ਅੱਗ ਲੱਗਣ ਨਾਲ ਉਝਾਂ ਵਾਲੀ ’ਚ 8 ਏਕੜ ਕਣਕ ਸੜ੍ਹ ਕੇ ਹੋਈ ਸੁਆਹ

04/11/2021 5:55:01 PM

ਮੰਡੀ ਲਾਧੂਕਾ(ਸੰਧੂ) - ਮੰਡੀ ਦੇ ਨਜਦੀਕ ਪੈਂਦੇ ਪਿੰਡ ਉਝਾਂ ਵਾਲੀ ’ਚ ਅੱਜ ਬਾਅਦ ਦੁਪਿਹਰ ਕਿਸੇ ਇੰਜਨ ’ਚ ਨਿਕਲੀ ਅੱਗ ਦੀ ਚਿੰਗਿਆੜੀ , ਨਾਲ ਲੱਗਦੇ ਖੇਤਾਂ ’ਚ ਪੱਕ ਕੇ ਤਿਆਰ ਖੜ੍ਹੀ ਕਣਕ ਦੀ ਫਸਲ ’ਚ ਡਿੱਗਣ ਨਾਲ ਅੱਗ ਲੱਗ ਗਈ। ਇਸ ਘਟਨਾ ’ਚ 4 ਕਿਸਾਨਾਂ ਦੀ ਕਰੀਬ 8 ਏਕੜ ਕਣਕ ਦੀ ਫਸਲ ਸੜਕ ਕੇ ਸੁਆਹ ਹੋ ਗਈ।

ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਹਰਨੇਕ ਸਿੰਘ ਨੇ ਦੱਸਿਆ ਕਿ ਸਵੇਰ ਸਮੇਂ ਬਿਜਲੀ ਦਾ ਕੱਟ ਲੱਗਿਆ ਹੋਣ ਕਾਰਣ ਕੋਈ ਕਿਸਾਨ ਖੇਤਾਂ ’ਚ ਇੰਜਨ ਚਲਾ ਰਿਹਾ ਸੀ ਅਤੇ ਇੰਜਨ ’ਚ ਨਿਕਲੀ ਅੱਗ ਦੀ ਚਿੰਗਿਆੜੀ ਨਾਲ ਲੱਗਦੇ ਖੇਤਾਂ ’ਚ ਖੜ੍ਹੀ ਕਣਕ ਦੀ ਫਸਲ ਨੂੰ ਅੱਗ ਲੱਗ ਗਈ। ਇਸ ਘਟਨਾ ਤੋਂ ਬਾਅਦ ਫਾਇਰਬਿਗ੍ਰੇਡ ਨੂੰ ਵੀ ਸੂਚਿਤ ਕੀਤਾ ਗਿਆ ਤੇ ਘਟਨਾ ਤੋਂ ਬਾਅਦ ਦੋ ਪਿੰਡਾਂ ਦੇ ਲੋਕ ਟਰੈਕਟਰ ਲੈ ਕੇ ਪਹੁੰਚ ਗਏ ਅਤੇ ਉਨ੍ਹਾਂ ਨੇ ਆਲੇ-ਦੁਆਲੇ ਫਸਲ ਨੂੰ ਵਹਾ ਕੇ ਬਾਕੀ ਫਸਲ ਨੂੰ ਅੱਗ ਲੱਗਣ ਤੋਂ ਬਚਾਅ ਲਿਆ ਅਤੇ ਬੜੀ ਮੁਸ਼ੱਕਦ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ।

ਉਨ੍ਹਾਂ ਦੱਸਿਆ ਕਿ ਸਮੇਂ ਅਨੁਸਾਰ ਫਾਇਰਬਿਗ੍ਰੇਡ ਵੀ ਪਹੁੰਚ ਗਈ ਪਰ ਉਦੋਂ ਤੱਕ ਪਿੰਡ ਵਾਸੀਆਂ ਵਲੋਂ ਕਾਫੀ ਹੱਦ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ’ਚ ਕਿਸਾਨ ਸੰਦੀਪ ਪੁੱਤਰ ਕਰਤਾਰ ਸਿੰਘ. ਦਲੀਪ ਸਿੰਘ ਪੁੱਤਰ ਅਮਰ ਸਿੰਘ, ਮਲਕੀਤ ਸਿੰਘ ਪੁੱਤਰ ਜੰਗੀਰ ਸਿੰਘ, ਕਸ਼ਮੀਰ ਸਿੰਘ ਸਾਬਕਾ ਸਰਪੰਚ ਦੀ ਕੁੱਲ 8 ਏਕੜ ਕਣਕ ਅੱਗ ਲੱਗਣ ਨਾਲ ਨੁਕਸਾਨੀ ਗਈ ਹੈ।

Harinder Kaur

This news is Content Editor Harinder Kaur