ਨਹਿਰ ਕੰਢੇ ਸ਼ੱਕੀ ਹਾਲਾਤ ’ਚ ਮਿਲੇ ਨੌਜਵਾਨ ਦੀ ਇਲਾਜ ਦੌਰਾਨ ਮੌਤ

02/25/2020 10:26:24 PM

ਅਬੋਹਰ, (ਸੁਨੀਲ)- ਬੀਤੇ ਦਿਨੀਂ ਪਿੰਡ ਕਾਲਾ ਟਿੱਬਾ ਨੇਡ਼ੇ ਨਹਿਰ ਕੰਢੇ ਸ਼ੱਕੀ ਹਾਲਾਤ ’ਚ ਮਿਲੇ ਸੀਤੋ ਗੁੰਨੋ ਵਾਸੀ ਇਕ ਨੌਜਵਾਨ ਦੀ ਬੀਤੀ ਰਾਤ ਸ਼੍ਰੀ ਗੰਗਾਨਗਰ ਦੇ ਇਕ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਉਸ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਉਂਦੇ ਹੋਏ ਜਾਂਚ-ਪਡ਼ਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸੀਤੋ ਵਾਸੀ ਵਿਕਰਮਜੀਤ ਪੁੱਤਰ ਓਮ ਪ੍ਰਕਾਸ਼ ਉਮਰ ਕਰੀਬ 23 ਸਾਲ ਜਿਹਡ਼ਾ ਕਿ ਆਪਣੇ 6 ਭੈਣ-ਭਰਾਵਾਂ ’ਚ ਸਭ ਤੋਂ ਛੋਟਾ ਸੀ। ਐਤਵਾਰ ਰਾਤ ਅਚਾਨਕ ਘਰ ਤੋਂ ਲਾਪਤਾ ਹੋ ਗਿਆ ਅਤੇ ਸੋਮਵਾਰ ਸਵੇਰੇ ਉਹ ਕਾਲਾ ਟਿੱਬਾ ਨੇਡ਼ੇ ਤੋਂ ਲੰਘਦੀ ਨਹਿਰ ਕੋਲ ਬੇਹੋਸ਼ੀ ਦੀ ਹਾਲਤ ’ਚ ਮਿਲਿਆ। ਵਿਕਰਮਜੀਤ ਦੇ ਭਰਾ ਸ਼ਿਵ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਉਨ੍ਹਾਂ ਉਸ ਨੂੰ ਅਬੋਹਰ ਦੇ ਹਸਪਤਾਲ ’ਚ ਦਾਖਲ ਕਰਵਾਇਆ, ਜਿਥੋਂ ਉਸ ਨੂੰ ਰੈਫਰ ਕਰ ਦਿੱਤਾ ਗਿਆ, ਜਿਸ ’ਤੇ ਉਸ ਦੇ ਪਰਿਵਾਰ ਵਾਲੇ ਉੁਸ ਨੂੰ ਇਲਾਜ ਲਈ ਸ਼੍ਰੀ ਗੰਗਾਨਗਰ ਦੇ ਹਸਪਤਾਲ ’ਚ ਲੈ ਗਏ, ਜਿਥੇ ਬੀਤੀ ਰਾਤ ਉਸ ਨੇ ਦਮ ਤੋਡ਼ ਦਿੱਤਾ। ਥਾਣਾ ਸਦਰ ਦੀ ਪੁਲਸ ਨੇ ਉਸ ਦੀ ਲਾਸ਼ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਈ ਹੈ।

Bharat Thapa

This news is Content Editor Bharat Thapa