ਨਿਕਾਰਾਗੁਆ ‘ਤਸਕਰੀ’ ਦੇ ਮਾਮਲੇ 'ਚ ਪੁਲਸ ਨੇ ਨਹੀਂ ਕੀਤੀ ਜਾਂਚ ਸ਼ੁਰੂ, 70 ਫੀਸਦੀ ਹਨ ਪੰਜਾਬੀ ਮੂਲ ਦੇ ਯਾਤਰੀ

12/30/2023 2:00:47 PM

ਚੰਡੀਗੜ੍ਹ: ਪੁਲਸ ਨੇ ਨਿਕਾਰਾਗੁਆ ‘ਮਨੁੱਖੀ ਤਸਕਰੀ’ ਮਾਮਲੇ ਦੀ ਜਾਂਚ ਸ਼ੁਰੂ ਨਹੀਂ ਕੀਤੀ ਹੈ, ਜਿਸ 'ਚ ਭਾਰਤ ਤੋਂ ਆਏ 303 ਯਾਤਰੀ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਕਈਆਂ ਦੇ ਪੰਜਾਬ ਦੇ ਹੋਣ ਦਾ ਸ਼ੱਕ ਹੈ। ਪੰਜਾਬ ਪੁਲਸ ਦੇ ਐੱਨਆਰਆਈ ਵਿੰਗ, ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਅਤੇ ਖੁਫ਼ੀਆ ਏਜੰਸੀਆਂ ਦੇ ਨਾਲ ਜੁੜੇ ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਸੁਰੱਖਿਆ ਏਜੰਸੀਆਂ ਜਾਂ ਗੁਜਰਾਤ ਪੁਲਸ ਦੁਆਰਾ ਕੋਈ ਖਾਸ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ, ਜੋ ਮਾਮਲੇ ਦੀ ਜਾਂਚ ਕਰ ਰਹੀਆਂ ਸਨ। ਇਸ ਦੇ ਨਾਲ ਹੀ ਸੂਬੇ ਦੇ ਕਿਸੇ ਵੀ ਵਿਅਕਤੀ ਨੇ ਮਨੁੱਖੀ ਤਸਕਰੀ ਸਬੰਧੀ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। 

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਜਰਮਨ ਦਾ ਵਿਅਕਤੀ, ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਸਾਈਕਲ 'ਤੇ ਕੀਤਾ ਤੈਅ

ਇਕ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਪੁਲਸ ਕੋਲ ਸਾਰੇ ਮੁਸਾਫਰਾਂ ਦੀ ਸੂਚੀ ਹੈ ਅਤੇ ਇਨ੍ਹਾਂ ਵਿੱਚੋਂ ਲਗਭਗ 70 ਫ਼ੀਸਦੀ ਪੰਜਾਬੀ ਮੂਲ ਦੇ ਹਨ। ਹਾਲਾਂਕਿ ਇਹ ਵੇਖਣਾ ਬਾਕੀ ਹੈ ਕਿ ਕੀ ਉਨ੍ਹਾਂ ਨੇ ਪਾਸਪੋਰਟ 'ਚ ਅਸਲ ਪਛਾਣ ਦਾ ਖੁਲਾਸਾ ਕੀਤਾ ਹੈ ਜਾਂ ਨਹੀਂ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਆਮ ਤੌਰ 'ਤੇ ਕੇਂਦਰੀ ਏਜੰਸੀਆਂ ਜਾਂ ਸੂਬਾ ਪੁਲਸ ਹੋਰ ਜਾਣਕਾਰੀ ਇਕੱਠੀ ਕਰਨ ਲਈ ਆਪਣੇ ਹਮਰੁਤਬਾ ਨੂੰ ਸੂਚਿਤ ਕਰਦੀ ਹੈ। ਹਾਲਾਂਕਿ ਅਜੇ ਤੱਕ ਅਜਿਹਾ ਕੋਈ ਸੰਚਾਰ ਪ੍ਰਾਪਤ ਨਹੀਂ ਹੋਇਆ ਹੈ। ਪੰਜਾਬ ਪੁਲਸ ਨੇ ਅਜੇ ਤੱਕ ਖੇਤਰੀ ਪਾਸਪੋਰਟ ਦਫ਼ਤਰ ਤੱਕ ਪਹੁੰਚ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ : ਦੁਬਈ ਤੋਂ ਆਏ ਯਾਤਰੀ ਕੋਲੋਂ 67 ਲੱਖ ਦਾ ਸੋਨਾ ਜ਼ਬਤ, ਕਸਟਮ ਵਿਭਾਗ ਨੇ ਕੀਤਾ ਗ੍ਰਿਫ਼ਤਾਰ

