ਅਜੇ ਵਿਚ ਸੀ ਮੈਂ ਨੀਂਦ ਦੇ...

11/05/2019 11:07:22 AM

6.35 ਉਤੇ ਅੱਜ ਜਾਗ ਮੈਨੂੰ ਆਈ ਸੀ
ਪਹਿਲੀ ਆਵਾਜ਼ ਮਾਂ ਦੇ ਮੁੱਖ 'ਚੋ ਵਧਾਈ ਸੀ
7.00 ਵਜੇ ਇਕ ਯਾਰ ਘਰੇ ਆ ਗਿਆ
ਅਜੇ ਵਿਚ ਸੀ ਮੈਂ ਨੀਂਦ ਦੇ
ਓਹ ਆ ਕੇ ਜਗਾ ਗਿਆ
8.00 ਵਜੇ ਨਹਾ ਧੋ ਕੇ ਵਿਹਲਾ ਮੈਂ ਹੋ ਗਿਆ
ਇੰਨੇ ਨੂੰ ਦੇਖਿਆ ਟਾਈਮ ਕਾਲਜ ਦਾ ਵੀ ਹੋ ਗਿਆ
ਸੁਣ ਕੇ ਦੁਆਵਾ ਮਨ ਯਾਰਾ ਵਿਚ ਮੋਹ ਗਿਆ
ਦੇਖ ਕੇ ਪਿਆਰ ਏਨਾ ਅੱਖੋਂ ਹੰਝੂ 'ਚੋ ਗਿਆ
ਕਈ ਗਲ ਲਗਾ ਕੇ ਅਜੇ ਦੇ ਰਹੇ ਵਧਾਈ ਸੀ
ਏਨੇ ਨੂੰ ਅੰਗਰੇਜ਼ੀ ਵਾਲੀ ਮੈਡਮ ਵੀ ਆਈ ਸੀ
ਦਿੱਤੀ ਸੀ ਵਧਾਈ ਨਾਲੇ ਦਿੱਤੀਆ ਦੁਆਵਾਂ
ਸੱਚੀ ਅੱਜ ਲੱਗਾ ਇਹ ਵੀ ਠੰਡੀਆ ਨੇ ਛਾਵਾਂ
ਇੰਨੀ ਨੂੰ ਧਰਮ ਨੂੰ ਫੋਨ ਮੈਂ ਮਿਲਾ ਲਿਆ
ਮੌਜ ਮਸਤੀ ਦਾ ਆਪਾਂ ਮੂਡ ਬਣਾ ਲਿਆ
ਕੁਝ ਅੱਜ ਲਾਈਬ੍ਰੇਰੀ 'ਚ ਗੁਜਾਰਿਆਂ
ਯਾਰਾਂ ਜੇਹਾ ਯਾਰ ਓਹ ਜੁਝਾਰ ਪਿਆਰਿਆਂ
ਮਿਲਿਆ ਹਰਦੀਪ ਘੁੱਟ ਜੱਫੀ ਮੈਨੂੰ ਪਾ ਲਈ
ਕਹਿੰਦਾ ਉੱਠ ਕੇ ਸਵੇਰੇ ਪਹਿਲਾ ਸਟੋਰੀ ਤੇਰੀ ਪਾ ਲਈ
ਆਇਆ ਘਰ ਜਦੋਂ ਕਾਫੀ ਸੁੰਨ੍ਹਾ ਸੁੰਨ੍ਹਾ ਜਾਪਦਾ
ਕਿੰਨੇ ਯਾਰ ਚੰਗੇ ਮਿਲੇ, ਦਿਲਾਂ ਦੀਆ ਦੂਰੀਆਂ ਮੈਂ ਨਾਪਦਾ
ਕਿੰਨੇ ਇੰਤਜ਼ਾਰ ਬਾਅਦ ਮੈਸੇਜ ਇਕ ਆ ਗਿਆ
ਸਾਰੇ ਦਿਨ ਦੀ ਮੇਰੀ ਪਿਆਸ ਬੁਝਾ ਗਿਆ
ਗੁਰੂ ਜੀ ਕਹਿੰਦੇ ਮੈਨੂੰ ਖੁਸ਼ ਰਹਿ ਦਿਲਾ ਦੇ ਪਿਆਰਿਆਂ
ਏਨੀ ਗੱਲ ਸੁਣ ਕੇ ਕਲੇਜਾ ਜਿਵੇਂ ਠਾਰਿਆ  
ਦਿੱਤੀਆ ਦੁਆਵਾ ਨਾਲੇ ਗੱਲਾ ਖੂਬ ਵਿਚਾਰਿਆਂ
ਸਾਰੇ ਦਿਨ ਤੋਂ ਵੱਧ ਕੇ ਮੈਂ ਮੌਜਾਂ ਉਦੋਂ ਮੰਨਿਆ
ਮਿਲੀਆਂ ਦੁਆਵਾ ਧੰਨਵਾਦ ਹੈ ਸਭ ਦਾ
ਇਹ ਛੋਟੀ ਜਿਹੀ ਸੁਗਾਤ ਵਲੋਂ ਸ਼ੁਕਰ ਹੈ ਸਭ ਦਾ
ਦਿਲੋਂ ਸਤਿਕਾਰ ਹੈ ਗੁਰੂ ਜੀ ਮਾਪੇ ਤੇ ਉਸ ਰੱਬ ਦਾ

ਪੁਰੋਵਾਲੀਆ

Aarti dhillon

This news is Content Editor Aarti dhillon