ਨਹੀਂ ਰੁਕ ਰਿਹਾ ਕੇਂਦਰੀ ਜੇਲ੍ਹ ''ਚੋਂ ਫ਼ੋਨ ਮਿਲਣ ਦਾ ਸਿਲਸਿਲਾ, ਇਕ ਵਾਰ ਫਿਰ ਬਰਾਮਦ ਹੋਏ 5 ਮੋਬਾਇਲ

12/03/2023 5:27:41 PM

ਫਿਰੋਜ਼ਪੁਰ (ਆਨੰਦ): ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਤਲਾਸ਼ੀ ਦੌਰਾਨ 5 ਮੋਬਾਇਲ ਫੋਨ ਬਰਾਮਦ ਹੋਏ ਹਨ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਇਕ ਹਵਾਲਾਤੀ, ਇਕ ਕੈਦੀ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ 52-ਏ ਪ੍ਰਿਜ਼ਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ- 10 ਦਿਨ ਪਹਿਲਾਂ ਸਾਈਪ੍ਰਸ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਘਰ 'ਚ ਵਿਛੇ ਸੱਥਰ

ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਇਕ ਪੱਤਰ ਨੰਬਰ 6208 ਰਾਹੀਂ ਰਿਸ਼ਵਪਾਲ ਗੋਇਲ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 30 ਨਵੰਬਰ 2023 ਨੂੰ ਰਾਤ ਕਰੀਬ 10.40 ਵਜੇ ਉਨ੍ਹਾਂ ਵੱਲੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਸਾਥੀ ਕਰਮਚਾਰੀਆਂ ਸਣੇ ਗੁਪਤ ਸੂਚਨਾ ਦੇ ਆਧਾਰ 'ਤੇ ਤਲਾਸ਼ੀ ਕੀਤੀ ਗਈ। ਤਲਾਸ਼ੀ ਦੌਰਾਨ ਹਵਾਲਾਤੀ ਬਲਜਿੰਦਰ ਸਿੰਘ ਪੁੱਤਰ ਨੈਬ ਸਿੰਘ ਵਾਸੀ ਜੋਗੀ ਨਗਰ ਬਠਿੰਡਾ ਕੋਲੋਂ 1 ਮੋਬਾਇਲ ਫੋਨ ਸੈਮਸੰਗ ਕੀਪੈਡ ਸਮੇਤ ਬੈਟਰੀ ਤੇ ਸਿਮ ਕਾਰਡ ਬਰਾਮਦ ਹੋਇਆ। 

ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਡਰੋਨ ਰਾਹੀਂ ਆਈ 11 ਕਰੋੜ ਦੀ ਹੈਰੋਇਨ, BSF ਤੇ ਪੁਲਸ ਨੇ ਡਰੋਨ ਸਣੇ ਕੀਤੀ ਬਰਾਮਦ

ਕੈਦੀ ਰਾਜੇਸ਼ ਕੋਲੋਂ 2 ਮੋਬਾਇਲ ਫੋਨ ਸੈਮਸੰਗ ਕੀਪੈਡ ਸਮੇਤ ਬੈਟਰੀ ਬਿਨਾ ਸਿਮ ਕਾਰਡ ਬਰਾਮਦ ਹੋਏ। 2 ਮੋਬਾਇਲ ਫੋਨ ਰੈਡਮੀ ਟੱਚ ਸਕਰੀਨ ਅਤੇ ਓਪੋ ਟੱਚ ਸਕਰੀਨ ਬਿਨਾ ਸਿਮ ਕਾਰਡ ਲਵਾਰਿਸ ਬਰਾਮਦ ਹੋਏ। ਪੁਲਸ ਨੇ ਦੱਸਿਆ ਕਿ ਉਕਤ ਹਵਾਲਾਤੀ, ਕੈਦੀ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harpreet SIngh

This news is Content Editor Harpreet SIngh