2 ਨੌਜਵਾਨਾਂ ਨੇ ਕਿਸੇ ਦੇ ਏ.ਟੀ.ਐਮ 'ਚੋਂ ਚਲਾਕੀ ਨਾਲ ਕਢਵਾਏ ਰੁਪਏ, ਤਫ਼ਤੀਸ਼ ਜਾਰੀ

07/09/2020 9:14:29 PM

ਜਲਾਲਾਬਾਦ, (ਨਿਖੰਜ,ਜਤਿੰਦਰ)- ਬੁੱਧਵਾਰ ਦੀ ਦੇਂਰ ਸ਼ਾਮ ਨੂੰ ਜਲਾਲਾਬਾਦ ਵਿਖੇ ਇਕ ਕਾਰ ਮਕੈਨਿਕ ਦੇ ਏ. ਟੀ. ਐੱਮ ’ਚੋਂ 2 ਅਣਪਛਾਤੇ ਚੋਰਾਂ ਵੱਲੋਂ 10 ਹਜ਼ਾਰ ਰੁਪਏ ਦੀ ਨਕਦੀ ਕਢਵਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੀ ਸੂਚਨਾ ਪੀੜਤ ਵਿਅਕਤੀ ਵੱਲੋਂ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੂੰ ਦਿੱਤੀ ਗਈ ਹੈ। ਚੋਰੀ ਦਾ ਸ਼ਿਕਾਰ ਹੋਏ ਵਿਅਕਤੀ ਜਗਮੀਤ ਸਿੰਘ ਉਰਫ ਜੱਗਾ ਪੁੱਤਰ ਗੁਰਜੀਤ ਸਿੰਘ ਵਾਸੀ ਬਾਹਮਣੀ ਵਾਲਾ ਨੇ ਦੱਸਿਆ ਕਿ ਉਹ ਫਾਜ਼ਿਲਕਾ ਫਿਰੋਜ਼ਪੁਰ ਰੋਡ ’ਤੇ ਸਥਿਤ ਦਾਣਾ ਮੰਡੀ ਗੇਟ ਨੰਬਰ 2 ਦੇ ਸਾਹਮਣੇ ਕਾਰ ਮਕੈਨਿਕ ਦਾ ਕੰਮ ਕਰਦਾ ਹੈ ਅਤੇ ਬੁੱਧਵਾਰ ਦੀ ਦੇਰ ਸ਼ਾਮ ਨੂੰ 6.30 ਵਜੇ ਦੇ ਕਰੀਬ ਆਪਣੇ ਹਿੱਸੇਦਾਰ ਧੀਰਜ ਖੰਨਾ ਦੇ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਲਾਲਾਬਾਦ ਦੇ ਪੀ.ਐੱਨ. ਬੈਂਕ ਦੇ ਏ. ਟੀ. ਐੱਮ. ਵਿਖੇ ਆਪਣੀ ਜ਼ਰੂਰਤ ਲਈ ਨਕਦੀ ਕਢਵਾਉਣ ਲਈ ਗਏ ਤਾਂ ਅਚਨਾਕ ਉਸਨੂੰ ਕਿਸੇ ਵਿਅਕਤੀ ਦਾ ਫੋਨ ਆਉਣ ਦੇ ਕਾਰਣ ਉਹ ਆਪਣਾ ਏ. ਟੀ. ਐੱਮ. ਕਾਰਡ ਅਚਾਨਕ ਮਸ਼ੀਨ ’ਚ ਭੁੱਲ ਕੇ ਆਪਣੀ ਦੁਕਾਨ ’ਤੇ ਆ ਗਿਆ ਅਤੇ ਜਦੋਂ ਉਹ ਏ.ਟੀ.ਐੱਮ. ਦੇ ਬਾਹਰ ਆਇਆ ਤਾਂ ਏ.ਟੀ.ਐੱਮ ਦੇ ਬਾਹਰ ਖੜੇ 2 ਅਣਪਛਾਤੇ ਵਿਅਕਤੀ ਅੰਦਰ ਦਾਖ਼ਲ ਹੋਏ ਅਤੇ ਜਿਨ੍ਹਾਂ ਨੇ ਉਸਦੇ ਕਾਰਡ ਰਾਹੀਂ 2 ਵੱਖ-ਵੱਖ ਬੈਂਕਾਂ ਤੋਂ 10 ਹਜ਼ਾਰ ਰੁਪਏ ਦੀ ਨਕਦੀ ਕੱਢਵਾਈ ਹੈ। ਪੀੜਤ ਨੇ ਕਿਹਾ ਕਿ ਇਸ ਘਟਨਾ ਦੀ ਸੂਚਨਾ ਉਸਦੇ ਵੱਲੋਂ ਸਬੰਧਤ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੂੰ ਦਿੱਤੀ ਗਈ ਹੈ ਅਤੇ ਪੁਲਸ ਘਟਨਾ ਸਥਾਨ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ਼ ਦੇਖ ਰਹੀ ਹੈ।

ਇਸ ਮਾਮਲੇ ਸਬੰਧੀ ਜਦੋਂ ਥਾਣਾ ਸਿਟੀ ਜਲਾਲਾਬਾਦ ਦੇ ਮੁੱਖੀ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਅੱਜ ਦੁਪਹਿਰ ਨੂੰ ਜਗਮੀਤ ਸਿੰਘ ਵੱਲੋਂ ਉਸਦੇ ਏ. ਟੀ. ਐੱਮ. ’ਚੋਂ ਅਣਪਛਾਤੇ ਵਿਅਕਤੀਆਂ ਵੱਲੋਂ ਨਕਦੀ ਕਢਵਾਉਣ ਦੀ ਸ਼ਿਕਾਇਤ ਮਿਲੀ ਹੈ ਅਤੇ ਮਾਮਲੇ ਦੀ ਤਫਤੀਸ਼ ਜਾਰੀ ਹੈ।

Bharat Thapa

This news is Content Editor Bharat Thapa