ਸੜਕ ਹਾਦਸੇ ’ਚ ਨੌਜਵਾਨ ਦੀ ਮੌਤ

12/04/2019 10:29:51 PM

ਮੋਗਾ,(ਅਜ਼ਾਦ)- ਪਿੰਡ ਲੰਗੇਆਣਾ ਕੋਲ ਹਾਦਸੇ ’ਚ ਮੋਟਰਸਾਈਕਲ ਸਵਾਰ ਨੌਜਵਾਨ ਧਰਮ ਸਿੰਘ (22) ਨਿਵਾਸੀ ਪਿੰਡ ਨੱਥੂਵਾਲਾ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧੀ ਨੱਥੂਵਾਲਾ ਗਰਬੀ ਪੁਲਸ ਚੌਕੀ ਦੇ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਵੱਲੋਂ ਮ੍ਰਿਤਕ ਦੇ ਪਿਤਾ ਜਗਤਾਰ ਸਿੰਘ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਗਈ ਹੈ। ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਧਰਮ ਸਿੰਘ ਬਾਘਾਪੁਰਾਣਾ ਦੇ ਇਕ ਸ਼ੈੱਲਰ ’ਚ ਸਕਿਓਰਿਟੀ ਗਾਰਡ ਤਾਇਨਾਤ ਸੀ, ਉਹ ਬੀਤੇ ਦਿਨ ਸ਼ਾਮ 6 ਵਜੇ ਡਿਊਟੀ ਖਤਮ ਕਰਨ ਤੋਂ ਬਾਅਦ ਆਪਣੇ ਦੋਸਤ ਦਾ ਮੋਟਰਸਾਈਕਲ ਲੈ ਕੇ ਆਪਣੇ ਪਿੰਡ ਜਾ ਰਿਹਾ ਸੀ ਤਾਂ ਜਦੋਂ ਉਹ ਲੰਗੇਆਣਾ ਕੋਲ ਪੁੱਜਾ ਤਾਂ ਅਚਾਨਕ ਉਹ ਮੋਟਰਸਾਈਕਲ ਦਾ ਸੰਤੁਲਨ ਖੋਹ ਬੈਠਾ ਅਤੇ ਉਹ ਸਡ਼ਕ ’ਤੇ ਡਿੱਗ ਪਿਆ, ਜਿਸ ਕਾਰਣ ਉਹ ਜ਼ਖ਼ਮੀ ਹੋ ਗਿਆ। ਧਰਮ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਣ ’ਤੇ ਉਸ ਨੂੰ ਬਾਘਾਪੁਰਾਣਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ। ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਮੋਗਾ ਰੈਫਰ ਕੀਤਾ ਪਰ ਉਸ ਨੇ ਰਸਤੇ ’ਚ ਦਮ ਤੋਡ਼ ਦਿੱਤਾ। ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ਕਿਹਾ ਕਿ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀ ਗਈ।

Bharat Thapa

This news is Content Editor Bharat Thapa