ਬਿਨ੍ਹਾਂ ਬੋਲੀ ਕਰਵਾਏ ਭਰੀਆਂ ਹਜ਼ਾਰਾਂ ਬੋਰੀਆਂ, ਲਾਈਸੈਂਸ ਹੋਇਆ ਰੱਦ

10/29/2023 2:04:24 PM

ਗੁਰੂਹਰਸਹਾਏ (ਵਿਪਨ) : ਮਾਰਕੀਟ ਕਮੇਟੀ ਪੰਜੇ ਕੇ ਉਤਾੜ ਦੇ ਸੈਕਟਰੀ ਬਲਜਿੰਦਰ ਸਿੰਘ ਵਲੋਂ ਪੰਜੇ ਕੇ ਦੇ ਅਧੀਨ ਆਉਂਦੀਆਂ ਅਨਾਜ ਮੰਡੀਆਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਸੈਕਟਰੀ ਬਲਜਿੰਦਰ ਸਿੰਘ ਨੇ ਕਿਹਾ ਕਿ ਅਨਾਜ ਮੰਡੀ ਮੇਘਾ ਰਾਏ ਦੀ ਫਰਮ ਵੀ.ਐੱਸ. ਟ੍ਰੇਡਿੰਗ ਕੰਪਨੀ ਨੇ ਖਰੀਦ ਕੇਂਦਰ ਛਾਂਗਾ ਰਾਏ ਵਿਖੇ ਤਕਰੀਬਨ 5 ਹਜ਼ਾਰ ਗੱਟਾ ਜੋ ਕਿ ਬਿਨ੍ਹਾਂ ਬੋਲੀ ਤੋਂ ਭਰਿਆ ਹੋਇਆ ਸੀ ਅਤੇ ਇਸ ਸਬੰਧੀ ਮੌਕੇ ’ਤੇ ਫਰਮ ਦੇ ਮੁਨੀਮ ਨੂੰ ਜਦੋਂ ਭਰੀਆਂ ਹੋਈਆਂ ਬੋਰੀਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਸਨੂੰ ਕੁਝ ਨਹੀਂ ਪਤਾ ਅਤੇ ਜਦੋਂ ਫਰਮ ਦੇ ਮਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਚੰਡੀਗੜ੍ਹ ਵਿਖੇ ਕਿਸੇ ਕੰਮ ਲਈ ਗਏ ਹਨ ਅਤੇ ਆ ਕੇ ਉਨ੍ਹਾਂ ਨੂੰ ਮਿਲ ਲੈਣਗੇ।

ਸੈਕਟਰੀ ਬਲਜਿੰਦਰ ਸਿੰਘ ਨੇ ਕਿਹਾ ਕਿ ਇਸ ਸਬੰਧੀ 25 ਤਰੀਕ ਨੂੰ ਵੀ. ਐੱਸ. ਟ੍ਰੇਡਿੰਗ ਕੰਪਨੀ ਨੂੰ ਇਕ ਨੋਟਿਸ ਸਪੱਸ਼ਟੀਕਰਨ ਦਾ ਕੱਢਿਆ ਗਿਆ ਪਰ ਉਨ੍ਹਾਂ ਵਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਉਨ੍ਹਾਂ ਦੀ ਫਰਮ ਤੇ ਦੁਬਾਰਾ ਚੈਕਿੰਗ ਕੀਤੀ ਗਈ ਤਾਂ ਝੋਨੇ ਦੀ ਭਰਾਈ ਦਾ ਕੰਮ ਲਗਾਤਾਰ ਜ਼ਾਰੀ ਸੀ ਅਤੇ ਤਕਰੀਬਨ 10 ਹਜ਼ਾਰ ਗੱਟਾ ਝੋਨੇ ਦਾ ਬਿਨ੍ਹਾਂ ਬੋਲੀ ਤੋਂ ਭਰਿਆ ਪਾਇਆ ਗਿਆ ਅਤੇ ਬੋਰੀਆਂ ਦੀ ਲੋਡਿੰਗ ਕਰਵਾਈ ਜਾ ਰਹੀ ਸੀ ਜੋ ਕਿ ਇਸ ਸਾਰੇ ਝੋਨੇ ਦੀ ਤਕਰੀਬਨ 5 ਲੱਖ ਤੋਂ ਵੱਧ ਦੀ ਮਾਰਕਿਟ ਫੀਸ ਅਤੇ ਆਰ. ਡੀ. ਐੱਫ. ਫੀਸ ਦਾ ਚੂਨਾ ਸਰਕਾਰ ਨੂੰ ਲਾਇਆ ਜਾ ਰਿਹਾ ਸੀ।

