ਕਰੰਟ ਲੱਗਣ ਨਾਲ ਮਜ਼ੂਦਰ ਦੀ ਮੌਤ

08/16/2019 6:36:25 PM

ਪਟਿਆਲਾ (ਬਲਜਿੰਦਰ)-ਪਿੰਡ ਸੂਲਰ ਵਿਖੇ ਕਰੰਟ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਤਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਸੂਲਰ ਵਜੋਂ ਹੋਈ। ਉਸ ਦੀਆਂ ਛੋਟੀਆਂ-ਛੋਟੀਆਂ ਪੰਜ ਧੀਆਂ ਹਨ। ਉਹ ਆਪਣੇ ਪਰਿਵਾਰ ਵਿਚ ਆਪ ਹੀ ਕਮਾਉਣ ਵਾਲਾ ਸੀ। ਦੁਪਹਿਰ ਸਮੇਂ ਉਹ ਸੂਲਰ ਦੇ ਸ਼ਮਸ਼ਾਨਘਾਟ ਵਿਖੇ ਮਗਨਰੇਗਾ ਸਕੀਮ ਤਹਿਤ ਮਜ਼ਦੂਰੀ ਕਰ ਰਿਹਾ ਸੀ ਅਤੇ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆ ਗਿਆ।

Karan Kumar

This news is Content Editor Karan Kumar