ਰੇਲਗੱਡੀ ਨਾਲ ਟਕਰਾ ਕੇ ਨੌਜਵਾਨ ਦੀ ਮੌਤ

04/23/2022 10:24:16 AM

ਬਠਿੰਡਾ (ਸੁਖਵਿੰਦਰ) : ਬਠਿੰਡਾ-ਅੰਬਾਲਾ ਰੇਲਵੇ ਲਾਈਨ ’ਤੇ ਮਾਡਲ ਟਾਊਨ ਦੇ ਨਜ਼ਦੀਕ ਰੇਲਵੇ ਲਾਈਨ ’ਤੇ ਇਕ ਨੌਜਵਾਨ ਦੀ ਰੇਲਗੱਡੀ ਨਾਲ ਟਕਰਾਉਣ ਕਾਰਨ ਮੌਤ ਹੋ ਗਈ । ਸਹਾਰਾ ਮੁੱਖ ਦਫ਼ਤਰ ਵਿਚ ਸੂਚਨਾ ਮਿਲਣ ’ਤੇ ਸਹਾਰਾ ਵਰਕਰ ਸੰਦੀਪ ਗੋਇਲ ਘਟਨਾ ਸਥਾਨ ’ਤੇ ਪਹੁੰਚੇ। ਨੌਜਵਾਨ ਦੀ ਲਾਸ਼ ਰੇਲਵੇ ਲਾਈਨਾਂ ਦੇ ਬਾਹਰ ਪਈ ਸੀ ਅਤੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਨੌਜਵਾਨ ਦੀ ਮੌਤ ਰੇਲਗੱਡੀ ਨਾਲ ਟਕਰਾ ਕੇ ਹੋਈ ਹੈ। ਸਹਾਰਾ ਦੀ ਟੀਮ ਨੇ ਥਾਣਾ ਜੀ. ਆਰ. ਪੀ. ਨੂੰ ਸੂਚਨਾ ਦਿੱਤੀ । ਪੁਲਸ ਕਾਰਵਾਈ ਤੋਂ ਬਾਅਦ ਮ੍ਰਿਤਕ ਦੀ ਜੇਬ ਵਿਚੋਂ ਮਿਲੇ ਆਧਾਰ ਕਾਰਡ ਦੇ ਅਨੁਸਾਰ ਮ੍ਰਿਤਕ ਦੀ ਸਨਾਖਤ ਰਿੰਮੀ ਪੁੱਤਰ ਬਲਜਿੰਦਰ ਸਿੰਘ ਵਾਸੀ ਧੋੋਬੀਆਣਾ ਬਸਤੀ ਵਜੋਂ ਹੋਈ। ਪੁਲਸ ਕਾਰਵਾਈ ਤੋਂ ਬਾਅਦ ਸੰਸਥਾ ਵਰਕਰਾਂ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਮ੍ਰਿਤਕ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ । ਪੁਲਸ ਅਗਲੀ ਕਾਰਵਾਈ ਕਰ ਰਹੀ ਹੈ।

ਇਹ ਵੀ ਪੜ੍ਹੋ : ਦਾਜ ਦੀ ਬਲੀ ਚੜ੍ਹੀ ਇਕ ਹੋਰ ਧੀ : ਸਹੁਰਾ ਪਰਿਵਾਰ ਤੋਂ ਤੰਗ ਆਕੇ ਫਾਹਾ ਲਗਾ ਕੀਤੀ ਖ਼ੁਦਕੁਸ਼ੀ

Anuradha

This news is Content Editor Anuradha