ਐਕਸਰੇ ਟੈਕਨੋਲੋਜਸਿਟ (ਰੇਡੀਓ ਗਰਾਫਰ) ਜੋ ਫਰੰਟ ਤੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਲਡ਼ਾਈ ਲਡ਼ ਰਹੇ ਹਨ

05/04/2020 6:26:09 PM

ਸੰਗਰੂਰ (ਸਿੰਗਲਾ): ਹਰ ਵਰਗ ਦੇ ਜੁਝਾਰੂ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਾਈ ਲੜ ਰਹੇ ਹਨ, ਜਿਨ੍ਹਾਂ 'ਚ ਫਰੰਟ ਤੇ ਸੰਗਰੂਰ ਦੇ ਦੋ ਜੁਝਾਰੂ ਐਕਸਰੇ ਟੈਕਨੋਲੋਜਿਸਟ (ਰੇਡੀਓ ਗਰਾਫਰ) ਹਰਜਿੰਦਰ ਚੋਪੜਾ ਅਤੇ ਮਨਜੀਤ ਸਿੰਘ ਜੋ ਮਰੀਜ਼ਾਂ ਦੇ ਐਕਸਰੇ ਕਰ ਰਿਪੋਰਟਾਂ ਦੇ ਰਹੇ ਹਨ, ਜਿਨ੍ਹਾਂ ਨੂੰ ਮਰੀਜ਼ਾਂ ਦੇ ਬਿਲਕੁਲ ਨਜ਼ਦੀਕ ਜਾਣਾ ਪੈਂਦਾ ਹੈ ਪਰ ਉਹ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਫਰੀਡਮ ਫਾਈਟਰ ਉਤਰਾਅਧਿਕਾਰੀ ਜਥੇਬੰਦੀ ਆਲ ਇੰਡੀਆ ਕਮੇਟੀ ਮੈਂਬਰ ਗੁਰਇੰਦਰ ਪਾਲ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਸਿਆਸਤ ਸਿੰਘ ਝਿੰਜਰ ਤੇ ਚਮਕੌਰ ਸਿੰਘ ਨੇ ਉਨ੍ਹਾ ਦੀ ਹਿੰਮਤ ਨੂੰ ਸਲਾਮ ਕਰਦਿਆਂ ਪਰਮਾਤਮਾ ਨੂੰ ਅਰਦਾਸ ਕੀਤੀ ਕਿ ਵਾਹਿਗੁਰੂ ਇਨ੍ਹਾਂ ਤੇ ਮੇਹਰ ਭਰਿਆ ਹੱਥ ਰੱਖੇ ਮਰੀਜ਼ਾਂ ਦੀ ਸੇਵਾ ਕਰਨ ਦਾ ਹੌਸਲਾ ਬਣਾਈ ਰੱਖੇ ਜਦੋਂ ਹਰਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹੁਣ ਤੱਕ 10 ਪਾਜ਼ੀਟਿਵ ਮਰੀਜ਼ਾਂ ਨੂੰ ਚੈੱਕ ਕਰ ਚੁੱਕੇ ਹਾਂ ਤੇ ਸਾਡੇ ਹੌਸਲੇ ਬੁਲੰਦ ਹਨ ਮਰੀਜ਼ਾਂ ਦੀ ਸੇਵਾ ਕਰ ਮਨ ਨੂੰ ਸਕੂਨ ਮਿਲਦਾ ਹੈ।

Shyna

This news is Content Editor Shyna