ਸੇਵਾਮੁਕਤ BSNL ਕਰਮਚਾਰੀ ਨਾਲ 32.15 ਲੱਖ ਦੀ ਧੋਖਾਦੇਹੀ, ਪਤੀ-ਪਤਨੀ ਕਾਬੂ

02/14/2020 1:30:27 PM

ਤਪਾ ਮੰਡੀ (ਸ਼ਾਮ,ਗਰਗ) : ਤਪਾ ਪੁਲਸ ਨੂੰ 10 ਮਹੀਨੇ ਪਹਿਲਾਂ ਧੋਖਾਦੇਹੀ ਤਹਿਤ ਬੀ.ਐੱਸ.ਐੱਨ.ਐੱਲ ਦੇ ਇਕ ਸੇਵਾਮੁਕਤ ਕਰਮਚਾਰੀ ਨਾਲ 32 ਲੱਖ 15 ਹਜ਼ਾਰ ਰੁਪਏ ਦੀ ਧੋਖਾਦੇਹੀ ਕਰਨ ਵਾਲੇ ਨਾਮਜ਼ਦ 10 ਦੋਸ਼ੀਆਂ 'ਚੋਂ ਪਤੀ-ਪਤਨੀ ਨੂੰ ਯੂ.ਪੀ. ਤੋਂ ਕਾਬੂ ਕਰਨ 'ਚ ਸਫਲਤਾ ਮਿਲੀ ਹੈ। ਇਸ ਸਬੰਧੀ ਸਿਟੀ ਇੰਚਾਰਜ ਸਰਵਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ 13 ਅਪ੍ਰੈਲ 2019 ਨੂੰ ਇਕ ਬੀ. ਐੱਸ. ਐੱਨ. ਐੱਲ. ਦੇ ਸੇਵਾਮੁਕਤ ਕਰਮਚਾਰੀ ਪ੍ਰਿਤ ਪਾਲ ਪੁੱਤਰ ਅਨੰਤ ਰਾਮ ਵਾਸੀ ਖੱਟਰਪੱਤੀ ਤਪਾ ਦੀ ਦਰਖਾਸਤ 'ਤੇ ਮਾਮਲਾ ਦਰਜ ਕੀਤਾ ਸੀ ਕਿ ਰਾਜੂ ਪੁੱਤਰ ਰਮੇਸ਼ ਚੰਦ ਮਾਰਫਤ ਪੀ. ਬੀ. ਟੀ. ਸਲੂਸ਼ਨ ਨੇ ਉਸ ਤੋਂ ਖਾਲੀ ਚੈੱਕ ਇਸ ਕਰਕੇ ਲੈ ਲਏ ਕਿ ਅਸੀਂ ਵਿਭਾਗ 'ਚੋਂ ਬੋਲਦੇ ਹਾਂ ਕਿ ਜੇਕਰ ਬਕਾਇਆ ਰਕਮ ਲੈਣੀ ਹੈ ਤਾਂ ਖਾਲੀ ਚੈੱਕ ਭੇਜ ਦਿਉ, ਮੈਂ ਖਾਲੀ ਚੈੱਕ ਪੁਨੀਤ ਅਗਰਵਾਲ ਨੂੰ ਭੇਜ ਦਿੱਤੇ ਤਾਂ ਸਾਰੇ ਚੈੱਕ ਰਾਜੂ ਅਗਰਵਾਲ ਦੇ ਖਾਤੇ 'ਚ ਪਾਉਣ ਉਪਰੰਤ ਰਾਜੂ ਨੇ ਇਹ ਸਾਰੀ ਰਕਮ ਕੁਮਾਰ ਏਜੰਸੀ ਦੇ ਨਾਂ ਟਰਾਂਸਫਰ ਕਰਵਾ ਦਿੱਤੀ। ਇਹ ਏਜੰਸੀ ਮੰਜੂ ਅਗਰਵਾਲ ਦੇ ਨਾਂ ਬੋਲਦੀ ਹੈ, ਇਸ ਨੂੰ ਇਸ ਦਾ ਪਤੀ ਸੁਰਿੰਦਰ ਅਗਰਵਾਲ ਚਲਾਉਂਦਾ ਹੈ।

ਪੁਲਸ ਨੇ ਜਾਂਚ ਪੜਤਾਲ ਕਰਨ ਉਪਰੰਤ ਸੁਰਿੰਦਰ ਅਗਰਵਾਲ ਪੁੱਤਰ ਓਮ ਪ੍ਰਕਾਸ਼ ਅਤੇ ਪਤਨੀ ਮੰਜੂ ਬਾਲਾ ਵਾਸੀ ਬੁਲੰਦਪੁਰ (ਯੂ.ਪੀ) ਨੂੰ ਕਾਬੂ ਕਰ ਲਿਆ ਹੈ, ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਇਸ ਮੌਕੇ ਗੁਰਪਿਆਰ ਸਿੰਘ ਹੌਲਦਾਰ, ਵੀਰਪਾਲ ਕੌਰ ਹੌਲਦਾਰ, ਬੇਅੰਤ ਸਿੰਘ, ਸੁਰਜੀਤ ਸਿੰਘ ਆਦਿ ਪੁਲਸ ਕਰਮਚਾਰੀ ਹਾਜ਼ਰ ਸਨ।

cherry

This news is Content Editor cherry