ਗੋਦਾਮਾਂ ਦਾ ਜਿੰਦਾ ਤੋਡ਼ ਕੇ ਚੋਰੀ ਕੀਤੀ ਕਾਰ

04/24/2019 12:58:02 AM

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਗੋਦਾਮ ਦਾ ਜਿੰਦਾ ਤੋਡ਼ ਕੇ ਕਾਰ ਚੋਰੀ ਕਰਨ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਥਾਣਾ ਸਿਟੀ-1 ਸੰਗਰੂਰ ’ਚ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਪ੍ਰੇਮ ਸਿੰਘ ਨੇ ਦੱਸਿਆ ਕਿ ਮੁਦਈ ਮਨਜਿੰਦਰ ਕੁਮਾਰ ਵਾਸੀ ਸੰਗਰੂਰ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦੀ ਉਭਾਵਾਲ ਰੋਡ ਕੋਲ ਰੇਲਵੇ ਫਾਟਕ ਕੋਲ ਕੱਚੇ ਕੋਲੇ ਦੀ ਦੁਕਾਨ ਸੀ ਅਤੇ ਗੋਦਾਮ ਬਣਿਆ ਹੋਇਆ ਹੈ, ਜਿਸ ਨੇ ਉਥੇ ਆਪਣੀ ਕਾਰ ਖਡ਼੍ਹੀ ਕੀਤੀ ਸੀ। 20-21 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀ ਗੋਦਾਮ ਦੇ ਸ਼ਟਰ ਦਾ ਜਿੰਦਾ ਤੋਡ਼ ਕੇ ਉਥੋਂ ਕਾਰ ਚੋਰੀ ਕਰ ਕੇ ਲੈ ਗਏ, ਜਿਸ ’ਚ ਇਕ ਕੰਪਿਊਟਰ ਕਾਂਟਾ ਅਤੇ ਪ੍ਰਿੰਟਰ ਵੀ ਸੀ, ਜਿਸ ਦੀ ਕੁੱਲ ਕੀਮਤ 18 ਹਜ਼ਾਰ ਰੁਪਏ ਹੈ।

Bharat Thapa

This news is Content Editor Bharat Thapa