ਅਚਾਨਕ ਡਿੱਗ ਜਾਣ ਕਾਰਨ 50 ਸਾਲਾ ਔਰਤ ਦੀ ਮੌਤ

01/23/2019 8:46:22 PM

ਜੈਤੋ,(ਜਿੰਦਲ)— ਸ਼ਹਿਰ ਦੇ ਇਕ ਇਲਾਕੇ 'ਚ ਅੱਜ ਇਕ 50 ਸਾਲਾ ਔਰਤ ਦੀ ਅਚਾਨਕ ਡਿੱਗ ਜਾਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਤਾਰੀ ਵਾਲੀ ਇਲਾਕੇ 'ਚ ਪੁਸ਼ਪਾ ਦੇਵੀ ਪਤਨੀ ਨਰੇਸ਼ ਕੁਮਾਰ ਅੱਜ ਅਚਾਨਕ ਡਿੱਗ ਗਈ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਇਸ ਸੰਬੰਧ 'ਚ ਥਾਣਾ ਜੈਤੋ ਦੇ ਇੰਚਾਰਜ ਭੁਪਿੰਦਰ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਜੈਤੋਂ ਵਲੋਂ ਪੁਲਸ ਸਟੇਸ਼ਨ ਜੈਤੋ ਵਿਖੇ ਜਾਣਕਾਰੀ 
ਪਹੁੰਚੀ ਸੀ ਕਿ ਹਸਪਤਾਲ 'ਚ ਉਕਤ ਮ੍ਰਿਤਕ ਔਰਤ ਦੀ ਲਾਸ਼ ਪਹੁੰਚੀ ਹੈ। ਉਦੋਂ ਪੁਲਸ ਵਲੋਂ ਇਸ ਦੀ ਪੜਤਾਲ ਕਰਨ ਲਈ ਪੁਲਸ ਪਾਰਟੀ ਘਟਨਾ ਸਥਾਨ 'ਤੇ ਪੁੱਜੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਘਰ ਵਾਲੇ ਕਹਿ ਰਹੇ ਹਨ ਕਿ ਕਿਸੇ ਗੁਆਂਢਣ ਵਲੋਂ ਧੱਕਾ ਮਾਰਨ 'ਤੇ ਉਕਤ ਔਰਤ ਡਿੱਗ ਗਈ ਅਤੇ ਉਸ ਦੀ ਮੌਤ ਗਈ ਸੀ ਪਰ ਕੁਝ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਅਚਾਨਕ ਉਕਤ ਔਰਤ ਨੂੰ ਚੱਕਰ ਆ ਗਿਆ ਸੀ, ਜਿਸ ਕਾਰਨ ਉਹ ਡਿੱਗ ਗਈ ਅਤੇ ਉਸ ਦੀ ਮੌਤ ਹੋ ਗਈ । ਇਸ ਘਟਨਾ ਦੀ ਪੁਲਸ ਵਲੋ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।