ਰਹਿਬਰ ਮੁਹਿੰਮ ਦੇ ਤਹਿਤ ਐਸ.ਐਸ.ਪੀ ਨੇ ਲੋਕਾਂ ਨੂੰ ਵੰਡੇ ਮਾਸਕ

09/26/2020 5:44:11 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ,ਖੁਰਾਣਾ,ਰਿਣੀ)-ਪੰਜਾਬ ਸਰਕਾਰ ਵੱਲੋਂ ਚਲਾਈਜਾ ਰਹੀ ਰਹਿਬਰ ਮੁਹਿੰਮ ਤਹਿਤ ਡੀ. ਸੁਡਰਵਿਲੀ ਐਸ.ਐਸ.ਪੀ ਵੱਲੋਂ ਵੱਖ-ਵੱਖ ਪੁਲਸ ਟੀਮਾਂ ਬਣਾ ਕੇ ਕਰੋਨਾ ਵਾਇਰਸ ਬਿਮਾਰੀ ਤੋਂ ਸਾਵਧਾਨੀ ਵਰਤਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਹੀ ਡੀ. ਸੁਡਰਵਿਲੀ ਨੇ ਖੁਦ ਭਾਈ ਮਹਾਂ ਸਿੰਘ ਚੌਂਕ ਤੋਂ ਮੰਗੇ ਦੇ ਪੰਪ ਤੱਕ ਰਸਤੇ 'ਚ ਦੁਕਾਨਦਾਰ, ਰਿਕਸ਼ਾ ਚਾਲਕ, ਵ੍ਹੀਕਲਾਂ 'ਤੇ ਆ ਰਹੇ ਲੋਕਾਂ ਅਤੇ ਆਮ ਲੋਕਾਂ ਨੂੰ ਮਾਸਕ ਵੰਡ ਕੇ ਕਰੋਨਾ ਵਾਇਰਸ ਬਿਮਾਰੀ ਤੋਂ ਸਾਵਧਾਨੀ ਵਰਤਨ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ  ਕੁਲਵੰਤ ਰਾਏ ਐਸ.ਪੀ (ਪੀ.ਬੀ.ਆਈ), ਹੇਮੰਤ ਕੁਮਾਰ ਸ਼ਰਮਾ ਡੀ.ਐਸ.ਪੀ(ਐੱਚ) ਅਤੇ ਇੰਸਪੈਕਟਰ ਮੋਹਨ ਲਾਲ ਮੁੱਖ ਅਫਸਰ ਥਾਣਾ ਸਿਟੀ ਹਾਜ਼ਰ ਸਨ। ਇਸ ਮੌਕੇ ਐਸ.ਐਸ.ਪੀ ਨੇ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਸਮੂਹ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਜਸਪ੍ਰੀਤ ਸਿੰਘ ਛਾਬੜਾਂ ਪ੍ਰਧਾਨ ਮੁਕਤੀਸਰ ਵੈਲਫੇਅਰ ਕਲੱਬ, ਰਾਜਨ ਬਾਂਸਲ, ਡਾਂ ਵਿਜੇ ਬਜਾਜ, ਕੇਸ਼ਵ ਧੂੜ੍ਹੀਅ, ਤਰਸੇਮ ਕੁਮਾਰ ਆਦਿ ਹਾਜ਼ਰ ਸਨ।

Aarti dhillon

This news is Content Editor Aarti dhillon