ਬੀੜੀ ਪੀਣ ਦੀ ਆਦਤ ਬਣੀ ਮੌਤ ਦੀ ਵਜ੍ਹਾ, ਜਿਉਂਦਾ ਸੜ ਗਿਆ ਅਧਰੰਗ ਪੀੜਤ ਬਜ਼ੁਰਗ

12/13/2023 11:02:38 PM

ਫਤਿਹਗੜ੍ਹ ਸਾਹਿਬ (ਜਗਦੇਵ)- ਫਤਹਿਗੜ੍ਹ ਸਾਹਿਬ ਵਿਖੇ ਮੰਡੋਫਲ ਰੋਡ 'ਤੇ ਇੱਕ ਝੁੱਗੀ ਨੂੰ ਅੱਗ ਲੱਗ ਜਾਣ ਕਾਰਨ ਇੱਕ 62 ਸਾਲਾ ਬਜ਼ੁਰਗ ਵਿਅਕਤੀ ਦੀ ਦਰਦਨਾਕ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਛੋਟੇ ਲਾਲ ਵਜੋਂ ਹੋਈ ਹੈ। 

ਇਹ ਵੀ ਪੜ੍ਹੋ- ਲੁਧਿਆਣਾ ਟ੍ਰੈਫਿਕ ਪੁਲਸ ਨੇ ਤੋੜਿਆ ਆਪਣਾ ਹੀ ਰਿਕਾਰਡ, ਇਸ ਸਾਲ ਕੱਟੇ ਸਭ ਤੋਂ ਵੱਧ ਚਲਾਨ

ਜਾਣਕਾਰੀ ਮੁਤਾਬਕ ਇਹ ਵਿਅਕਤੀ ਅਧਰੰਗ ਤੋਂ ਪੀੜਤ ਹੈ ਤੇ ਬੀੜੀ ਪੀਣ ਦਾ ਆਦੀ ਹੈ। ਇਹ ਹਾਦਸਾ ਵੀ ਉਸ ਦੀ ਇਸੇ ਆਦਤ ਕਾਰਨ ਹੋਇਆ ਹੈ। ਇਹ ਵਿਅਕਤੀ ਬੀੜੀ ਪੀ ਰਿਹਾ ਸੀ ਤੇ ਇਸੇ ਬੀੜੀ ਕਾਰਨ ਉਸ ਦੀ ਝੁੱਗੀ ਨੂੰ ਅੱਗ ਲੱਗ ਗਈ। ਅਧਰੰਗ ਹੋਣ ਕਾਰਨ ਉਹ ਝੁੱਗੀ 'ਚੋਂ ਬਾਹਰ ਨਾ ਆ ਸਕਿਆ ਤੇ ਅੱਗ 'ਚ ਸੜ ਜਾਣ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ ਹੈ। 

ਇਹ ਵੀ ਪੜ੍ਹੋ- Breaking News : ਲੁਧਿਆਣਾ 'ਚ ਗੈਂਗਸਟਰਾਂ ਤੇ ਪੁਲਸ ਵਿਚਾਲੇ ਚੱਲੀਆਂ ਗੋਲ਼ੀਆਂ, ਇਕ ਗੈਂਗਸਟਰ ਢੇਰ

ਥਾਣਾ ਫਤਿਹਗੜ੍ਹ ਸਾਹਿਬ ਦੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਕ੍ਰਿਸ਼ਨਾ ਨੇ ਦੱਸਿਆ ਕਿ ਉਸਦਾ ਪਤੀ ਛੋਟੇ ਲਾਲ (62) ਜੋ ਕਿ ਅਧਰੰਗ ਤੋਂ ਪੀੜਿਤ ਹੋਣ ਕਾਰਨ ਤੁਰ-ਫਿਰ ਨਹੀਂ ਸਕਦਾ ਸੀ। ਉਹ ਝੁੱਗੀ ਵਿੱਚ ਬੀੜੀ ਪੀਣ ਲੱਗਿਆ ਤਾਂ ਝੁੱਗੀ ਨੂੰ ਅੱਗ ਲੱਗ ਗਈ ਤੇ ਛੋਟੇ ਲਾਲ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਿਆ ਤੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਕਲਯੁਗੀ ਪਿਓ ਦਾ ਕਾਰਾ, ਆਪਣੀ ਹੀ ਨਾਬਾਲਗ ਧੀ ਨਾਲ ਕੀਤੀ ਇਹ ਕਰਤੂਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harpreet SIngh

This news is Content Editor Harpreet SIngh