ਇਕ ਪੁਲਸ ਅਧਿਕਾਰੀ ਨੇ ਕਿਹਾ ਇਸ ਤਰ੍ਹਾਂ ਲੱਗਦਾ ਹੈ ਕਿ ਯਾਤਰੀ ਸੁਰੱਖਿਆ ਏਜੰਸੀਆਂ ਦੁਆਰਾ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੇ ਡਰੋਂ ਲੁਕ ਗਏ ਹਨ। ਹੋ ਸਕਦਾ ਹੈ ਕਿ ਟਰੈਵਲ ਏਜੰਟਾਂ ਨੇ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ ਹੋਵੇ ਜੇ ਵਿਦੇਸ਼ ਜਾਣ ਦੀ ਕਥਿਤ ਯੋਜਨਾ ਅਸਫ਼ਲ ਹੋ ਗਈ। 

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ: ਮਾਲਕਣ ਕੁੜੀ ਨਾਲ 2 ਸਾਲਾਂ ਤੋਂ ਢਾਉਂਦੀ ਰਹੀ ਤਸ਼ੱਦਦ, ਹੈਰਾਨ ਕਰੇਗਾ ਪੂਰਾ ਮਾਮਲਾ

ਜ਼ਿਕਰਯੋਗ ਹੈ ਕਿ ਭਾਰਤ ਨੇ ਬੀਤੇ ਸ਼ਨੀਵਾਰ ਨੂੰ ਕਿਹਾ ਕਿ ਉਹ ਨਿਕਾਰਾਗੁਆ ਤੋਂ 303 ਲੋਕਾਂ ਨੂੰ ਲੈ ਕੇ ਜਾ ਰਹੀ ਇਕ ਉਡਾਣ ਨੂੰ 'ਮਨੁੱਖੀ ਤਸਕਰੀ' ਦੇ ਸ਼ੱਕ ਵਿਚ ਪੈਰਿਸ ਨੇੜੇ ਇੱਕ ਹਵਾਈ ਅੱਡੇ 'ਤੇ ਤਕਨੀਕੀ ਰੋਕ ਦੌਰਾਨ ਫਰਾਂਸ ਦੇ ਅਧਿਕਾਰੀਆਂ ਨੇ ਰੋਕੇ ਜਾਣ ਤੋਂ ਬਾਅਦ ਸਥਿਤੀ ਦੇ ਛੇਤੀ ਹੱਲ ਲਈ ਫਰਾਂਸ ਸਰਕਾਰ ਨਾਲ ਕੰਮ ਕਰ ਰਿਹਾ ਹੈ। ਸਥਾਨਕ ਮੀਡੀਆ ਨੇ ਫਰਾਂਸੀਸੀ ਅਧਿਕਾਰੀਆਂ ਦੇ ਹਵਾਲੇ ਨਾਲ ਸ਼ਨੀਵਾਰ ਨੂੰ ਦੱਸਿਆ ਕਿ ਜਹਾਜ਼ 303 ਯਾਤਰੀਆਂ ਨੂੰ ਲੈ ਕੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਦੁਬਈ ਤੋਂ ਨਿਕਾਰਾਗੁਆ ਜਾ ਰਿਹਾ ਸੀ। ਫ੍ਰੈਂਚ ਅਧਿਕਾਰੀਆਂ ਨੇ ਵੀਰਵਾਰ ਨੂੰ "ਮਨੁੱਖੀ ਤਸਕਰੀ" ਦੇ ਸ਼ੱਕ ਵਿਚ ਮਾਰਨੇ ਦੇ ਚੈਲੋਨਸ-ਵੈਟਰੀ ਹਵਾਈ ਅੱਡੇ 'ਤੇ ਇਸ ਨੂੰ ਰੋਕ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

Shivani Bassan

This news is Content Editor Shivani Bassan