ਦੁਕਾਨ ਦਾ ਸ਼ਟਰ ਪਾੜ ਕੇ ਲੁੱਟੀਆਂ ਲੱਖਾਂ ਦੀਆਂ ਸਿਗਰਟਾਂ, ਘਟਨਾ ਹੋਈ CCTV ''ਚ ਕੈਦ

12/17/2023 8:07:27 PM

ਲੁਧਿਆਣਾ (ਰਾਜ)- ਧੁੰਦ ਸ਼ੁਰੂ ਹੁੰਦੇ ਹੀ ਸ਼ਹਿਰ ’ਚ ਚੋਰਾਂ ਦੇ ਗਿਰੋਹ ਸਰਗਰਮ ਹੋ ਗਏ ਹਨ। ਟਿੱਬਾ ਇਲਾਕੇ ’ਚ ਚੋਰ ਅਤੇ ਲੁਟੇਰੇ ਲਗਾਤਾਰ ਵਾਰਦਾਤਾਂ ਕਰ ਰਹੇ ਹਨ। ਪਹਿਲਾਂ 2 ਵਿਅਕਤੀਆਂ ਨੂੰ ਬੰਧਕ ਬਣਾ ਕੇ ਸ਼ਟਰਿੰਗ ਦਾ ਸਾਮਾਨ ਲੁੱਟਿਆ, ਫਿਰ ਫੈਕਟਰੀ ’ਚ 5 ਵਿਅਕਤੀਆਂ ਨੂੰ ਬੰਧਕ ਬਣਾ ਕੇ ਕੱਪੜੇ ਅਤੇ ਧਾਗੇ ਦੀ ਲੁੱਟ ਕੀਤੀ।

ਹੁਣ ਚੋਰਾਂ ਨੇ ਸਿਗਰਟ ਦੇ ਗੋਦਾਮ ’ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਜਿੱਥੇ ਸਿਗਰਟ ਦੇ ਗੋਦਾਮ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੀਆਂ ਸਿਗਰਟਾਂ ਚੋਰੀ ਕਰ ਲਈਆਂ। ਘਟਨਾ ਦਾ ਸਵੇਰੇ ਪਤਾ ਲੱਗਣ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਟਿੱਬਾ ਥਾਣੇ ਦੀ ਪੁਲਸ ਮੌਕੇ ’ਤੇ ਪੁੱਜ ਕੇ ਜਾਂਚ-ਪੜਤਾਲ ਕਰ ਰਹੀ ਹੈ। ਪੁਲਸ ਸੀ.ਸੀ.ਟੀ.ਵੀ. ਕੈਮਰੇ ਵੀ ਖੰਘਾਲ ਰਹੀ ਹੈ, ਜਿਸ ’ਚ ਦੋਸ਼ੀ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ- ਘਰ 'ਚ ਖੜ੍ਹੀ ਐਕਟਿਵਾ ਦਾ ਹੀ ਹੋ ਗਿਆ ਚਲਾਨ, ਮਾਮਲਾ ਜਾਣ ਹੋ ਜਾਓਗੇ ਹੈਰਾਨ

ਜਾਣਕਾਰੀ ਦਿੰਦਿਆਂ ਪੀੜਤ ਸਾਹਿਲ ਬੱਬਰ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਦੁਕਾਨ ਬੰਦ ਕਰ ਕੇ ਰਾਤ ਨੂੰ ਘਰ ਚਲਾ ਗਿਆ। ਸਵੇਰੇ ਉਸ ਦੀ ਦੁਕਾਨ ਨੇੜੇ ਗੁਆਂਢੀ ਨੇ ਫੋਨ ਕਰ ਕੇ ਦੱਸਿਆ ਕਿ ਉਸ ਦੀ ਦੁਕਾਨ ਦਾ ਸ਼ਟਰ ਉਖੜਿਆ ਹੋਇਆ ਹੈ। ਉਹ ਤੁਰੰਤ ਦੁਕਾਨ ’ਤੇ ਪਹੁੰਚਿਆ ਤਾਂ ਦੇਖਿਆ ਕਿ ਸ਼ਟਰ ਉਖੜਿਆ ਹੋਇਆ ਸੀ। ਗੋਦਾਮ ਦੇ ਅੰਦਰ ਲੱਗਾ ਤਾਲਾ ਵੀ ਟੁੱਟਿਆ ਹੋਇਆ ਸੀ। ਗੋਦਾਮ ’ਚੋਂ ਵਿਦੇਸ਼ੀ ਸਿਗਰਟਾਂ ਦੇ ਡੱਬੇ ਗਾਇਬ ਸਨ। ਚੋਰ ਕਰੀਬ 4.5 ਲੱਖ ਰੁਪਏ ਦਾ ਸਾਮਾਨ ਚੋਰੀ ਕਰ ਕੇ ਲੈ ਗਏ।

ਇਹ ਵੀ ਪੜ੍ਹੋ- ਜੇਲ੍ਹ 'ਚੋਂ ਬਾਹਰ ਆ ਕੇ ਮੁੜ ਕਰਨ ਲੱਗਾ ਨਸ਼ਾ ਤਸਕਰੀ, CIA ਸਟਾਫ਼ ਨੇ 50 ਗ੍ਰਾਮ ਹੈਰੋਇਨ ਸਣੇ ਕੀਤਾ ਕਾਬੂ

ਪੀੜਤ ਦਾ ਕਹਿਣਾ ਹੈ ਕਿ ਉਸ ਦੀ ਦੁਕਾਨ ਦੇ ਬਾਹਰ ਸੀ.ਸੀ.ਟੀ.ਵੀ. ’ਚ ਮੁਲਜ਼ਮਾਂ ਦੀਆਂ ਕਾਰਵਾਈਆਂ ਨੂੰ ਕਾਬੂ ਕਰ ਲਿਆ ਗਿਆ ਹੈ। ਫੁਟੇਜ ’ਚ ਦੇਖਿਆ ਜਾ ਰਿਹਾ ਸੀ ਕਿ 3 ਦੋਸ਼ੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਸ਼ਟਰ ਹੇਠਾਂ ਖਿੱਚਣ ਤੋਂ ਬਾਅਦ ਮੁਲਜ਼ਮ ਆਸਾਨੀ ਨਾਲ ਸਾਮਾਨ ਕੱਢ ਕੇ ਬਾਈਕ ’ਤੇ ਫ਼ਰਾਰ ਹੋ ਗਏ। ਇਸ ਦੌਰਾਨ ਜਾਂਚ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਬ੍ਰਾਂਡਿਡ ਕੰਪਨੀਆਂ ਦੇ ਸਟਿੱਕਰ ਲਗਾ ਕੇ ਵੇਚ ਰਿਹਾ ਸੀ ਡੁਪਲੀਕੇਟ ਕ੍ਰੀਮ ਤੇ ਸੀਰਮ, ਮਾਮਲਾ ਦਰਜ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harpreet SIngh

This news is Content Editor Harpreet SIngh