ਮਾੜੇ ਨਤੀਜਿਆਂ ਤੋਂ ਪ੍ਰੇਸ਼ਾਨ ਵਿਦਿਆਰਥੀਆਂ ਦਾ ਖੁਦਕੁਸ਼ੀਆਂ ਵੱਲ ਰੁੱਖ

11/17/2017 4:42:07 PM

ਨਤੀਜਿਆਂ ਵਿਚ ਅਸਫਲ ਰਹਿਣ ਕਾਰਨ ਪੰਜਾਬ ਦੇ ਵਿਦਿਆਰਥੀ ਖੁਦਕੁਸ਼ੀ ਕਰ ਰਹੇ ਹਨ ਜਿਹੜਾ ਕਿ ਗੰਭੀਰ ਮੁੱਦਾ ਹੈ। ਜਿਸ ਦੀ ਰੋਕਥਾਮ ਲਈ ਇਮਤਿਹਾਨਾਂ ਤੋਂ ਪਹਿਲਾਂ ਹੀ ਵਿਦਿਆਰਥੀਆਂ ਨੂੰ ਮਾਨਸਿਕ ਤੌਰ ਤੇ ਜਿਥੇ ਸਮਝਾਉਣ ਦੀ ਜਰੂਰਤ ਹੈ ਉਥੇ ਹੀ ਮਾਪੇ ਅਤੇ ਅਧਿਆਪਕ ਵੀ ਇਸ ਨੂੰ ਹੋਰ ਗੰਭੀਰ ਬਣਨ ਤੋਂ ਰੋਕ ਸਕਦੇ ਹਨ। ਸਰਕਾਰ ਸਮਾਂ ਰਹਿੰਦਿਆਂ ਸਿੱਖਿਆ ਸੁਧਾਰਾਂ ਦੇ ਅਹਿਮ ਕਦਮ ਚੁੱਕ ਕੇ ਵਿਦਿਆਰਥੀ ਨੂੰ ਇਸ ਪਾਸੇ ਜਾਣ ਤੋਂ ਰੋਕ ਸਕਦੀ ਹੈ। ਗੱਲ ਇਸ ਮਾਮਲੇ ਨਾਲ ਪ੍ਰਮੁੱਖਤਾ ਨਾਲ ਜੁੜੇ ਵਿਦਿਆਰਥੀਆਂ ਤੋਂ ਸੁਰੂ ਕਰਦੇ ਹਾਂ ਜੋ ਇਹ ਨਹੀਂ ਸੋਚਦੇ ਕਿ ਉਨ•ਾਂ ਦੇ ਮਰਨ ਨਾਲ ਉਨ•ਾਂ ਦੇ ਮਾਤਾ-ਪਿਤਾ ਤੇ ਕੀ ਬੀਤੇਗੀ ਜੋ ਇਸ ਅਣਹੋਣੀ ਤੋਂ ਬਾਅਦ ਜਿਉਂਦੇ ਜੀਅ ਮਰ ਜਾਂਦੇ ਹਨ। ਉਹ ਕਈ ਪ੍ਰਕਾਰ ਦੀਆਂ ਤੰਗੀਆਂ ਕੱਟ ਕੇ ਅਪਣੇ ਬੱਚਿਆਂ ਨੂੰ ਪੜ•ਾਉਂਦੇ ਲਿਖਾਉਂਦੇ ਹਨ ਸਿਰਫ ਇਸ ਲਈ ਕਿ ਉਨਾਂ ਦਾ ਬੱਚਾ ਪੜ• ਲਿਖ ਕੇ ਚੰਗਾਂ ਅਫਸਰ ਜਾਂ ਕਾਰੋਬਾਰੀ ਬਣੇਗਾ ਅਤੇ ਉਨ•ਾਂ ਦੀਆਂ ਤੰਗੀਆਂ ਤੁਰਸੀਆਂ ਦਾ ਅੰਤ ਕਰੇਗਾ। ਪਰ ਵਿਦਿਆਰਥੀ ਵੱਲੋਂ ਚੁੱਕੇ ਅਜਿਹੇ ਕਦਮ ਨਾਲ ਉਨਾਂ ਦੇ ਸੁਪਨੇ ਤਾਂ ਟੁੱਟਦੇ ਹੀ ਹਨ ਦੁਨੀਆਂ ਵੀ ਉੱਜੜ ਜਾਂਦੀ ਹੈ। ਵਿਦਿਆਰਥੀਆਂ ਨੂੰ ਏਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ ਕਿ ਉਹ ਮਾਪਿਆਂ ਦੇ ਕੇਵਲ ਸੁਪਨੇ ਹੀ ਨਹੀ ਬਲਕਿ ਦੁਨੀਆਂ ਹਨ। ਉਨ•ਾਂ ਨੂੰ ਏਹ ਗੱਲ ਹਮੇਸ਼ਾਂ ਯਾਦ ਰੱਖਣੀ ਚਾਹੀਦੀ ਹੈ ਕਿ ਪਾਸ ਹੋਣਾ ਉਨ•ਾਂ ਦਾ ਇੱਕ ਸੁਪਨਾ ਮਾਤਰ ਸੀ ਜੋ ਫੇਲ• ਹੋਣ ਕਾਰਨ ਟੁੱਟ ਗਿਆ ਪਰ ਜਿੰਦਗੀ ਖਤਮ ਕਰਨ ਦੀ ਬਜਾਏ ਉਨ•ਾਂ ਨੂੰ ਹੋਰ ਸੁਪਨੇ ਦੇਖਣੇ ਚਾਹੀਦੇ ਹਨ ਅਤੇ ਉਨ•ਾਂ ਨੂੰ ਪੂਰਾ ਕਰਨ ਲਈ ਯਤਨ ਆਰੰਭਣੇ ਚਾਹੀਦੇ ਹਨ। ਕਈ ਵਾਰ ਪਾਸ ਹੋਣਾ ਜਾਂ ਚੰਗੇ ਨੰਬਰ ਲੈ ਕੇ ਜਾਣਾ ਹੀ ਉਨ•ਾਂ ਦਾ ਸੁਪਨਾ ਹੋ ਸਕਦਾ ਹੈ ਪਰ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਜੇਕਰ ਅਜਿਹੇ ਸੁਪਨਿਆਂ ਦੇ ਟੁੱਟਣ ਦੀ ਥੋੜੀ ਜਿੰਨੀ ਵੀ ਸ਼ੰਕਾ ਹੈ ਤਾਂ ਉਸ ਦੇ ਬਰਾਬਰ ਇੱਕ ਹੋਰ ਸੁਪਨਾ ਵੀ ਦੇਖ ਲੈਣਾ ਚਾਹੀਦਾ ਹੈ ਜੋ ਸੋਖਿਆ ਪੂਰਾ ਕੀਤਾ ਸਕਦਾ ਹੋਵੇ। ਪਾਸ ਹੋਣ ਜਾਂ ਚੰਗੇ ਨੰਬਰ ਨਾ ਲੈ ਕੇ ਜਾਣ ਤੇ ਨਿਰਾਸ਼ ਹੋਣ ਦੀ ਬਜਾਏ ਦੂਸਰੇ ਸੁਪਨੇ ਨੂੰ ਸਾਕਾਰ ਕਰਨ ਲਈ ਕਦਮ ਚੁੱਕ ਲੈਣਾ ਚਾਹੀਦਾ ਹੈ।
       ਫੇਲ• ਹੋਣ ਕਾਰਨ ਵਿਦਿਆਰਥੀਆਂ ਵਿਚ ਆਤਮਵਿਸ਼ਵਾਸ਼ ਘਟ ਜਾਂਦਾ ਹੈ, ਉਹ ਮਾਨਸਿਕ ਤੌਰ ਪ੍ਰੇਸ਼ਾਨ ਹੋ ਜਾਂਦੇ ਹਨ ਤੇ ਆਪਣੇ ਮਾਤਾ-ਪਿਤਾ ਨਾਲ ਆਪਣਾ ਦੁੱਖ ਸਾਂਝਾ ਨਹੀਂ ਕਰਦੇ ਅਤੇ ਖੁਦਕੁਸ਼ੀ ਵਾਲਾ ਰਾਹ ਚੁਣ ਲੈਂਦੇ ਹਨ ਜੋ ਮੰਦਭਾਗਾ ਹੈ। ਪ੍ਰਾਪਤ ਅੰਕÎੜਿਆਂ ਅਨੁਸਾਰ ਭਾਰਤ ਵਿਚ ਹਰ ਘੰਟੇ ਇਕ ਵਿਦਿਆਰਥੀ ਖੁਦਕੁਸ਼ੀ ਕਰਦਾ ਹੈ । ਐਨ ਐਚ ਆਰ ਬੀ ਦੀ ਰਿਪੋਰਟ ਮੁਤਾਬਕ ਭਾਰਤ ਵਿਚ 2012  ਵਿਚ 6654, 2013 ਵਿਚ 8423, 2014 ਵਿਚ 8068, 2015 ਵਿਚ 8934 ਵਿਦਿਆਰਥੀ  ਖੁਦਕੁਸ਼ੀ ਕਰ ਚੁੱਕੇ ਹਨ ਤੇ ਡੇਢ ਸਾਲ ਦੌਰਾਨ ਇਸ ਵਿੱਚ ਹੋਰ ਵਾਧਾ ਹੋਇਆ ਹੈ। 
