ਮਾਨਸਾ ਦੇ ਅਗਨੀਵੀਰ ਦਾ ਫੌਜੀ ਸਨਮਾਨਾਂ ਨਾਲ ਸਸਕਾਰ ਨਾ ਕੀਤੇ ਜਾਣ ਦਾ ਮਾਮਲਾ ਭਖਿਆ, ਜਾਣੋ ਵਜ੍ਹਾ

10/15/2023 6:12:50 PM

ਮਾਨਸਾ- ਮਾਨਸਾ ਦੇ ਰਹਿਣ ਵਾਲੇ ਅਗਨੀਵੀਰ ਅੰਮ੍ਰਿਤਪਾਲ ਸਿੰਘ ਦਾ ਅੰਤਿਮ ਸੰਸਕਾਰ 'ਤੇ ਉਸ ਨੂੰ ਫੌਜੀ ਸਨਮਾਨ ਨਾ ਦੇਣ 'ਤੇ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਕਈ ਸਿਆਸਤਦਾਨਾਂ ਨੇ ਇਸ ਨੂੰ ਅਗਨੀਵੀਰ ਨਾਲ ਵਿਤਕਰਾ ਦੱਸਿਆ। ਹਾਲਾਂਕਿ ਫੌਜ ਨੇ ਇਕ ਬਿਆਨ ਜਾਰੀ ਕੀਤਾ ਹੈ ਕਿ ਰਾਜੌਰੀ ਸੈਕਟਰ 'ਚ ਸੰਤਰੀ ਡਿਊਟੀ ਦੌਰਾਨ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੀ ਆਪਣੀ ਹੀ ਬੰਦੂਕ 'ਚੋਂ ਗੋਲੀ ਚੱਲੀ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਕੋਰਟ ਆਫ ਇਨਕੁਆਇਰੀ ਜਾਰੀ ਹੈ। ਫੌਜ ਨੇ ਕਿਹਾ ਕਿ ਮੌਜੂਦਾ ਨੀਤੀ ਦੇ ਮੁਤਾਬਕ ਜੇਕਰ ਕੋਈ ਵਿਅਕਤੀ ਆਪਣੀ ਮੌਤ ਦਾ ਕਾਰਨ ਖੁਦ ਹੋਵੇ ਤਾਂ ਉਸ ਨੂੰ ਗਾਰਡ ਆਫ ਆਨਰ ਨਹੀਂ ਦਿੱਤਾ ਜਾਂਦਾ।

ਇਹ ਵੀ ਪੜ੍ਹੋ- ਵਿਦੇਸ਼ ਭੇਜੀਆਂ ਪਤਨੀਆਂ ਹੱਥੋਂ ਠੱਗੇ ਜਾ ਰਹੇ ਪਤੀ, ਵੱਡੀ ਗਿਣਤੀ ’ਚ ਸਾਹਮਣੇ ਆ ਰਹੇ ਮਾਮਲੇ, ਹੈਰਾਨ ਕਰਨਗੇ ਅੰਕੜੇ

ਅੰਮ੍ਰਿਤਪਾਲ ਦੀ ਮ੍ਰਿਤਕ ਦੇਹ ਨੂੰ ਇਕ ਜੂਨੀਅਰ ਕਮਿਸ਼ਨਡ ਅਧਿਕਾਰੀ ਅਤੇ ਚਾਰ ਹੋਰ ਰੈਂਕਾਂ ਨੂੰ ਅਗਨੀਵੀਰ ਦੀ ਯੂਨਿਟ ਦੁਆਰਾ ਕਿਰਾਏ 'ਤੇ ਲਈ ਸਿਵਲ ਐਂਬੂਲੈਂਸ 'ਚ ਲੈ ਗਏ। ਅੰਤਿਮ ਸੰਸਕਾਰ 'ਚ ਉਨ੍ਹਾਂ ਨਾਲ ਫੌਜ ਦੇ ਜਵਾਨ ਵੀ ਸ਼ਾਮਲ ਹੋਏ।  ਜ਼ਿਕਰਯੋਗ ਹੈ ਕਿ ਮਾਨਸਾ ਦੇ ਪਿੰਡ ਕੋਟਲੀ ਕਲਾਂ ਦੇ 19 ਸਾਲਾ ਅੰਮ੍ਰਿਤਪਾਲ ਸਿੰਘ ਦੀ 11 ਅਕਤੂਬਰ ਨੂੰ ਜੰਮੂ-ਕਸ਼ਮੀਰ 'ਚ ਮੌਤ ਹੋ ਗਈ ਸੀ। ਸ਼ੁੱਕਰਵਾਰ ਨੂੰ ਉਨ੍ਹਾਂ ਦਾ ਕੋਟਲੀ ਕਲਾਂ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਅੰਮ੍ਰਿਤਪਾਲ ਸਿੰਘ ਦੇ ਪਿਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਤਿੰਨ ਸਿਪਾਹੀ ਇਕ ਨਿੱਜੀ ਐਂਬੂਲੈਂਸ 'ਚ ਲਾਸ਼ ਲੈ ਕੇ ਪੁੱਜੇ ਸਨ। ਉਹ ਸਿਵਲ ਵਰਦੀ 'ਚ ਸੀ। ਪਿੰਡ ਦੇ ਲੋਕਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਪਰੋਂ ਜੋ ਹੁਕਮ ਆਏ ਹਨ ਉਸ ਹਿਸਾਬ ਨਾਲ ਉਹ ਆਏ ਹਨ। ਅੰਮ੍ਰਿਤਪਾਲ ਨੂੰ ਮਿਲਟਰੀ ਤੇ ਸਨਮਾਨ ਦਿੱਤੇ ਜਾਣ ਦੇ ਮਾਮਲੇ ’ਤੇ ਉਨ੍ਹਾਂ ਕਿਹਾ ਕਿ ਨੀਤੀ ਅਨੁਸਾਰ ਫੌਜੀ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ।

ਇਹ ਵੀ ਪੜ੍ਹੋ- ਵਾਰਡਬੰਦੀ ਦੀ ਫਾਈਨਲ ਲਿਸਟ ਜਾਰੀ, ਅੰਮ੍ਰਿਤਸਰ ਦੀਆਂ 85 ਵਾਰਡਾਂ ’ਚੋਂ 42 ’ਤੇ ਔਰਤਾਂ ਲੜਨਗੀਆਂ ਚੋਣ

ਪਿੰਡ ਦੇ ਲੋਕਾਂ ਨੇ ਜ਼ਿਲ੍ਹੇ ਦੇ ਪੁਲਸ ਅਧਿਕਾਰੀਆਂ ਨਾਲ ਗੱਲ ਕੀਤੀ। ਇਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਨੇ ਅੰਮ੍ਰਿਤਪਾਲ ਨੂੰ ਸਲਾਮੀ ਦਿੱਤੀ। ਦੂਜੇ ਪਾਸੇ ਜਿਵੇਂ ਹੀ ਸ਼ਹੀਦ ਨੂੰ ਫੌਜੀ ਸਨਮਾਨ ਨਾ ਮਿਲਣ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ। ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੇ ਇਸ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਅਗਨੀਵੀਰ ਨੂੰ ਇਸ ਲਈ ਬਣਾਇਆ ਗਿਆ ਹੈ ਕਿ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਨਾ ਦਿੱਤਾ ਜਾਵੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਹ ਦੇਸ਼ ਦੇ ਸ਼ਹੀਦਾਂ ਦਾ ਅਪਮਾਨ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਕਿਹਾ ਕਿ ਅਗਨੀਵੀਰ ਸਕੀਮ ਰੱਦ ਹੋਣੀ ਚਾਹੀਦੀ ਹੈ। ਉਨ੍ਹਾਂ ਮੋਦੀ ਸਰਕਾਰ ਤੋਂ ਇਸ ਸਕੀਮ ਤਹਿਤ ਹੁਣ ਤੱਕ ਭਰਤੀ ਹੋਏ ਸਾਰੇ ਸਿਪਾਹੀਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ- ਤਰਨਤਾਰਨ 'ਚ ਗੁੰਡਾਗਰਦੀ ਦਾ ਨੰਗਾ ਨਾਚ, ਮਾਮੂਲੀ ਗੱਲ ਨੂੰ ਲੈ ਕੇ ਚੱਲੀਆਂ ਗੋਲੀਆਂ, ਜਾਣੋ ਪੂਰਾ ਮਾਮਲਾ'

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan