ਮਾਨਸਿਕ ਪ੍ਰੇਸ਼ਾਨੀ ਕਾਰਨ ਮਹਿਲਾ ਨੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ

05/26/2019 3:35:21 AM

ਭੁੱਚੋ ਮੰਡੀ, (ਨਾਗਪਾਲ)— ਸਥਾਨਕ ਵਾਰਡ ਨੰਬਰ 7 'ਚ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਇਕ ਮਹਿਲਾ (34) ਨੇ ਘਰ 'ਚ ਪੱਖੇ ਨਾਲ ਫਾਹ ਲਗਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਪੁਲਸ ਅਧਿਕਾਰੀ ਅਨੁਸਾਰ ਸੁਖਦੀਪ ਕੌਰ ਪਤਨੀ ਧਰਮਵੀਰ ਸਿੰਘ ਸਵੇਰੇ ਕਰੀਬ 9 ਵਜੇ ਆਪਣੇ ਦੋਵਾਂ ਬੱਚਿਆਂ ਨੂੰ ਸਕੂਲ ਛੱਡ ਕੇ ਘਰ ਵਾਪਸ ਆਈ ਤਾਂ ਘਰ ਆ ਕੇ ਛੱਤ 'ਤੇ ਲੱਗੇ ਪੱਖੇ ਦੀ ਹੁੱਕ ਨਾਲ ਰੱਸੀ ਬੰਨ੍ਹ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਨ੍ਹਾਂ ਦੱਸਿਆ ਕਿ ਇਸ ਮਹਿਲਾ ਦੇ ਦੋ ਬੱਚੇ ਹਨ ਜੋ ਸਰਕਾਰੀ ਸਕੂਲ ਵਿਚ ਪੜ੍ਹਦੇ ਹਨ ਅਤੇ ਪਤੀ ਟਰੱਕ ਡਰਾਈਵਰ ਹੈ। ਉਨ੍ਹਾਂ ਦੱਸਿਆ ਕਿ ਇਸ ਮਹਿਲਾ ਦੇ ਕੰਨ ਕਾਫ਼ੀ ਸਮੇਂ ਤੋਂ ਖਰਾਬ ਸਨ ਅਤੇ ਸੁਣਨਾ ਬੰਦ ਹੋ ਗਿਆ ਸੀ। ਜਿਸ ਕਾਰਨ ਇਹ ਕਾਫ਼ੀ ਪ੍ਰੇਸ਼ਾਨ ਰਹਿੰਦੀ ਸੀ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।

KamalJeet Singh

This news is Content Editor KamalJeet Singh