ਅਸਮਾਨ ਛੂਹ ਰਹੀਆਂ ਸਬਜ਼ੀਆਂ ਦੀਆਂ ਕੀਮਤਾਂ, ਬਠਿੰਡਾ ’ਚ 200 ਤੋਂ ਪਾਰ ਹੋਇਆ ਟਮਾਟਰ

07/12/2023 5:19:53 PM

ਬਠਿੰਡਾ (ਸੁਖਵਿੰਦਰ)-ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਟਮਾਟਰ ਦੀ ਕੀਮਤ ਲਗਾਤਾਰ ਵਧਦੀ ਜਾ ਰਹੀ ਹੈ। ਮੰਗਲਵਾਰ ਨੂੰ ਬਠਿੰਡਾ ਦੀ ਥੋਕ ਮੰਡੀ ਵਿਚ ਟਮਾਟਰ ਦੀ ਕੀਮਤ 200 ਤੋਂ ਪਾਰ ਕਰ ਗਈ ਜਦਕਿ ਹਲਕੀ ਕੁਆਲਿਟੀ ਦਾ ਟਮਾਟਰ ਵੀ 170 ਦੇ ਲਗਭਗ ਵਿੱਕਿਆ। ਟਮਾਟਰ ਦੀ ਕੀਮਤ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾਂ ਕਰਨਾ ਪੈ ਰਿਹਾ ਹੈ। ਦੁਕਾਨਦਾਰ ਰਾਮੂ ਨੇ ਕਿਹਾ ਕਿ ਟਮਾਟਰ ਦੀ ਕੀਮਤ ਵਿਚ ਪਹਿਲੀ ਵਾਰ ਇਨ੍ਹਾਂ ਉਛਾਲ ਵੇਖਣ ਨੂੰ ਮਿਲ ਰਿਹਾ ਹੈ, ਜਿਸ ਦਾ ਖ਼ਰੀਦਕਾਰ ਨੂੰ ਵੀ ਯਕੀਨ ਨਹੀਂ ਹੋ ਰਿਹਾ। ਹਾਲਾਂਕਿ ਭਾਰੀ ਬਾਰਿਸ਼ ਕਾਰਨ ਦੂਜੀਆਂ ਸਬਜ਼ੀਆਂ ਦੀ ਕੀਮਤਾਂ ਵਿਚ ਅਸਮਾਨ ਛੂ ਰਹੀਆਂ ਹਨ।

ਇਹ ਵੀ ਪੜ੍ਹੋ-  ਰੇਂਜ ਰੋਵਰ ਕਾਰ 'ਚ ਆਏ ਨੌਜਵਾਨਾਂ ਦੀ ਗੁੰਡਾਗਰਦੀ, ਸੜਕ ਵਿਚਕਾਰ ਕੀਤਾ ਹੰਗਾਮਾ

ਪਾਣੀ ਭਰਨ ਕਾਰਨ ਵੱਡੀ ਗਿਣਤੀ ਵਿਚ ਸਬਜ਼ੀਆਂ ਦੀ ਫ਼ਸਲ ਖ਼ਤਮ ਹੋ ਚੁੱਕੀ ਹੈ, ਜਿਸ ਕਾਰਨ ਸਬਜ਼ੀਆਂ ਦੀ ਕੀਮਤ ਲਗਭਗ ਤਿੰਨ ਗੁਣਾ ਤੱਕ ਵਧ ਗਈ ਹੈ। ਬੀਤੇ ਦਿਨਾਂ ਦੌਰਾਨ ਮੰਡੀ ਵਿਚ ਰੁਲਣ ਵਾਲੇ ਕੱਦੂ ਦੀ ਥੋਕ ਕੀਮਤ 30 ਰੁਪਏ ਤੱਕ ਪਹੁੰਚ ਗਈ ਹੈ, ਜੋ ਪਹਿਲਾਂ ਲਗਭਗ 5-10 ਰੁਪਏ ਸੀ। ਸਬਜ਼ੀਆਂ ਦੀ ਕੀਮਤ ਵਿਚ ਹੋ ਰਹੇ ਵਾਧੇ ਕਾਰਨ ਔਰਤਾਂ ਦਾ ਰਸੋਈ ਬਜਟ ਵੀ ਵਿਗੜ ਗਿਆ ਹੈ। ਜਦਕਿ ਦੂਜੇ ਪਾਸੇ ਲੰਮੇ ਸਮੇਂ ਤੋਂ ਘੱਟ ਕੀਮਤ ਦੀ ਮਾਰ ਝੱਲ ਰਹੇ ਕਿਸਾਨਾਂ ਵੱਲੋਂ ਸਬਜ਼ੀਆਂ ਦੀ ਕੀਮਤ ਵਧਣ ਕਾਰਨ ਰਾਹਤ ਮਹਿਸੂਸ ਕੀਤੀ ਹੈ।

ਇਹ ਵੀ ਪੜ੍ਹੋ-  ਹੜ੍ਹਾਂ ਦੇ ਹਾਲਾਤ 'ਚ ਲੋਕਾਂ ਦੇ ਬਚਾਅ ਕਾਰਜਾਂ ਲਈ ਡੀ. ਸੀ. ਕਪੂਰਥਲਾ ਵੱਲੋਂ ਉੱਚ ਅਧਿਕਾਰੀਆਂ ਦੇ ਨੰਬਰ ਜਾਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
  
For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

shivani attri

This news is Content Editor shivani attri