ਆਤਿਸ਼ਬਾਜੀਆਂ ਨੇ ਆਸਮਾਨ ਕੀਤਾ ਰੰਗੀਨ, ਪਰ ਜ਼ਹਿਰੀਲੇ ਧੂੰਏ ''ਚ ਸਾਹ ਲੈਣਾ ਹੋਇਆ ਔਖਾ

11/13/2023 5:44:35 PM

ਜਲਾਲਾਬਾਦ (ਮਿੱਕੀ) : ਵਾਤਾਵਰਨ ਪ੍ਰਦੂਸ਼ਣ ਨੂੰ ਲੈ ਕੇ ਦੀਵਾਲੀ ਤਿਉਹਾਰ ਦੇ ਮੱਦੇਨਜ਼ਰ ਭਾਵੇਂ ਸੁਪਰੀਮ ਕੋਰਟ ਵੱਲੋਂ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਪਰ ਇਸ ਦੇ ਬਾਵਜੂਦ ਦੀਵਾਲੀ ਦੀ ਰਾਤ ਚੱਲੇ ਅਣਗਿਣਤ ਪਟਾਕਿਆਂ ਨੇ ਹਵਾ ਨੂੰ ਗੰਦਲਾ ਕਰਦੇ ਹੋਏ ਆਮ ਲੋਕਾਂ ਦਾ ਸਾਹ ਲੈਣਾ ਵੀ ਔਖਾ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਸਰਕਾਰ, ਵੱਖ-ਵੱਖ ਸਮਾਜ ਸੇਵੀ ਸੰਗਠਨਾਂ ਤੇ ਸਕੂਲੀ ਬੱਚਿਆਂ ਵੱਲੋਂ ਆਮ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਪਟਾਕੇ ਨਾ ਚਲਾਉਣ ਪ੍ਰਤੀ ਪ੍ਰੇਰਿਤ ਕੀਤਾ ਗਿਆ ਸੀ ਤਾਂ ਜੋ ਦੀਵਾਲੀ ਮੌਕੇ ਪਟਾਕਿਆਂ ਦੀ ਵਰਤੋਂ ਰੋਕ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਪਰ ਸੁਪਰੀਮ ਕੋਰਟ ਦੀਆਂ ਹਿਦਾਇਤਾਂ, ਸਰਕਾਰ ਤੇ ਸਮਾਜ ਸੇਵੀ ਸੰਗਠਨਾਂ ਆਦਿ ਦੀਆਂ ਅਪੀਲਾਂ ਨੂੰ ਦਰ-ਕਿਨਾਰ ਕਰਦੇ ਹੋਏ ਦੀਵਾਲੀ ਮੌਕੇ ਖੂਬ ਪਟਾਕੇ ਚਲਾਏ ਗਏ। ਠਾਹ-ਠਾਹ ਕਰਦੇ ਪਟਾਕਿਆਂ ਦੀ ਤੇਜ਼-ਤਰਾਰ ਆਵਾਜ਼ ਕੰਨਾਂ ਨੂੰ ਬੰਦ ਕਰਨ ਦੇ ਨਾਲ-ਨਾਲ ਹਵਾ ਨੂੰ ਪ੍ਰਦੂਸ਼ਿਤ ਕਰ ਗਈ। 

ਇਹ ਵੀ ਪੜ੍ਹੋ : ਸਰਹੱਦ ਪਾਰ ਤੋਂ ਆਈ ਦਿਲ ਦਹਿਲਾ ਦੇਣ ਵਾਲੀ ਖ਼ਬਰ, ਖੇਡ-ਖੇਡ 'ਚ 3 ਮਾਸੂਮਾਂ ਨਾਲ ਵਾਪਰਿਆ ਭਾਣਾ

ਇਸ ਦੌਰਾਨ ਭਾਵੇਂ ਰੰਗ-ਬਿਰੰਗੀਆਂ ਆਤਿਸ਼ਬਾਜੀਆਂ ਨੇ ਆਸਮਾਨ ਨੂੰ ਤਾਂ ਰੰਗੀਨ ਬਣਾ ਦਿੱਤਾ, ਪਰ ਹਵਾ ਵਿੱਚ ਰਲੇ ਇਸ ਜ਼ਹਿਰ ਨੇ ਲੋਕਾਂ ਦਾ ਜੀਣਾ ਮੁਸ਼ਕਿਲ ਕਰ ਦਿੱਤਾ। ਪਟਾਕਿਆਂ ਦੇ ਧੂੰਏ ਕਾਰਨ ਅੱਖਾਂ ਵਿੱਚ ਜਲਨ ਵੀ ਮਹਿਸੂਸ ਹੋਈ। ਕੁੱਲ ਮਿਲਾ ਕੇ ਦੀਵਾਲੀ ਮੌਕੇ ਪਟਾਕੇ ਨਾਲ ਚਲਾਉਣ ਦੀ ਅਪੀਲ ਬਹੁਤਿਆਂ ਲੋਕਾਂ ’ਤੇ ਬੇਅਸਰ ਸਾਬਿਤ ਹੋਈ, ਜਿਸ ਨੇ ਵਾਤਾਵਰਨ ਨੂੰ ਗੰਦਲਾ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ।

ਇਹ ਵੀ ਪੜ੍ਹੋ : ਪਿਸਤੌਲ ਦਿਖਾ ਕੇ ਖੋਹੇ ਮੋਬਾਇਲ ਤੇ ਸਕੂਟਰੀ, ਆਪਣਾ ਫ਼ੋਨ ਉੱਥੇ ਹੀ ਛੱਡ ਲੁਟੇਰੇ ਹੋਏ ਫਰਾਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Anuradha

This news is Content Editor Anuradha