ਰੇਲ-ਗੱਡੀ ਦੀ ਲਪੇਟ ਆਉਣ ਨਾਲ ਔਰਤ ਦੀ ਮੌਤ

03/01/2020 7:46:51 PM

ਰਾਜਪੁਰਾ, (ਮਸਤਾਨਾ)- ਰਾਜਪੁਰਾ ਰੇਲਵੇ ਪੁਲਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਇਕ 55 ਸਾਲਾ ਔਰਤ ਆਪਣੀ ਪੋਤੀ ਨਾਲ ਰੇਲਵੇ ਸਟੇਸ਼ਨ ਨੇਡ਼ੇ ਓਵਰਬ੍ਰਿਜ ਹੇਠਾਂ ਰੇਲਵੇ ਲਾਈਨਾਂ ਕ੍ਰਾਸ ਕਰ ਰਹੀ ਸੀ। ਅਚਾਨਕ ਰੇਲ-ਗੱਡੀ ਆਉਣ ਕਾਰਣ ਉਸ ਦੀ ਲਪੇਟ ’ਚ ਆ ਗਈ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਰੇਲਵੇ ਪੁਲਸ ਮੌਕੇ ’ਤੇ ਪੁੱਜ ਗਈ। ਔਰਤ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਹੈ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਗੁਲਰਾਜ ਕੌਰ ਵਾਸੀ ਪਿੰਡ ਮੰਡਿਆਣਾ ਵਜੋਂ ਹੋਈ ਹੈ।

Bharat Thapa

This news is Content Editor Bharat Thapa