ਪੁਲਸ ਕਮਿਸ਼ਨਰ ਨੇ ਕੀਤਾ ਟੀਮ ''ਚ ਫੇਰਬਦਲ, ਨਵੇਂ ਚਿਹਰਿਆਂ ਨੂੰ ਸੌਂਪੀ ਥਾਣਿਆਂ ਦੀ ਕਮਾਨ

11/16/2019 9:09:12 PM

ਲੁਧਿਆਣਾ, (ਰਿਸ਼ੀ)— ਸ਼ਨੀਵਾਰ ਨੂੰ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਆਪਣੀ ਟੀਮ 'ਚ ਫੇਰਬਦਲ ਕੀਤਾ ਗਿਆ। ਸੀ.ਪੀ. ਵੱਲੋਂ ਕਈ ਥਾਣਾ ਮੁਖੀਆਂ ਅਤੇ ਸੈੱਲਾਂ ਦੇ ਇੰਚਾਰਜ ਨਿਯੁਕਤ ਕੀਤੇ, ਜਦੋਂਕਿ ਕਈਆਂ ਦੀਆਂ ਬਦਲੀਆਂ ਪੁਲਸ ਲਾਇਨ ਵਿਚ ਕੀਤੀਆਂ ਗਈਆਂ। ਇਨ੍ਹਾਂ ਬਦਲੀਆਂ ਤੋਂ ਬਾਅਦ ਲੋਕਾਂ ਨੂੰ ਕਈ ਨਵੇਂ ਪੁਲਸ ਅਫਸਰਾਂ ਦਾ ਚਿਹਰਾ ਦੇਖਣ ਨੂੰ ਮਿਲੇਗਾ ਜਿਨ੍ਹਾਂ 'ਤੇ ਸੀਪੀ. ਨੇ ਵਿਸ਼ਵਾਸ ਜਤਾ ਕੇ ਥਾਣਿਆਂ ਦੀ ਕਮਾਨ ਸੌਂਪੀ ਹੈ, ਜਦੋਂਕਿ ਕਈ ਐੱਸ.ਐੱਚ.ਓਜ਼ ਦੇ ਕੰਮ ਤੋਂ ਨਾਖੁਸ਼ ਹੋਣ ਕਾਰਨ ਲਾਇਨ ਭੇਜ ਦਿੱਤਾ ਗਿਆ, ਜਦੋਂਕਿ ਇਕ ਥਾਣਾ ਮੁਖੀ ਐਕਸ ਇੰਡੀਆ ਲੀਵ 'ਤੇ ਜਾ ਰਿਹਾ ਹੈ। ਸਾਰਿਆਂ ਦਾ ਵੇਰ ਵਾ ਇਸ ਤਰ੍ਹਾਂ ਹੈ :

ਨਾਮ ਪਹਿਲਾਂ ਹੁਣ (ਪੁਲਸ ਸਟੇਸ਼ਨ)


ਇੰਸਪੈਕਟਰ ਜਗਦੇਵ ਸਿੰਘ ਪੁਲਸ ਲਇਨ ਸਦਰ
ਇੰਸਪੈਕਟਰ ਪਵਿੱਤਰ ਸਿੰਘ ਕੂਮ ਕਲਾਂ ਡਾਬਾ
ਐੱਸ.ਆਈ. ਦਵਿੰਦਰ ਸ਼ਰਮਾ ਐਂਟੀ ਨਾਰਕੋਟਿਕ ਸੈੱਲ ਦੁੱਗਰੀ
ਐੱਸ.ਆਈ.ਪਰਮਜੀਤ ਸਿੰਘ ਪੁਲਸ ਲਾਇਨ ਕੂਮ ਕਲਾਂ
ਇੰਸਪੈਕਟਰ ਵਰੁਣਜੀਤ ਪੁਲਸ ਲਾਈਨ ਮੋਤੀ ਨਗਰ
ਐੱਸ.ਆਈ. ਅਮਨਦੀਪ ਸਿੰਘ ਪੁਲਸ ਲਾਈਨ ਡਵੀਜ਼ਨ ਨੰ.7
ਇੰਸਪੈਕਟਰ ਸਵਰਣ ਸਿੰਘ ਪੁਲਸ ਲਾਈਨ ਟਿੱਬਾ
ਇੰਸਪੈਕਟਰ ਮਨਜੀਤ ਸਿੰਘ ਪੁਲਸ ਲਾਈਨ ਇੰਚਾਰਜ ਵੂਮੈਨ ਸੈੱਲ-3
ਐੱਸ.ਆਈ. ਕੁਲਵੰਤ ਕੌਰ ਪੁਲਸ ਲਾਈਨ ਇੰਚਾਰਜ ਵੂਮੈਨ ਸੈੱਲ-4
ਇੰਸਪੈਕਟਰ ਜਗਜੀਤ ਸਿੰਘ ਪੁਲਸ ਲਾਈਨ ਇੰਚਾਰਜ ਐਂਟੀ ਨਾਰਕੋਟਿਕ ਸੈੱਲ
ਐੱਸ.ਆਈ. ਜਗਜੀਤ ਸਿੰਘ ਪੁਲਸ ਲਾਈਨ ਐਂਟੀ ਨਾਰਕੋਟਿਕ ਸੈੱਲ
ਇੰਸਪੈਕਟਰ ਸਤਪਾਲ ਸਿੰਘ ਟਿੱਬਾ ਪੁਲਸ ਲਾਈਨ
ਇੰਸਪੈਕਟਰ ਪਰਗਟ ਸਿੰਘ ਮੋਤੀ ਨਗਰ ਪੁਲਸ ਲਾਈਨ
ਐੱਸ.ਆਈ.ਰਵਿੰਦਰਪਾਲ ਸਿੰਘ ਡਾਬਾ ਪੁਲਸ ਲਾਈਨ
ਇੰਸਪੈਕਟਰ ਹਰਜਿੰਦਰ ਸਿੰਘ ਡਵੀਜ਼ਨ ਨੰ.7 ਪੁਲਸ ਲਾਈਨ

KamalJeet Singh

This news is Content Editor KamalJeet Singh