PGI ’ਚ ਦਵਾਈਆਂ ਦੀ ਓਵਰ ਚਾਰਜਿੰਗ ਰੋਕਣ ਲਈ ਪਹਿਲੀ ਵਾਰ ਬਣਾਈ ਟੀਮ

10/27/2023 2:30:13 PM

ਚੰਡੀਗੜ੍ਹ (ਪਾਲ) : ਪੀ.ਜੀ.ਆਈ. ਡਾਇਰੈਕਟਰ ਡਾ. ਵਿਵੇਕ ਲਾਲ ਨੇ ਕੈਂਪਸ ਵਿਚ ਚੱਲ ਰਹੀ ਕੈਮਿਸਟ ਦੀ ਦੁਕਾਨ ’ਤੇ ਦਵਾਈਆਂ ’ਤੇ ਓਵਰ ਚਾਰਜਿੰਗ ਰੋਕਣ ਲਈ 8 ਸਲਾਹਕਾਰਾਂ ਦੀ ਟੀਮ ਬਣਾਈ ਹੈ। ਇੰਸਟੀਚਿਊਟ ਵਿਚ ਓਵਰਚਾਰਜ ਸਬੰਧੀ ਕਮੇਟੀ ਨੂੰ ਸ਼ਿਕਾਇਤ ਕੀਤੀ ਜਾ ਸਕਦੀ ਹੈ। ਕਮੇਟੀ ਵਿਚ ਨੌਜਵਾਨ ਸਲਾਹਕਾਰ ਰੱਖੇ ਗਏ ਹਨ, ਜਿਨ੍ਹਾਂ ਦਾ ਉਦੇਸ਼ ਤੁਰੰਤ ਕਾਰਵਾਈ ਕਰਨਾ ਹੈ। ਜੇਕਰ ਡਿਸਕਾਊਂਟ ਦੇ ਬਾਵਜੂਦ ਮਹਿੰਗੇ ਭਾਅ ’ਤੇ ਦਵਾਈਆਂ ਵੇਚੀਆਂ ਜਾ ਰਹੀਆਂ ਹਨ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਪਹਿਲਾਂ ਵੀ ਆਉਂਦੀਆਂ ਰਹੀਆਂ ਹਨ ਪਰ ਵੱਖਰੀ ਟੀਮ ਨਹੀਂ ਸੀ, ਜੋ ਇਸ ’ਤੇ ਕੰਮ ਕਰੇ।

ਖੁਦ ਦੀ ਫਾਰਮੇਸੀ ਖੋਲ੍ਹਣ ’ਤੇ ਕੰਮ ਕਰ ਰਿਹੈ ਪੀ.ਜੀ.ਆਈ
ਪੀ.ਜੀ.ਆਈ. ਆਪਣੀ ਫਾਰਮੇਸੀ ਖੋਲ੍ਹਣ ਲਈ ਕਈ ਸਾਲਾਂ ਤੋਂ ਕੰਮ ਕਰ ਰਿਹਾ ਹੈ। ਡਾਇਰੈਕਟਰ ਦੀ ਮੰਨੀਏ ਤਾਂ ਉਹ ਫਾਰਮੇਸੀ ਸਬੰਧੀ ਇਕ ਯੋਜਨਾ ਬਣਾ ਰਹੇ ਹਨ, ਜਿਸ ਦਾ ਉਦੇਸ਼ ਮਰੀਜ਼ਾਂ ਨੂੰ ਸਸਤੇ ਭਾਅ ’ਤੇ ਦਵਾਈਆਂ ਮੁਹੱਈਆ ਕਰਵਾਉਣਾ ਹੈ। ਪੀ.ਜੀ.ਆਈ. ਹਸਪਤਾਲ ਵਿਚ ਆਉਣ ਵਾਲਾ ਮਰੀਜ਼ ਆਰਥਿਕ ਤੌਰ ’ਤੇ ਕਮਜ਼ੋਰ ਹੁੰਦਾ ਹੈ, ਇਸ ਲਈ ਵੱਧ ਚਾਰਜਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਸੀਂ ਆਪਣੀ ਫਾਰਮੇਸੀ ਖੋਲ੍ਹਣ ’ਤੇ ਕੰਮ ਕਰ ਰਹੇ ਹਾਂ ਅਤੇ ਇਹ ਮਹੱਤਵਪੂਰਨ ਮੁੱਦਿਆਂ ਵਿਚੋਂ ਇਕ ਹੈ। 

