ਟਰਾਲੀ ਹੇਠਾਂ ਆਉਣ ਕਾਰਣ ਔਰਤ ਦੀ ਮੌਤ

10/22/2019 9:46:57 PM

ਜਗਰਾਓਂ (ਮਾਲਵਾ)-ਟਰਾਲੀ ਹੇਠ ਆ ਜਾਣ ਕਾਰਣ ਇਕ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਰਮਜੀਤ ਕੌਰ (55) ਵਾਸੀ ਬਹਿਣੀ ਵਾਲਾ (ਮੋਗਾ) ਸਥਾਨਕ ਬੱਸ ਸਟੈਂਡ ਚੌਕ 'ਚ ਖੜ੍ਹੀ ਸੀ। ਇਸੇ ਦੌਰਾਨ ਆਲੂਆਂ ਦੀ ਆ ਰਹੀ ਟਰਾਲੀ ਚਾਲਕ ਨੇ ਉਸ ਦੇ ਉਪਰ ਟਰਾਲੀ ਚੜ੍ਹਾ ਦਿੱਤੀ, ਜਿਥੇ ਲੋਕਾਂ ਦੀ ਮਦਦ ਨਾਲ ਉਸਨੂੰ ਸਿਵਲ ਹਸਪਤਾਲ ਜਗਰਾਓਂ ਵਿਖੇ ਪਹੁੰਚਾਇਆ ਪਰ ਉਥੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਹੋਇਆਂ ਉਸਦੀ ਮੌਤ ਹੋ ਗਈ।
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਟਰਾਲੀ ਚਾਲਕ ਦੀ ਸ਼ਰਾਬ ਪੀਤੀ ਹੋਈ ਸੀ, ਜਿਸ ਨੂੰ ਲੋਕਾਂ ਵੱਲੋਂ ਕੁੱਟ-ਮਾਰ ਕਰਨ ਤੋਂ ਬਾਅਦ ਪੁਲਸ ਹਿਰਾਸਤ 'ਚ ਦਿੱਤਾ ਗਿਆ ਸੀ। ਪੁਲਸ ਚੌਕੀ ਬੱਸ ਸਟੈਂਡ ਜਗਰਾਓਂ ਵੱਲੋਂ ਟਰਾਲੀ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Karan Kumar

This news is Content Editor Karan Kumar