     ਪਿਛਲੇ ਸਾਲਾਂ ਦੇ ਮੁਕਾਬਲੇ ਪੰਜਾਬ 'ਚ ਸਾਲ 2016-17 ਦਾ 10ਵੀਂ ਦੀ ਪ੍ਰੀਖਿਆ ਦਾ ਨਤੀਜਾ 57.50 ਫੀਸਦੀ ਰਿਹਾ ਜਿਸਨੂੰ ਬਹੁਤ ਹੀ ਮਾੜਾ ਕਿਹਾ ਜਾ ਸਕਦਾ ਹੈ। ਇਸ ਸਾਲ ਕੁਲ 3,30,437 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਨਾਂ ਵਿਚੋਂ 1,90,001 ਪਾਸ, 45,734 ਫੇਲ• ਹੋਏ ਹਨ ਅਤੇ 94,271 ਦੀ ਰੀ-ਪੇਅਰ ਆਈ ਹੈ। 93,100 ਹਿਸਾਬ ਵਿਚੋਂ ਅਤੇ 70,436 ਸਾਇੰਸ ਵਿਚੋਂ ਫੇਲ• ਹੋਏ। ਇਸ ਸਾਲ ਹੀ ਨਤੀਜਿਆਂ ਤੋਂ ਨਿਰਾਸ਼ ਹੋਏ 6 ਵਿਦਿਆਰਥੀਆਂ ਤੇ ਇੱਕ ਵਿਦਿਆਰਥਣ (ਫਰੀਦਕੋਟ ਦਾ ਵਿਦਿਆਰਥੀ ਕੁਲਵਿੰਦਰ ਸਿੰਘ, ਆਦਰਸ਼ ਨਗਰ ਤੋਂ ਪ੍ਰਕਾਸ਼ ਸਿੰਘ,  ਪਿੰਡ ਖੇੜੀ ਤੋਂ ਗਗਨਦੀਪ ਸਿੰਘ, ਚੰਡੀਗੜ• ਤੋਂ ਅੰਕੁਸ਼ ਕੁਮਾਰ, ਰਾਏਕੋਟ ਤੋਂ ਰਣਜੀਤ ਸਿੰਘ, ਰਾਜਕੋਟ ਤੋਂ ਅਸ਼ਵਿਨ ਪਰਮਾਰ ਅਤੇ ਕੌਲੀ ਤੋਂ ਮਹਿਕਪ੍ਰੀਤ ਕੌਰ) ਨੇ ਪ੍ਰੀਖਿਆ ਵਿਚ ਫੇਲ• ਹੋਣ ਕਾਰਨ ਖੁਦਕੁਸ਼ੀ ਕਰ ਲਈ। 
       ਬਾਰ•ਵੀਂ ਦੇ ਨਤੀਜੇ ਵਿਚ ਪਾਸ ਵਿਦਿਆਰਥੀਆਂ ਦੀ ਗਿਣਤੀ ਵਿਚ ਵੱਡੀ ਗਿਰਾਵਟ ਦਰਜ ਹੋਈ ਹੈ ਜੋ ਸਿੱਖਿਆ ਮਾਹਿਰਾਂ ਤੇ ਸਰਕਾਰ ਦੇ ਨਾਲ ਨਾਲ ਸਰਕਾਰੀ ਸਕੂਲਾਂ ਵਿਚ ਬੱਚੇ ਪੜ•ਾਉਣ ਵਾਲੇ ਮਾਪਿਆਂ ਲਈ ਡੂੰਘੀ ਚਿੰਤਾ ਦਾ ਵਿਸ਼ਾ ਬਣ ਗਈ ਹੈ। ਪਿਛਲੇ ਸਾਲ ਦੇ 76.77 ਫੀਸਦੀ ਦੇ ਮੁਕਾਬਲੇ ਐਤਕੀਂ ਪੰਜਾਬ ਬੋਰਡ ਦਾ ਨਤੀਜਾ 14.41 ਫੀਸਦੀ ਹੋਰ ਘਟ ਕੇ ਸਿਰਫ 62.36 ਫੀਸਦੀ ਰਹਿ ਗਿਆ ਹੈ। ਸਾਲ 2016-17 ਵਿਚ ਕੁੱਲ 3,14,815 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਨਾਂ ਵਿਚੋਂ 1,96,321 ਵਿਦਿਆਰਥੀਆਂ ਨੇ 62.36 ਫੀਸਦੀ ਸਫਲਤਾ ਹਾਸਲ ਕੀਤੀ। ਰੈਗੂਲਰ ਸਕੂਲ ਦੇ ਕੁੱਲ 2,85,138 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ  ਜਿਨ•ਾਂ ਵਿਚੋਂ 1,86,278 ਪ੍ਰੀਖਿਆਰਥੀਆਂ ਨੇ 65.33 ਫੀਸਦੀ ਨਾਲ  ਸਫਲਤਾ ਹਾਸਲ ਕੀਤੀ। 36,376 ਫੇਲ• ਹੋ ਗਏ ਅਤੇ 62,916 ਦੀ ਕੰਪਾਰਮੈਂਟ ਆਈ ਹੈ ਜਦਕਿ 18,822 ਨੂੰ ਰੀ-ਪੀਅਰ ਦਾ ਮੌਕਾ ਦਿੱਤਾ ਗਿਆ ਹੈ। ਪੰਜਾਬ ਸਕੂਲ ਸਿਖਿਆ ਬੋਰਡ ਦੇ ਐਲਾਨੇ ਨਤੀਜੇ ਅਨੁਸਾਰ 2013 ਦਾ 78.97 ਫੀਸਦੀ,  2014 ਦਾ 81.09, 2015 ਦਾ 76.24 ਫੀਸਦੀ, 2016 ਦਾ 76.77 ਫੀਸਦੀ  ਨਤੀਜਾ ਰਿਹਾ ਸੀ। ਇਨ•ਾਂ ਨਤੀਜਿਆਂ ਤੋਂ ਵੀ ਨਿਰਾਸ਼ ਹੋਏ ਫਰੀਦਕੋਟ ਦੇ ਸੰਦੀਪ ਸਿੰਘ ਜਿਹੜਾ ਕਿ ਦੋ ਪੇਪਰਾਂ ਵਿਚੋਂ ਫੇਲ• ਸੀ ਅਤੇ ਜਲੰਧਰ ਦੀ ਮੀਨਾਕਸ਼ੀ ਨੇ ਖੁਦਕੁਸ਼ੀ ਕਰ ਲਈ। 
         ਕੁੱਲ ਮਿਲਾ ਕੇ ਇਸ ਸਾਲ 9 ਵਿਦਿਆਰਥੀ ਮਾੜੇ ਨਤੀਜਿਆਂ ਤੋਂ ਨਿਰਾਸ਼ ਹੋ ਕੇ ਆਪਣੀ ਜਿੰਦਗੀ ਨੂੰ ਮੁਕਾਉਣ ਦਾ ਕਦਮ ਉਠਾ ਚੁੱਕੇ ਹਨ ਜਦਕਿ ਉਹਨਾਂ ਨੂੰ ਇਹ ਕਦਮ ਨਹੀਂ ਚੁੱਕਣਾ ਚਾਹੀਦਾ ਸੀ। ਇਸ ਲਈ ਕੌਣ ਜਿੰਮ•ੇਵਾਰ ਹੈ ਵਿਦਿਆਰਥੀ, ਸਰਕਾਰ, ਮਾਤਾ-ਪਿਤਾ ਜਾਂ ਅਧਿਆਪਕ? ਜੇਕਰ ਦੇਖਿਆ ਜਾਵੇ ਵਿਦਿਆਰਥੀਆਂ ਦੀ ਚੰਗੀ ਪੜ•ਾਈ ਵਿਚ ਇਹਨਾਂ ਤਿੰਨਾਂ ਦਾ ਵੀ ਅਹਿਮ ਰੋਲ ਹੁੰਦਾ ਹੈ। ਤਿੰਨਾ ਨੂੰ ਅਪਣੇ ਅਪਣੇ ਪੱਧਰ ਤੇ ਸਹੀ ਕਦਮ ਚੁੱਕਦੇ ਰਹਿਣਾ ਚਾਹੀਦਾ ਹੈ। 
      ਹੁਣ ਗੱਲ ਕਰਾਂਗੇ ਮਾੜੇ ਨਤੀਜੇ ਆਉਣ ਦੇ ਕਾਰਨਾਂ ਦੀ। ਪਿਛੇ ਜਿਹੇ ਏਹ ਗੱਲ ਸਾਹਮਣੇ ਆਈ ਸੀ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਕਲਰਕਾਂ ਅਤੇ ਅਧਿਆਪਕਾਂ ਦੀ ਬੜੀ ਕਮੀ ਹੈ। ਅਧਿਆਪਕ ਪੜਾਉਣ ਦੀ ਬਜਾਏ ਕਲਰਕਾਂ ਦੇ ਕੰਮ ਕਰ ਰਹੇ ਹਨ ਅਤੇ ਇਸਦੀ ਆੜ ਵਿੱਚ ਉਹ ਕਲਰਕੀ ਘਟ ਅਤੇ ਫਰਲੋ ਲਈ ਬਹਾਨੇ ਜਿਆਦਾ ਲੱਭਦੇ ਹਨ। ਅਧਿਆਪਕਾਂ ਦੀ ਕਮੀ ਹੋਣ ਕਰਕੇ ਇੱਕ ਹੀ ਵਿਸ਼ੇ ਦਾ ਅਧਿਆਪਕ ਕਈ ਕਈ ਵਿਸ਼ੇ ਪੜਾਉਣ ਲਈ ਮਜਬੂਰ ਹੈ। ਕਈ ਤਾਂ ਕਾਮਯਾਬ ਹੋ ਜਾਂਦੇ ਹਨ ਅਤੇ ਕਈ ਵਿਸ਼ੇ ਨੂੰ ਸਹੀ ਢੰਗ ਨਾਲ ਸਮਝਾਉਣ ਤੋਂ ਅਸਫਲ ਹੋ ਜਾਂਦੇ ਹਨ ਜਿਸ ਕਾਰਨ ਵਿਦਿਆਰਥੀ ਫੇਲ• ਹੋ ਜਾਂਦੇ ਹਨ। ਸਕੂਲਾਂ ਕਾਲਜਾਂ ਵਿੱਚ ਹਰੇਕ ਵਿਸ਼ੇ ਦਾ ਅਧਿਆਪਕ ਹੋਣਾ ਚਾਹੀਦਾ ਹੈ। ਸਰਕਾਰ ਨੂੰ ਪਹਿਲ ਦੇ ਆਧਾਰ ਤੇ ਸਕੂਲਾਂ ਕਾਲਜਾਂ ਵਿਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਭਰਨੀਆਂ ਚਾਹੀਦੀਆਂ ਹਨ। ਅਧਿਆਪਕਾਂ ਨੂੰ ਬੱਚਿਆਂ ਨੂੰ ਸਹੀ ਪੜ•ਾਈ ਤੋਂ ਇਲਾਵਾ ਜਿੰਦਗੀ ਵਿਚ ਸਹੀ ਢੰਗ ਨਾਲ ਵਿਚਰਨ ਦਾ ਵੀ ਗਿਆਨ ਦੇਣਾ ਚਾਹੀਦਾ ਹੈ। ਉਹਨਾਂ ਨੂੰ ਚੰਗੇ ਕੰਮ ਕਰਨ ਅਤੇ ਸ਼ੋਸ਼ਲ ਨੈਟਵਰਕ ਬਾਰੇ ਜਾਣਕਾਰੀ ਦੇਣੀ  ਵੀ ਜਰੂਰੀ ਹੈ। ਵੋਟਾਂ ਬਣਾਉਣ, ਪੁਆਉਣ ਜਾਂ ਫਿਰ ਜਨਗਣਨਾ ਵਰਗੇ ਕੰਮਾਂ ਲਈ ਅਧਿਆਪਕਾਂ ਨੂੰ ਚੁਣ ਲਿਆ ਜਾਂਦਾ ਹੈ ਚੰਗੇ ਨਤੀਜਿਆਂ ਲਈ ਅਧਿਆਪਕਾਂ ਸਿਰ ਥੋਪੇ ਅਜਿਹੇ ਕੰਮ ਕਿਸੇ ਹੋਰ ਤੋਂ ਕਰਵਾਉਣੇ ਚਾਹੀਦੇ ਹਨ। ਹਿਸਾਬ ਅਤੇ ਸਾਇੰਸ ਦੇ ਮਾੜੇ ਨਤੀਜੇ ਤੋਂ ਇਹੀ ਪਤਾ ਲਗਦਾ ਹੈ ਕਿ ਹਿਸਾਬ ਅਤੇ ਸਾਇੰਸ ਦੇ ਤਜੁਰਬੇਕਾਰ ਅਧਿਆਪਕਾਂ ਦੀ ਸਕੂਲਾਂ ਵਿਚ ਕਮੀ ਹੈ ਜਾਂ ਉਹਨਾਂ ਨੂੰ ਹਿਸਾਬ ਅਤੇ ਸਾਇੰਸ ਪੜਾਉਣ ਦਾ ਤਜੁਰਬਾ ਨਹੀਂ ਹੈ ਜਿਸ ਕਰਕੇ ਵਿਦਿਆਰਥੀ 1,63,536 ਇਹਨਾਂ ਵਿਚੋਂ ਫੇਲ• ਹਨ। ਇਹ ਇਕ ਨਿੰਦਣਯੋਗ ਗੱਲ ਹੈ। ਮੈਰਿਟ ਲਿਸਟ ਵਿਚ ਸਰਕਾਰੀ ਸਕੂਲਾਂ ਦਾ ਬੜਾ ਮਾੜਾ ਹਾਲ ਹੈ। ਸਰਕਾਰੀ ਸਕੂਲਾਂ ਵਿਚ ਅਧਿਆਪਕ ਯੋਗਤਾ ਟੈਸਟ ਵਿਚ ਪਾਸ ਹੁੰਦੇ ਹਨ ਅਤੇ ਚੰਗੀਆਂ ਤਨਖਾਹਾਂ ਤੇ ਸਹੂਲਤਾਂ ਲੈ ਕੇ ਉਹ ਅਪਣੇ ਤੋਂ ਘੱਟ ਪੜ•ੇ ਲਿਖੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਤੋਂ ਮਾਤ ਖਾਹ ਜਾਂਦੇ ਹਨ। ਮੈਰਿਟ ਲਿਸਟ ਵਿਚ ਪ੍ਰਾਈਵੇਟ ਅਧਿਆਪਕਾਂ ਦੇ ਬੱਚੇ ਅੱਗੇ ਹੁੰਦੇ ਹਨ ਜਦਕਿ ਸਰਕਾਰੀ ਸਕੂਲ ਅੱਗੇ ਹੋਣੇ ਚਾਹੀਦੇ ਹਨ। ਉਪਰੋਕਤ ਕਾਰਨਾਂ ਨੂੰ ਦੂਰ ਕਰਨ ਲਈ ਚੰਗੀਆਂ ਤਨਖਾਹਾਂ ਤੇ ਸਹਲੂਤਾਂ ਦਾ ਆਨੰਦ ਲੈਂਦੇ ਅਧਿਆਪਕਾਂ ਨੂੰ ਕਾਬਲੀਅਤ ਪਰਖਣ ਲਈ ਅਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਉਹ ਖੁਦ ਅਧਿਆਪਕਪਣ ਵਿੱਚ ਫੇਲ• ਹਨ ਜਾਂ ਪਾਸ। ਮਾੜੇ ਨਤੀਜਿਆਂ ਲਈ ਜਿੰਮੇਵਾਰ ਅਧਿਆਪਕਾਂ ਨੂੰ ਜਾਂ ਤਾਂ ਏਹ ਕਿੱਤਾ ਛੱਡ ਦੇਣਾ ਚਾਹੀਦਾ ਹੈ ਜਾਂ ਫੇਰ ਤਜੁਰਬੇਕਾਰ ਅਧਿਆਪਕਾਂ ਤੋਂ ਟ੍ਰੇਨਿੰਗ ਲੈਣ ਵਿੱਚ ਸ਼ਰਮ ਮਹਿਸੂਸ ਨਹੀ ਕਰਨੀ ਚਾਹੀਦੀ।
    ਮਾਤਾ-ਪਿਤਾ ਜੋ ਬੱਚਿਆਂ ਦੀ ਪੜ•ਾਈ ਵਿਚ ਇਕ ਅਹਿਮ ਰੋਲ ਨਿਭਾਉਂਦੇ ਹਨ। ਉਹਨਾਂ ਨੂੰ ਬੱਚਿਆਂ ਵੱਲ ਹਰ ਪਲ ਧਿਆਨ ਦੇਣਾ ਚਾਹੀਦਾ ਹੈ। ਉਹ ਮਾਪੇ ਘੱਟ ਤੇ ਦੋਸਤ ਜਿਆਦਾ ਹੋਣੇ ਚਾਹੀਦੇ ਹਨ। ਅੱਜ ਕੱਲ• ਮੋਬਾਈਲ ਤੇ ਸ਼ੋਸ਼ਲ ਸਾਈਟਾਂ ਚੱਲਣ ਕਾਰਨ ਮਾਤਾ-ਪਿਤਾ ਬੱਚਿਆਂ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ ਕਿ ਉਨ•ਾਂ ਦਾ ਬੱਚਾ ਕੀ ਕਰ ਰਿਹਾ ਹੈ, ਉਸ ਦੀ ਪੜ•ਾਈ ਕਿਵੇਂ ਚੱਲ ਰਹੀ ਹੈ। ਜਿਸ ਵੇਹਲੇ ਸਮੇਂ ਵਿੱਚ ਉਨ•ਾਂ ਅਪਣੇ ਬੱਚਿਆਂ ਦੀ ਚੰਗੀ ਪੜਾਈ ਵੱਲ ਧਿਆਨ ਦੇਣਾ ਹੁੰਦਾ ਹੈ ਉਸ ਵੇਲੇ ਉਹ ਵਟਸ-ਅਪ, ਫੇਸਬੁੱਕ ਅਤੇ ਅਜਿਹੀਆਂ ਹੋਰ ਸਾਈਟਾਂ ਉੱਤੇ ਵਿਅਸਥ ਰਹਿੰਦੇ ਹਨ ਤੇ ਬੱਚੇ ਉਹਨਾਂ ਦੇ ਧਿਆਨ ਤੋਂ ਬਾਹਰ ਹੋ ਜਾਂਦੇ ਹਨ। ਉਹਨਾਂ ਨੂੰ ਦੇਖ ਬੱਚੇ ਵੀ ਪੜ•ਨ ਦੀ ਬਜਾਏ ਅਜਿਹੀਆਂ ਸਾਈਟਾਂ ਤੇ ਸਮਾਂ ਬਰਬਾਦ ਕਰ ਦਿੰਦੇ ਹਨ ਅਤੇ ਫੇਲ• ਹੋ ਜਾਂਦੇ ਹਨ। ਕਈ ਬੱਚੇ ਪੜ•ਾਈ ਦੇ ਦਬਾਅ ਹੇਠ ਰਹਿੰਦੇ ਹਨ ਤੇ ਉਹਨਾਂ ਨੂੰ ਸਹੀ ਰਾਹ ਦਿਖਾਉਣ ਵਾਲਾ ਕੋਈ ਨਹੀਂ ਹੁੰਦਾ। ਕਈ ਵੇਲੇ ਮਾਂ-ਬਾਪ ਚੰਗੇ ਨੰਬਰਾਂ ਲਈ ਦਬਾਅ ਤਾਂ ਬਣਾਉਂਦੇ ਹਨ ਪਰ ਬੱਚਿਆਂ ਨੂੰ ਮੱਦਦ ਨਹੀ ਦਿੰਦੇ। ਕਈ ਮਾਪਿਆਂ ਦੇ ਕੰਮਕਾਜੀ, ਅਨਪੜ ਜਾਂ ਸਖਤ ਰਵੱਈਏ ਵਾਲੇ ਹੋਣ ਕਾਰਨ ਬੱਚੇ ਉਨ•ਾਂ ਨਾਲ ਕੋਈ ਵੀ ਗੱਲ ਸਾਂਝੀ ਨਹੀਂ ਕਰ ਪਾਉਂਦੇ ਜਿਸ ਕਾਰਨ ਬੱਚੇ ਡਰ ਜਾਂਦੇ ਹਨ ਤੇ ਫੇਲ• ਹੋਣ ਤੇ ਆਤਮਹੱਤਿਆ ਕਰ ਲੈਂਦੇ ਹਨ। ਏਹ ਅੰਦਰ ਪੈਦਾ ਹੋਏ ਡਰ ਅਤੇ ਆਤਮਵਿਸ਼ਵਾਸ ਦੀ ਕਮੀ ਹੋ ਜਾਣ ਤੇ ਹੁੰਦਾ ਹੈ। ਵਿਦਿਆਰਥੀਆਂ ਦੁਆਰਾ ਆਤਮ ਹੱਤਿਆ ਕਰਨ ਦਾ ਟੈਲੀਵਿਜਨ ਇੱਕ ਲੁਕਿਆ ਪਹਿਲੂ ਹੈ। ਟੀ ਵੀ ਤੇ ਅਜਿਹੇ ਪ੍ਰੋਗਰਾਮ ਦਿਖਾਏ ਜਾਂਦੇ ਹਨ ਜਿਥੋਂ ਵਿਦਿਆਰਥੀ ਆਤਮਹੱਤਿਆ ਕਰਨ ਦੇ ਤਰੀਕੇ ਸਿੱਖਦੇ ਹਨ। 
    ਪੜਾਈ ਦੀ ਕੋਈ ਉਮਰ ਸੀਮਾ ਨਹੀਂ ਹੁੰਦੀ, ਇਸ ਕਰਕੇ ਫਿਰ ਮਿਹਨਤ ਕਰਕੇ ਇਸ ਤੋਂ ਵੀ ਵੱਧ ਨੰਬਰ ਪ੍ਰਾਪਤ ਕੀਤੇ ਜਾ ਸਕਦੇ ਹਨ। ਫੇਲ• ਜਾਂ ਰੀ-ਪੇਅਰ ਵਾਲੇ ਵਿਦਿਆਰਥੀਆਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸਫਲਤਾ ਇਕ ਚੁਣੌਤੀ ਹੈ ਜਦਕਿ ਮੌਤ ਹਰ ਪ੍ਰਕਾਰ ਦਾ ਅੰਤ। ਅਸਫਲਤਾ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ''ਕੋਸ਼ਿਸ਼ ਕਰਨੇ ਵਾਲੋਂ ਕੀ, ਕਭੀ ਹਾਰ ਨਹੀਂ ਹੋਤੀ''। ਇਸ ਲਈ ਫੇਲ• ਹੋਣ ਵਾਲੀ ਹਾਰ ਤੇ ਜਿੱਤ ਪ੍ਰਾਪਤ ਕਰਨ ਲਈ ਨਿਰਾਸ਼ ਹੋਏ ਵਿਦਿਆਰਥੀਆਂ ਨੂੰ ਇੱਕ ਹੰਭਲਾ ਆਪਣੇ ਟੁੱਟੇ ਸੁਪਨੇ ਨੂੰ ਮੁੜ ਪੂਰਾ ਕਰਨ ਲਈ ਮਾਰਨਾ ਹੋਵੇਗਾ,,,,,,
ਜਰਨਲਿਸਟ ਗੁਰਿੰਦਰ ਕੌਰ ਮਹਿਦੂਦਾਂ
ਐਮ ਏ ਜਰਨਲਿਜਮ ਐਂਡ ਮਾਸ ਕਮਿਊਨੀਕੇਸ਼ਨ
92179-18897