ਟਰੱਕ ਚਾਲਕ ਨੇ ਮੈਸਟਰੋ ਸਕੂਟਰ ਚਾਲਕ ਨੂੰ ਮਾਰੀ ਟੱਕਰ, ਮੌਤ

03/08/2021 1:32:41 AM

ਲੁਧਿਆਣਾ, (ਰਾਮ)- ਇਕ ਟਰੱਕ ਚਾਲਕ ਵੱਲੋਂ ਲਾਪ੍ਰਵਾਹੀ ਨਾਲ ਟੱਕਰ ਮਾਰ ਕੇ ਜ਼ਖਮੀ ਕੀਤੇ ਗਏ ਮੈਸਟਰੋ ਸਕੂਟਰ ਚਾਲਕ ਦੀ ਮੌਤ ਹੋਣ ਦੀ ਘਟਨਾ ਵਾਪਰੀ ਹੈ, ਜਿਸ ਨੂੰ ਲੈ ਕੇ ਥਾਣਾਂ ਮੋਤੀ ਨਗਰ ਦੀ ਪੁਲਸ ਨੇ ਮ੍ਰਿਤਕ ਮੁੰਨਾ ਕੁਮਾਰ (35) ਦੇ ਭਰਾ ਹਰੇ ਰਾਮ ਪੁੱਤਰ ਰਘੂਬੰਸ ਸਿੰਘ ਵਾਸੀ ਰੇਲਵੇ ਲਾਈਨ, ਰਾਜੀਵ ਗਾਂਧੀ ਕਾਲੋਨੀ, ਲੁਧਿਆਣਾ ਦੇ ਬਿਆਨਾਂ ’ਤੇ ਇਕ ਟਰੱਕ ਦੇ ਅਣਪਛਾਤੇ ਚਾਲਕ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ | ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ | ਥਾਣਾ ਪੁਲਸ ਵੱਲੋਂ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ | ਟਰੱਕ ਚਾਲਕ ਦੀ ਪੁਲਸ ਵੱਲੋਂ ਤਲਾਸ਼ ਕੀਤੀ ਜਾ ਰਹੀ ਹੈ |

Bharat Thapa

This news is Content Editor Bharat Thapa