ਸੜਕ ਹਾਦਸੇ ’ਚ ਜਨਾਨੀ ਦੀ ਮੌਤ, 5 ਜ਼ਖ਼ਮੀ

07/06/2020 8:13:54 PM

ਮੰਜੀ ਸਾਹਿਬ ਕੋਟਾਂ/ਬੀਜਾ (ਧੀਰਾ, ਬਿਪਨ)- ਬੀਜਾ ਨੇਡ਼ੇ ਅੱਜ ਤਡ਼ਕੇ ਵਾਪਰੇ ਸਡ਼ਕ ਹਾਦਸੇ ਵਿਚ ਇਕ ਔਰਤ ਦੀ ਮੌਤ ਅਤੇ ਪੰਜ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ । ਜਾਣਕਾਰੀ ਅਨੁਸਾਰ ਜੀ. ਟੀ. ਰੋਡ ਕਿਸ਼ਨਗਡ਼੍ਹ ਵਿਖੇ ਅੱਜ ਸਵੇਰੇ ਕਰੀਬ 3 ਵਜੇ ਇਕ ਟਰਾਲਾ ਖਡ਼੍ਹਾ ਸੀ । ਇਸੇ ਦੌਰਾਨ ਇਕ ਕਾਰ ਖੰਨਾ ਤੋਂ ਲੁਧਿਆਣਾ ਸਾਈਡ ਜਾ ਰਹੀ ਸੀ, ਜੋ ਸਡ਼ਕ ’ਤੇ ਖਡ਼੍ਹੇ ਟਰਾਲੇ ਵਿਚ ਜਾ ਵੱਜੀ। ਇਸ ਹਾਦਸੇ ’ਚ ਕਾਰ ਸਵਾਰ ਔਰਤ ਸੰਜੀਤਾ (42) ਪਤਨੀ ਇਮਾਨ ਵਾਸੀ ਲੁਧਿਆਣਾ ਦੀ ਮੌਤ ਹੋ ਗਈ, ਜਦ ਕਿ ਔਰਤ ਦੇ 2 ਪੁੱਤਰ, 2 ਧੀਆਂ ਅਤੇ ਡਰਾਈਵਰ ਜ਼ਖਮੀ ਹੋ, ਜਿਨ੍ਹਾਂ ਨੂੰ ਸਿਵਲ ਹਸਪਤਾਲ ਖੰਨਾ ਵਿਖੇ ਭਰਤੀ ਕਰਵਾ ਦਿੱਤਾ ਗਿਆ । ਪੁਲਸ ਚੌਕੀ ਕੋਟ ਨੇ ਟਰਾਲਾ ਡਰਾਈਵਰ ਵਿਰੁੱਧ ਕੇਸ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ।

Bharat Thapa

This news is Content Editor Bharat Thapa