ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

09/17/2018 5:06:41 AM

ਅਬੋਹਰ, (ਸੁਨੀਲ)– ਬੀਤੀ  ਰਾਤ ਦੌਲਤਪੁਰ ਵਾਸੀ ਇਕ ਨੌਜਵਾਨ ਦੀ  ਕਰੰਟ ਲੱਗਣ  ਨਾਲ ਮੌਤ ਹੋ ਗਈ। ਪੁਲਸ ਨੇ  ਨੌਜਵਾਨ ਨੂੰ ਪੌਸਟਮਾਰਟਮ  ਲਈ  ਹਸਪਤਾਲ ਦੀ ਮੋਰਚਰੀ  ’ਚ    ਰਖਵਾਇਆ  ਹੈ। ਜਾਣਕਾਰੀ  ਦੇ ਅਨੁਸਾਰ ਕਰੀਬ 18 ਸਾਲ ਦੇ ਵਿਜੈ ਪੁੱਤਰ ਰਜੇਸ਼ ਕੁਮਾਰ ਪਿੰਡ ਦੇ  ਹੀ  ਜਗਜੀਪ ਸਿੰਘ   ਦੇ ਖੇਤਾਂ ’ਚ ਕੰਮ ਕਰਦਾ ਸੀ। ਬੀਤੀ  ਰਾਤ ਉਹ ਖੇਤ ’ਚ ਢਾਣੀ  ’ਚ ਸੌਣ  ਲਈ ਗਿਆ, ਜਿੱਥੇ  ਕੂਲਰ ਲਾਉਂਦੇ  ਹੀ ਕਰੰਟ ਲੱਗਣ  ਨਾਲ  ਉਸਦੀ  ਮੌਤ ਹੋ ਗਈ।  ਸਵੇਰੇ ਘਟਨਾ ਦਾ ਪਤਾ  ਚੱਲਣ ’ਤੇ  ਜਗਜੀਤ ਸਿੰਘ ਤੇ  ਪਿੰਡ  ਵਾਲਿਅਾਂ  ਨੇ ਇਸਦੀ ਸੂਚਨਾ ਪੁਲਸ  ਨੂੰ  ਦੇ   ਦਿੱਤੀ।