ਟਰੱਕ ਦੀ ਲਪੇਟ ''ਚ ਆਉਣ ਨਾਲ ਨੌਜਵਾਨ ਦੀ ਮੌਤ

02/15/2020 8:36:36 PM

ਲੁਧਿਆਣਾ, (ਰਾਜ)— ਇਥੋਂ ਦੇ ਫੋਕਲ ਪੁਆਇੰਟ ਸਥਿਤ ਐੱਸ. ਕੇ. ਮੋਟਰਸਾਈਕਲ ਫੈਕਟਰੀ ਨੇੜੇ ਮੋਟਰਸਾਈਕਲ ਸਵਾਰ ਦੋਸਤਾਂ ਦੀ ਇਕ ਟਰੱਕ ਨਾਲ ਟੱਕਰ ਹੋ ਗਈ, ਜਿਸ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੁਸਰਾ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਪਿੰ੍ਰਸ (19) ਤੇ ਜ਼ਖਮੀ ਨੌਜਵਾਨ ਅਨਿਕੇਤ ਵਜੋਂ ਹੋਈ ਹੈ। ਪੁਲਸ ਨੇ ਇਸ ਮਾਮਲੇ 'ਚ ਮ੍ਰਿਤਕ ਦੀ ਮਾਤਾ ਲੀਲਾਵਤੀ ਦੇ ਬਿਆਨਾਂ 'ਤੇ ਡਰਾਇਵਰ ਸਰਦੂਲ ਸਿੰਘ ਖਿਲਾਫ ਕੇਸ ਦਰਜ ਕਰਕੇ ਉਸਦਾ ਟਰੱਕ ਕਬਜ਼ੇ 'ਚ ਲੈ ਲਿਆ ਹੈ। ਲੀਲਾਵਤੀ ਨੇ ਪੁਲਸ ਨੂੰ ਸ਼ਿਕਾਇਤ 'ਚ ਦੱਸਿਆ ਕਿ ਉਸਦਾ ਬੇਟਾ ਪਿੰ੍ਰਸ ਆਪਣੇ ਦੋਸਤ ਅਨਿਕੇਤ ਦੇ ਨਾਲ ਮੋਟਰਸਾਈਕਲ 'ਤੇ ਕੁਝ ਘਰ ਦਾ ਸਾਮਾਨ ਲੈਣ ਦੇ ਲਈ ਮਾਰਕਿਟ ਗਿਆ ਸੀ। ਜਦ ਉਹ ਫੋਕਲ ਪੁਆਇੰਟ ਸਥਿਤ ਐੱਸ. ਕੇ. ਮੋਟਰਸਾਈਕਲ ਫੈਕਟਰੀ ਨੇੜੇ ਪੁੱਜੇ ਤਾਂ ਪਿਛੇ ਤੋਂ ਆ ਰਹੇ ਟਰੱਕ ਨੇ ਉਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਦੋਵੇਂ ਨੌਜਵਾਨ ਹੇਠਾਂ ਡਿੱਗ ਪਏ ਤੇ ਟਰੱਕ ਉਸਦਾ ਬੇਟਾ ਟਰੱਕ ਦੇ ਹੇਠਾਂ ਆ ਗਿਆ। ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਉਧਰ ਜਾਂਚ ਅਧਿਕਾਰੀ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਦੋਸ਼ੀ ਟਰੱਕ ਛੱਡ ਕੇ ਫਰਾਰ ਹੋ ਗਿਆ। ਉਸਦਾ ਟਰੱਕ ਕਬਜ਼ੇ 'ਚ ਲੈ ਲਿਆ ਗਿਆ ਹੈ ਅਤੇ ਦੋਸ਼ੀ ਵੀ ਜਲਦ ਪੁਸਲ ਵਲੋਂ ਕਾਬੂ ਕਰ ਲਿਆ ਜਾਵੇਗਾ।

KamalJeet Singh

This news is Content Editor KamalJeet Singh