ਝੁੱਗੀਆਂ ਵਾਲੇ ਖੇਤਰ ਵਿਚ ਵੈਕਸੀਨੇਸ਼ਨ ਡਰਾਈਵ ਕੀਤੀ ਸ਼ੁਰੂ

04/12/2021 3:38:53 PM

ਮਾਨਸਾ (ਮਿੱਤਲ)- ਮਾਨਸਾ ਜ਼ਿਲ੍ਹੇ ਦੇ ਸਲਮ ਏਰੀਆ ਵਿੱਚ ਦੇਸ਼ ਭਰ ਵਿੱਚੋ ਸਭ ਤੋਂ ਪਹਿਲਾਂ ਪਹਿਲ ਕਰਦੇ ਹੋਏ ਘਰ-ਘਰ ਜਾ ਕੇ ਵੈਕਸੀਨੇਸ਼ਨ ਡਰਾਈਵ ਸ਼ੁਰੂ ਕੀਤੀ। ਡਾ. ਜੀ. ਬੀ. ਸਿੰਘ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ, ਡਾ. ਸੁਖਵਿੰਦਰ ਸਿੰਘ ਸਿਵਲ ਸਰਜਨ ਮਾਨਸਾ, ਡਾ.ਰਣਜੀਤ ਸਿੰਘ ਡੀ. ਐੱਮ. ਸੀ. ਮਾਨਸਾ ਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। 
ਇਸ ਮੁਹਿੰਮ ਨੂੰ ਵਾਰਡ ਨੰਬਰ 6 ਵਿੱਚ ਮਾਨਸਾ ਦੇ ਵੈਕਸੀਨੇਸ਼ਨ ਮੁਹਿੰਮ ਵਿੱਚ ਲਗੇ ਸ਼ਹਿਰ ਵਾਸੀ ਗੁਰਲਾਭ ਸਿੰਘ ਮਾਹਲ ਐਡੋਵਕੇਟ, ਡਾ. ਜਨਕ ਰਾਜ ਸਿੰਗਲਾ ਪ੍ਧਾਨ IMA, ਸੰਜੀਵ ਪਿੰਕਾ ਨੇ ਅਮਨਦੀਪ ਸਿੰਘ ਡੂਡਹਾ MC ਦੇ ਸਹਿਯੋਗ ਨਾਲ ਘਰ-ਘਰ ਜਾ ਕੇ ਵੈਕਸੀਨੇਸ਼ਨ ਕਰਵਾਈ ਅਤੇ ਲੋਕਾ ਨੂੰ ਵੈਕਸੀਨੇਸ਼ਨ ਲਗਵਾਉਣ ਲਈ ਪ੍ਰੇਰਿਤ ਕੀਤਾ।
 

shivani attri

This news is Content Editor shivani attri