ਇਹ ਵੀ ਪੜ੍ਹੋ- ਘਰ 'ਚ ਚੱਲ ਰਹੀਆਂ ਸੀ ਭੈਣ ਦੇ ਵਿਆਹ ਦੀਆਂ ਤਿਆਰੀਆਂ, ਨਿਊਜ਼ੀਲੈਂਡ ਤੋਂ ਆਈ ਭਰਾ ਦੀ ਮੌਤ ਦੀ ਖ਼ਬਰ

ਉਨ੍ਹਾਂ ਕਿਹਾ ਕਿ 2 ਵਾਰ ਨੋਟਿਸ ਕੱਢਣ ਤੇ ਕੋਈ ਸਪੱਸ਼ਟੀਕਰਨ ਨਾ ਮਿਲਣ ’ਤੇ ਕਾਰਵਾਈ ਕਰਦਿਆਂ ਮਾਨਯੋਗ ਪ੍ਰਬੰਧਕ ਵਲੋਂ 15 ਦਿਨ੍ਹਾਂ ਲਈ ਵੀ. ਐੱਸ. ਟ੍ਰੇਡਿੰਗ ਕੰਪਨੀ ਦਾ ਲਾਇਸੰਸ ਆਨਲਾਇਨ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਜੇਕਰ 15 ਦਿਨਾਂ ਬਾਅਦ ਆੜ੍ਹਤੀ ਵਲੋਂ ਮਾਰਕੀਟ ਕਮੇਟੀ ਅਤੇ ਆਰ. ਡੀ. ਐੱਫ. ਦੀ ਫੀਸ ਨਾ ਭਰੀ ਗਈ ਤਾਂ ਪੱਕੇ ਤੌਰ ’ਤੇ ਲਾਇਸੈਂਸ ਮੁਅੱਤਲ ਕਰਨ ਦੀ ਸਿਫਾਰਿਸ਼ ਮੰਡੀਬੋਰਡ ਨੂੰ ਕੀਤੀ ਜਾਵੇਗੀ। ਮੰਡੀਆਂ ’ਚ ਚੈਕਿੰਗ ਜਾਰੀ ਰਹੇਗੀ ਅਤੇ ਕੋਈ ਵੀ ਆੜ੍ਹਤੀ ਖਰੀਦ ਤੋਂ ਵੱਧ ਬੋਰੀਆਂ ਭਰਦਾ ਪਾਇਆ ਗਿਆ ਤਾਂ ਉਸ ਖਿਲਾਫ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਇਸ ਸਾਰੇ ਮਾਮਲੇ ਸਬੰਧੀ ਵੀ.ਐੱਸ. ਟ੍ਰੇਡਿੰਗ ਕੰਪਨੀ ਦੇ ਮਾਲਕ ਵਿੱਕੀ ਨਰੂਲਾ ਗੁਰੂਹਰਸਹਾਏ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਜਿੰਨਾ ਵੀ ਝੋਨਾ ਮੰਡੀ ’ਚ ਬੋਰੀਆਂ ’ਚ ਭਰਿਆ ਹੋਇਆ ਸੀ ਅਤੇ ਜੋ ਮਾਲ ਟਰੱਕਾਂ ’ਚ ਲੱਦਿਆ ਜਾ ਰਿਹਾ ਸੀ ਉਹ ਪਨਸਪ ਏਜੰਸੀ ਨੇ ਖਰੀਦ ਕੀਤਾ ਹੋਇਆ ਅਤੇ ਏ. ਵੀ. ਇੰਡਸਟਰੀ ਗੁਰੂਹਰਸਹਾਏ ਨੂੰ ਜਾ ਰਿਹਾ ਹੈ। ਵਿੱਕੀ ਨਰੂਲਾ ਨੇ ਕਿਹਾ ਕਿ ਪਨਸਪ ਏਜੰਸੀ ਵਲੋਂ ਖਰੀਦ ਕੀਤੇ ਝੋਨੇ ਦੀ ਅਦਾਇਗੀ ਵੀ ਕਿਸਾਨਾਂ ਨੂੰ ਕਰ ਦਿੱਤੀ ਗਈ ਹੈ। ਉਨ੍ਹਾਂ ਵਲੋਂ ਮਾਰਕੀਟ ਫੀਸ ਅਤੇ ਆਰ. ਡੀ. ਐੱਫ. ਦੀ ਕੋਈ ਵੀ ਫੀਸ ਦੀ ਚੋਰੀ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ- ਪਰਾਲੀ ਸਾੜਨ ’ਤੇ ਕਾਰਵਾਈ ਕਰਨ ਆਈ ਪੁਲਸ ਪਾਰਟੀ ਨੂੰ ਕਿਸਾਨਾਂ ਨੇ ਘੇਰਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Gurminder Singh

This news is Content Editor Gurminder Singh