ਇਹ ਵੀ ਪੜ੍ਹੋ :  ਦੀਵਾਲੀ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ

ਜਨ ਔਸ਼ਧੀ ਤੇ ਅੰਮ੍ਰਿਤ ਨਾਲ ਰਾਹਤ
ਇਸ ਸਮੇਂ ਪੀ.ਜੀ.ਆਈ. ਕੈਂਪਸ ਵਿਚ ਅੰਮ੍ਰਿਤ ਅਤੇ ਜਨ ਔਸ਼ਧੀ ਆਊਟਲੈਟਸ ਹਨ, ਜਿੱਥੇ ਮਰੀਜ਼ਾਂ ਨੂੰ ਸਸਤੇ ਭਾਅ ’ਤੇ ਦਵਾਈਆਂ ਅਤੇ ਇੰਪਲਾਂਟ ਮਿਲਦੇ ਹਨ। ਡਾਇਰੈਕਟਰ ਵੀ ਲੰਬੇ ਸਮੇਂ ਤੋਂ ਜੈਨਰਿਕ ਦਵਾਈਆਂ ਦਾ ਪ੍ਰਚਾਰ ਕਰ ਰਹੇ ਹਨ, ਤਾਂ ਜੋ ਚੰਗੀਆਂ ਦਵਾਈਆਂ ਘੱਟ ਕੀਮਤ ’ਤੇ ਮਿਲ ਸਕਣ। ਇਸ ਲਈ ਡਾਇਰੈਕਟਰ ਨੇ ਕਈ ਵਾਰ ਡਾਕਟਰਾਂ ਨੂੰ ਜਿੰਨਾ ਹੋ ਸਕੇ ਜੈਨਰਿਕ ਦਵਾਈ ਲਿਖਣ ਲਈ ਲਿਖਤੀ ਵਿਚ ਕਿਹਾ ਹੈ। ਡਾਕਟਰਾਂ ਅਨੁਸਾਰ ਕਈ ਵਾਰ ਜੈਨਰਿਕ ਵਿਚ ਉਹ ਸਾਲਟ ਨਹੀਂ ਮਿਲਦਾ, ਇਸ ਲਈ ਜੈਨਰਿਕ ਨਹੀਂ ਲਿਖਦੇ।

ਐਮਰਜੈਂਸੀ ’ਚ ਮੌਜੂਦ ਕੈਮਿਸਟ ਦੀ ਦੁਕਾਨ ਦਿੰਦੀ ਹੈ ਕਰੋੜਾਂ ਦਾ ਕਿਰਾਇਆ
ਪੀ.ਜੀ.ਆਈ. ਐਮਰਜੈਂਸੀ ਵਿਚ ਮੌਜੂਦ ਕੈਮਿਸਟ ਦੀ ਦੁਕਾਨ ਸੰਸਥਾ ਦੀ ਇਕੋ-ਇਕ ਦੁਕਾਨ ਹੈ, ਜਿਸ ਦਾ ਕਿਰਾਇਆ ਕਰੋੜਾਂ ਰੁਪਏ ਵਿਚ ਹੈ। ਐਮਰਜੈਂਸੀ ਲਈ ਆਉਣ ਵਾਲੇ ਮਰੀਜ਼ਾਂ ਕੋਲ ਸਮੇਂ ਦੀ ਘਾਟ ਹੁੰਦੀ ਹੈ। ਇਸ ਲਈ ਉਹ ਬਾਹਰੋਂ ਸਸਤੇ ਭਾਅ ’ਤੇ ਮਿਲਣ ਵਾਲੀਆਂ ਦਵਾਈਆਂ ਇਸ ਦੁਕਾਨ ਤੋਂ ਖਰੀਦਣ ਲਈ ਮਜਬੂਰ ਹੁੰਦੇ ਹਨ। ਹਾਲਾਂਕਿ ਡਾਇਰੈਕਟਰ ਨੇ ਕਈ ਵਾਰ ਕਿਹਾ ਹੈ ਕਿ ਐਮਰਜੈਂਸੀ ਵਿਚ ਉਹ ਜਨ ਔਸ਼ਧੀ ਜਾਂ ਅੰਮ੍ਰਿਤ ਆਊਟਲੈੱਟਸ ਖੋਲ੍ਹਣ ਦੀ ਯੋਜਨਾ ਬਣਾ ਰਹੇ ਹਨ, ਤਾਂ ਜੋ ਮਰੀਜ਼ਾਂ ਨੂੰ ਰਾਹਤ ਮਿਲ ਸਕੇ।

ਇਹ ਵੀ ਪੜ੍ਹੋ : ਪਟਾਕੇ ਚਲਾਉਣ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Anuradha

This news is Content Editor Anuradha