮਹਿੰਗਾਈ 
ਲੋਕ ਨੇ ਹਾਉਂਕੇ ਭਰਦੇ ਠੰਡੇ.........
ਵੇਖੋ ਲੋਕੋ ਦੇਸ਼ ਮੇਰੇ ਦਾ ਕੀ ਹਾਲ ਹੋ ਗਿਆ 
ਗਰੀਬ ਲਈ ਢਿੱਡ ਭਰਨ ਦਾ ਵੱਡਾ ਸਵਾਲ ਹੋ ਗਿਆ
ਸਿਸਟਮ ਦੇਸ਼ ਦਾ ਬੀਮਾਰ ਹੋ ਗਿਆ 
ਕਰੋੜਾਂ ਰੁਪਈਆਂ ਦੇਸ਼ ਦਾ ਹੜੱਪ ਇੱਕ ਮਾਲੀਆ ਫਰਾਰ ਹੋ ਗਿਆ 
ਲੋਕ ਵੇਹਲੇ ਪਾਰਟੀਆਂ ਦੇ ਚੁੱਕੀ ਫਿਰਦੇ ਨੇ ਝੰਡੇ। 
ਸੰਡੇ ਹੋ ਜਾਂ ਮੰਡੇ 
ਹਾਏ ਮਹਿੰਗਾਈ ਹਾਏ ਮਹਿੰਗਾਈ 
ਲੋਕ ਨੇ ਹਾਉਂਕੇ ਭਰਦੇ ਠੰਡੇ....
ਮੂਲ ਤੋਂ ਵਧਿਆ ਸਾਹੂਕਾਰ ਛੱਡ ਦਾ ਕਦੇ ਵਿਆਜ਼ ਨਹੀਂ 
ਹੱਟਦਾ ਕੋਈ ਵੀ ਨਹੀਂ ਉੰਝ ਕਹਿੰਦੇ ਲੈਣਾ ਅਸੀਂ ਦਾਜ ਨਹੀਂ 
ਮਹਾਰਾਜੇ ਰਣਜੀਤ ਸਿੰਘ ਜਿਹਾ ਆਉਣਾ ਕਦੇ ਰਾਜ ਨਹੀਂ 
ਭ੍ਰਿਸਟਾਚਾਰ ਨਾਲ ਸੁਧਰਿਆ ਕਦੇ ਸਮਾਜ ਨਹੀਂ 
ਬੱਸ ਧਰਮਾਂ ਵਿੱਚ ਲੋਕ ਜਾਂਦੇ ਨੇ ਵੰਡੇ। 
ਸੰਡੇ ਹੋ ਜਾਂ ਮੰਡੇ 
ਹਾਏ ਮਹਿੰਗਾਈ ਹਾਏ ਮਹਿੰਗਾਈ
ਲੋਕ ਨੇ ਹਾਉਂਕੇ ਭਰਦੇ ਠੰਡੇ.......
ਸਮੱਗਲਰ ਬੇਖੌਫ, ਠੇਕੇ ਖੁੱਲ੍ਹੇ ਤੇ ਸਕੂਲ ਬੰਦ ਨੇ 
ਨਕਲੀ ਸ਼ਰਾਬ ਨਾਲ ਮਰਦੇ ਮਾਵਾਂ ਦੇ ਫਰਜੰਦ ਨੇ 
ਕਹਿੰਦੇ ਕੁੱਝ ਹਸਪਤਾਲ ਕੋਰੋਨਾ ਦੀ ਆੜ ਵਿੱਚ
ਚੜਾਉਂਦੇ ਚੰਦ ਨੇ ਮਰੀਜ਼ ਹੈਰਾਨ ਅਤੇ ਦੰਗ ਨੇ 
ਮਹਿੰਗੀਆਂ ਦਵਾਈਆਂ ਲੋਕ ਜਾਂਦੇ ਨੇ ਛੰਡੇ। 
ਸੰਡੇ ਹੋ ਜਾ ਮੰਡੇ
ਹਾਏ ਮਹਿੰਗਾਈ ਹਾਏ ਮਹਿੰਗਾਈ
ਲੋਕ ਨੇ ਹਾਉਂਕੇ ਭਰਦੇ ਠੰਡੇ....


ਬਲਤੇਜ ਸੰਧੂ "ਬੁਰਜ ਲੱਧਾ"
ਜ਼ਿਲ੍ਹਾ ਬਠਿੰਡਾ 
9465818158 

 

rajwinder kaur

This news is Content Editor rajwinder kaur