ਕਰੰਟ ਲੱਗਣ ਕਾਰਨ ਹਫ਼ਤੇ 'ਚ ਦੂਜੀ ਮੌਤ

07/06/2020 1:55:59 AM

ਕਿਸ਼ਨਪੁਰਾ ਕਲਾਂ,(ਹੀਰੋ)- ਪੰਜਾਬ ਰਾਜ ਬਿਜਲੀ ਮਹਿਕਮੇ ਦੇ ਕਾਮਿਆਂ ਦੀ ਅਣਗਹਿਲੀ ਕਾਰਨ ਇਕ ਹਫ਼ਤੇ ’ਚ ਦੂਸਰੀ ਮੌਤ ਹੋ ਚੁੱਕੀ ਹੈ। ਤਕਰੀਬਨ ਮੰਡ ਏਰੀਏ ਦੇ ਕਾਫ਼ੀ ਟਰਾਂਸਫਾਰਮਰ ਅਜਿਹੇ ਹਨ, ਜਿਨ੍ਹਾਂ ਨੂੰ ਕਈ ਸਾਲਾਂ ਬਾਅਦ ਵੀ ਰਿਪੇਅਰ ਨਹੀਂ ਕੀਤਾ ਗਿਆ। ਖੇਤਾਂ ਵਿਚ ਲੱਗੇ ਟਰਾਂਸਫਾਰਮਰ ਵਿਚ ਕਰੰਟ ਆਉਣ ਕਾਰਨ ਸਾਬਕਾ ਅਕਾਲੀ ਸਰਪੰਚ ਪ੍ਰੇਮ ਸਿੰਘ ਮੰਡ ਤਿਹਾੜਾ ਦੀ ਮੌਤ ਦੇ ਸਿਵੇ ਦੀ ਅੱਗ ਅਜੇ ਠੰਢੀ ਨਹੀਂ ਹੋਈ ਸੀ ਕਿ ਹਫ਼ਤੇ ਬਾਅਦ ਮੌਜੂਦਾ ਕਾਂਗਰਸੀ ਸਰਪੰਚ ਬਲਵਿੰਦਰ ਸਿੰਘ ਮਹੇਮੜ੍ਹੇ ਦੇ ਨੌਜਵਾਨ ਪੁੱਤਰ ਜਸਪਾਲ ਸਿੰਘ ਮਿੰਟਾ ਦੀ ਖੇਤ ਵਿਚ ਲੱਗੇ ਬਿਜਲੀ ਦੇ ਟਰਾਂਸਫਾਰਮਰ ਨੇ ਜਾਨ ਲੈ ਲਈ, ਕਿਉਂਕਿ ਮੌਤ ਦਾ ਕਾਰਨ ਲੋਹੇ ਦੇ ਖੰਬੇ ਅਤੇ ਪੁਰਾਣੇ ਟਰਾਂਸਫਾਰਮਰ ਹੀ ਹਨ।

Bharat Thapa

This news is Content Editor Bharat Thapa