ਚੋਰਾਂ ਨੇ ਐੱਚ.ਡੀ.ਐੱਫ.ਸੀ. ਬੈਂਕ ਦੀ ਕੰਧ ਨੂੰ ਪਾੜ ਕੇ ਚੋਰੀ ਦੀ ਕੀਤੀ ਕੋਸ਼ਿਸ਼

03/28/2020 3:58:03 PM

ਲੰਬੀ/ਮਲੋਟ (ਜੁਨੇਜਾ, ਕਾਠਪਾਲ): ਕਰਫਿਊ ਕਾਰਨ ਜਿਥੇ ਪ੍ਰਸਾਸ਼ਨ  ਲੋਕਾਂ ਨੂੰ ਦਿਨ ਵੇਲੇ ਆਪਣੇ ਘਰਾਂ ਅੰਦਰ ਰਹਿਣ ਦੀ ਸਲਾਹ ਦੇ ਰਿਹਾ ਹੈ ਉਥੇ ਗੈਰ ਸਮਾਜੀ ਅਨਸਰ ਕਰਫਿਊ ਦੌਰਾਨ ਵੀ ਰਾਤ ਵੇਲੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਚੁਕਦੇ ਨਹੀਂ। ਅਜਿਹਾ ਵੀ ਵੇਖਣ ਨੂੰ ਮਿਲਿਆ ਲੰਬੀ ਦੇ ਅਰਨੀਵਾਲਾ ਵਜੀਰਾ ਵਿਖੇ ਜਿਥੇ ਅਗਿਆਤ ਚੋਰਾਂ ਨੇ ਬੀਤੀ ਰਾਤ ਐਚ ਡੀ ਐਫ ਸੀ ਬੈਂਕ ਦੀ ਬਰਾਂਚ ਦੀ ਕੰਧ ਨੂੰ ਪਾੜ ਲਾਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੀ ਚੌਕਸੀ ਨਾਲ ਇਹ ਵਾਰਦਾਤ ਵਿਚ ਨੁਕਸਾਨ ਹੋਣੋ ਬਚਾ ਹੋ ਗਿਆ। ਇਸ ਸਬੰਧੀ ਭਾਈ ਕਾ ਕੇਰਾ ਪੁਲਿਸ ਚੌਂਕੀ ਦੇ ਇੰਚਾਰਜ ਐਸ ਆਈ ਵਰੁਣ ਯਾਦਵ ਨੇ ਦੱਸਿਆ ਕਿ ਬੀਤੀ ਰਾਤ ਕੁਝ ਚੋਰਾਂ ਨੇ ਬੈਂਕ ਦੀ ਕੰਧ ਨੂੰ ਪਾੜ ਲਾਕੇ ਅੰਦਰ ਦਾਖਿਲ ਹੋਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਚੋਰਾਂ ਵੱਲੋਂ ਸੀ ਸੀ ਟੀ ਵੀ ਕੈਮਰੇ ਵੀ ਲਾ ਲਏ। ਜਦੋਂ ਚੋਰ ਤਿਜੋਰੀ ਆਦਿ ਤੋੜ ਕਿ ਕੈਸ਼ ਚੋਰੀ ਕਰਨ ਦੇ ਯਤਨ ਵਿਚ ਸਨ ਤਾਂ ਅਚਾਨਕ ਪੁਲਿਸ ਪਾਰਟੀ ਗਸ਼ਤ ਦੌਰਾਨ ਦੌਰਾਨ ਵਜਾਏ ਸਾਈਰਨ ਨੂੰ ਸੁਣ ਕਿ ਚੋਰ ਦੌੜ ਗਏ ਅਤੇ ਬੈਂਕ ਦਾ ਨੁਕਸਾਨ ਹੋਣੋ ਬਚ ਗਿਆ।  ਉਹਨਾਂ ਕਿਹਾ ਕਿ ਮੌਕੇ ਤੇ ਜਾਂਚ ਲਈ ਉਹਨਾਂ ਦੀ ਅਗਵਾਈ ਹੇਠ ਏ ਐਸ ਆਈ ਗੁਰਮੀਤ ਸਿੰਘ ਐਚ ਸੀ ਸਰਵਨ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜ ਕਿ ਜਾਂਚ ਕਰ ਰਹੀ ਹੈ ਅਤੇ ਬੈਂਕ ਦੇ ਮੈਨਜੇਰ ਸਤਿੰਦਰ ਗੋਇਲ ਦੇ ਬਿਆਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ।

ਚੋਰਾਂ ਵਲੋਂ ਚੌਲ ਤੇ ਖੰਡ ਦੇ ਗੱਟੇ ਚੋਰੀ
ਜੈਤੋ (ਵੀਰਪਾਲ/ਗੁਰਮੀਤਪਾਲ): ਕੋਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਦੇਸ਼ ਭਰ 'ਚ ਕਰਫਿਊ ਲਗਾਇਆ ਗਿਆ ਹੈ। ਆਮ ਲੋਕਾਂ ਨੂੰ ਘਰਾਂ ਚੋਂ ਬਾਹਰ ਨਿਕਲਣ ਨਹੀਂ ਦਿੱਤਾ ਜਾ ਰਿਹਾ ਹੈ, ਉੱਥੇ ਹੀ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਜੈਤੋ ਜੈਨ ਮੰਦਰ ਨੇੜੇ ਪੁਰਾਣੀ ਸਬਜ਼ੀ ਮੰਡੀ ਵਿਖੇ ਕਰਿਆਨੇ ਦੇ ਸਾਮਾਨ ਦੇ ਸਟੋਰ ਦੇ ਤਾਲੇ ਤੋੜ ਕੇ ਉਸ 'ਚੋਂ 8 ਚੌਲਾਂ ਅਤੇ 8 ਖੰਡਾਂ ਦੇ ਗੱਟੇ ਚੋਰੀ ਲੈ ਗਏ ।ਇਸ ਚੋਰੀ ਦੀ ਘਟਨਾ ਸੰਬੰਧੀ ਸਟੋਰ ਮਾਲਕ ਦੀਪਕ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਸਵੇਰ ਸਟੋਰ ਦੇ ਨੇੜੇ ਰਹਿੰਦੇ ਲੋਕਾਂ ਦਾ ਫੋਨ ਆਇਆ ਕਿ ਸਟੋਰ ਦੇ ਤਾਲੇ ਟੁੱਟੇ ਹੋਏ ਹੈ। ਜਦੋਂ ਸਟੋਰ ਤੇ ਜਾ ਕੇ ਵੇਖਿਆ ਤਾਂ ਚੋਰਾਂ ਵਲੋਂ ਸਟੋਰ 'ਚੋਂ 8 ਚੌਲ 8 ਖੰਡ ਦੇ ਗੱਟੇ ਚੋਰੀ ਹੋ ਚੁੱਕੇ ਸਨ। ਇਸ ਘਟਨਾ ਸਬੰਧੀ ਤੁਰੰਤ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Shyna

This news is Content Editor Shyna