ਭਿਆਨਕ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ

05/07/2020 8:04:41 PM

ਪਾਇਲ, (ਧੀਰਾ)— ਪਾਇਲ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਕਾਰ ਸਵਾਰ 25 ਸਾਲਾ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ ਕਰੀਬ 4 ਵਜੇ ਪਿੰਡ ਕੱਪ ਕਲਾਂ (ਸੰਗਰੂਰ) ਵਾਸੀ ਮਨਵੀਰ ਸਿੰਘ ਪੁੱਤਰ ਕੁਲਵੰਤ ਸਿੰਘ ਆਪਣੇ ਦੋਸਤ ਅਮਰਿੰਦਰ ਸਿੰਘ ਪੁੱਤਰ ਚੂਹੜ ਸਿੰਘ ਨਾਲ ਆਪਣੀ ਕਾਰ ਨੰਬਰ ਰਾਹੀਂ ਆਪਣੇ ਪਿੰਡੋਂ ਬੀਜਾ ਵੱਲ ਨੂੰ ਜਾ ਰਹੇ ਸਨ। ਜਦੋਂ ਉਹ ਪਿੰਡ ਜੱਲਾ ਨੂੰ ਜਾਣ ਵਾਲੀ ਸੜਕ ਨੇੜੇ ਪੁੱਜੇ ਤਾਂ ਉਨ੍ਹਾਂ ਦੀ ਕਾਰ ਅੱਗੇ ਤੋਂ ਲਾਈਟਾਂ ਪੈਣ ਕਾਰਨ ਸੜਕ 'ਤੇ ਖੜ੍ਹੇ 10 ਟਾਇਰੀ ਟਰੱਕ 'ਚ ਜਾ ਵੱਜੀ ਤੇ ਟਰੱਕ ਹੇਠਾਂ ਜਾ ਵੜੀ। ਇਸ ਕਾਰਨ ਕਾਰ ਚਾਲਕ ਮਨਵੀਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਨਾਲ ਬੈਠਾ ਉਸ ਦਾ ਸਾਥੀ ਅਮਰਿੰਦਰ ਸਿੰਘ ਵਾਲ-ਵਾਲ ਬਚ ਗਿਆ। ਹਾਦਸਾ ਇਨ੍ਹਾ ਭਿਆਨਕ ਸੀ ਕਿ ਕਾਰ ਚਕਨਾਚੂਰ ਹੋ ਗਈ। ਟਰੱਕ ਡਰਾਈਵਰ ਮੌਕੇ 'ਤੋਂ ਫਰਾਰ ਹੋ ਗਿਆ।
ਜਾਣਕਾਰੀ ਮਿਲਣ 'ਤੇ ਪਾਇਲ ਪੁਲਸ ਦੇ ਅਧਿਕਾਰੀ ਸਿਕੰਦਰ ਰਾਜ ਘਟਨਾ ਸਥਾਨ 'ਤੇ ਪੁੱਜੇ, ਜਿਨ੍ਹਾਂ ਕਾਰ ਨੂੰ ਟਰੱਕ ਥੱਲਿਓਂ ਕੱਢ ਕੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਬਾਹਰ ਕੱਢਿਆ। ਮ੍ਰਿਤਕ ਮਨਵੀਰ ਦੇ ਚਾਚਾ ਜਗਦੀਸ਼ ਸਿੰਘ ਪੁੱਤਰ ਅਵਤਾਰ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਟਰੱਕ ਡਰਾਈਵਰ ਵਿਰੁੱਧ ਮੁਕੱਦਮਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਵਾਰਸਾਂ ਦੇ ਹਵਾਲੇ ਕਰ ਦਿੱਤਾ।
 

KamalJeet Singh

This news is Content Editor KamalJeet Singh