ਟਰੱਕ ਆਪ੍ਰੇਟਰਾਂ ਨੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਕੀਤੀ ਨਾਅਰੇਬਾਜ਼ੀ

03/22/2018 2:49:09 PM


ਧਰਮਕੋਟ (ਸਤੀਸ਼) - ਸੂਬੇ ਦੀ ਕੈਪਟਨ ਸਰਕਾਰ ਦੀਆ ਟਰਾਂਸਪੋਰਟ (ਟਰੱਕ ਯੂਨੀਅਨ) ਮਾਰੂ ਨੀਤੀਆਂ ਖਿਲਾਫ ਅੱਜ ਧਰਮਕੋਟ ਵਿਖੇ ਟਰੱਕ ਯੂਨੀਅਨ ਨੇ ਧਰਮਕੋਟ 'ਚ ਇਕੱਤਰ ਹੋਈਆਂ ਜ਼ਿਲਾ ਮੋਗਾ ਦੀਆ ਵੱਖ-ਵੱਖ ਟਰੱਕ ਯੂਨੀਅਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆਲ ਟਰੱਕ ਯੂਨੀਅਨ ਪੰਜਾਬ ਦੇ ਪ੍ਰਧਾਨ ਹੈਪੀ ਸੰਧੂ ਦੀ ਅਗਵਾਈ 'ਚ ਕੈਪਟਨ ਸਰਕਾਰ ਵੱਲੋਂ ਲਿਆਂਦੀ ਟੈਡਰਾਂ ਦੀ ਨਵੀ ਨੀਤੀ ਦਾ ਵਿਰੋਧ ਕੀਤਾ ਗਿਆ। 
ਇਸ ਮੌਕੇ ਪੰਜਾਬ ਪ੍ਰਧਾਨ ਹੈਪੀ ਸੰਧੂ, ਜ਼ਿਲਾ ਪ੍ਰਧਾਨ ਲਖਵੀਰ ਸਿੰਘ ਲੱਖਾ, ਰਾਜਪਾਲ ਮਖੀਜਾ ਨੇ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਟਰੱਕ ਆਪ੍ਰੇਟਰਾਂ ਦਾ ਧੰਦਾ ਬੰਦ ਕਰਨ 'ਤੇ ਤੁੱਲੀ ਹੋਈ ਹੈ। ਉਨਾਂ ਕਿਹਾ ਕਿ ਸਰਕਾਰ ਜਿਨਾਂ ਚਿਰ ਟੈਂਡਰਾਂ ਦੀ ਨਵੀਂ ਪਾਲਸੀ ਵਾਪਿਸ ਨਹੀਂ ਲੈਂਦੀ ਅਤੇ ਪੁਰਾਣੀ ਪਾਲਸੀ ਬਹਾਲ ਨਹੀਂ ਕਰਦੀ, ਉਸ ਸਮੇਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਰਾਜਪਾਲ ਮਖੀਜਾ, ਬਲਵਿੰਦਰ ਸਿੰਘ, ਕਿਕਰ ਸਿੰਘ, ਪਿੰਦਰ ਚਾਹਲ, ਗੁਰਦੀਪ ਸਿੰਘ ਭਿੰਡਰ ਆਦਿ ਟਰੱਕ ਆਪ੍ਰੇਟਰ ਹਾਜ਼ਰ ਸਨ।