ਰੇਲਵੇ ਟ੍ਰੈਕ ਤੋਂ ਅਣਪਛਾਤੀ ਲਾਸ਼ ਮਿਲੀ

01/13/2019 7:19:02 AM

ਚੰਡੀਗਡ਼੍ਹ, (ਲਲਨ)- ਰਾਮਦਰਬਾਰ ਤੋਂ ਮੋਹਾਲੀ ਵੱਲ ਜਾਂਦੇ ਰੇਲਵੇ ਟ੍ਰੈਕ ’ਤੇ ਜੀ. ਆਰ. ਪੀ. ਨੂੰ ਅਣਪਛਾਤੇ  ਵਿਅਕਤੀ ਦੀ ਲਾਸ਼ ਮਿਲੀ। ਇਸ ਸਬੰਧੀ ਜੀ. ਆਰ. ਪੀ.  ਸਬ-ਇੰਸਪੈਕਟਰ ਕੁਲਦੀਪ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਰੇਲਵੇ ਟ੍ਰੈਕ ’ਤੇ ਲਾਸ਼ ਪਈ ਹੈ। ਸੂਚਨਾ ਮਿਲਦਿਅਾਂ ਹੀ ਮੌਕੇ ’ਤੇ ਪਹੁੰਚੀ ਜੀ. ਆਰ. ਪੀ. ਨੇ ਲਾਸ਼ ਦੀ ਤਲਾਸ਼ੀ ਲਈ ਪਰ ਉਸ ਕੋਲੋਂ  ਕੋਈ ਵੀ ਆਈ. ਡੀ. ਪਰੂਫ ਨਹੀਂ ਮਿਲਿਆ, ਜਿਸ ਨਾਲ ਕਿ ਲਾਸ਼ ਦੀ ਪਛਾਣ ਹੋ ਸਕੇ। 
ਕੁਲਦੀਪ ਨੇ ਦੱਸਿਆ ਕਿ ਲਾਸ਼ ਨੂੰ ਸੈਕਟਰ-6 ਸਥਿਤ ਸਰਕਾਰੀ ਹਸਪਤਾਲ ’ਚ ਰੱਖਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇੰਜਣ ਦੇ ਡਰਾਈਵਰ ਨੇ ਅਾਪਣੇ ਬਿਆਨ ’ਚ ਕਿਹਾ ਹੈ ਕਿ ਵਿਅਕਤੀ ਨੇ ਇੰਜਣ ਸਾਹਮਣੇ ਆ ਕੇ ਖੁਦਕੁਸ਼ੀ ਕੀਤੀ ਹੈ। ਮ੍ਰਿਤਕ ਦੀ ਉਮਰ 40 ਤੋਂ 45 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।