ਜ਼ਿਲੇ ’ਚ ਸਵਾਈਨ ਫਲੂ ਦੀ ਦਸਤਕ, 1 ਮਰੀਜ਼ ਦੀ ਪੁਸ਼ਟੀ, 4 ਸ਼ੱਕੀ

09/19/2018 6:39:34 AM

ਪਟਿਆਲਾ/ਨਾਭਾ, (ਪਰਮੀਤ,  ਜੈਨ)- ਸਟੇਟ ਪ੍ਰੋਗਰਾਮ ਅਫਸਰ ਆਈ. ਡੀ. ਐੈੱਸ. ਪੀ. ਵੱਲੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਨਾਭਾ ਦੀ ਇਕ 50 ਸਾਲਾ ਅੌਰਤ ਜੋ ਕਿ ਮੈਕਸ ਹਸਪਤਾਲ ਚੰਡੀਗਡ਼੍ਹ ਵਿਚ ਦਾਖਲ ਹੈ,  ਉਸ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ ਹੋਈ ਹੈ। ਸੂਚਨਾ ਮਿਲਣ ’ਤੇ ਜ਼ਿਲਾ ਸਿਹਤ ਵਿਭਾਗ ਵੱਲੋਂ ਮੈਡੀਕਲ ਅਫਸਰ ਦੀ ਅਗਵਾਈ ਹੇਠ ਰੈਪਿਡ ਰੈਸਪੌਂਸ ਟੀਮ ਬਣਾ ਕੇ ਨਾਭਾ ਵਿਖੇੇ ਮਰੀਜ਼ ਦੇ ਰਿਹਾਇਸ਼ੀ ਏਰੀਏ ਵਿਚ ਸਰਵੇ ਕਰਵਾਉਣ ਲਈ ਭੇਜੀ ਗਈ। ਜਾਂਚ ਵਿਚ ਵੇਖਿਆ ਗਿਆ ਕਿ ਇਹ ਮਰੀਜ਼ ਜੋ ਕਿ 6 ਸਤੰਬਰ ਨੂੰ ਵ੍ਰਿੰਦਾਵਣ ਗਿਆ ਸੀ, ਉਥੋਂ ਆਉਣ ਤੋਂ ਬਾਅਦ ਇਸ ਨੂੰ ਬੁਖਾਰ ਨਾਲ ਖਾਂਸੀ  ਤੇ ਜ਼ੁਕਾਮ ਹੋ ਗਿਆ ਸੀ। ਹਾਲਤ ਵਿਗਡ਼ਨ ’ਤੇ ਉਸ  ਨੂੰ ਮੈਕਸ ਵਿਚ ਦਾਖਲ ਕਰਵਾਇਆ ਗਿਆ ਸੀ। 
 ®ਅੌਰਤ ਦੇ ਪਰਿਵਾਰਕ ਮੈੈਂਬਰਾਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਹ ਮਰੀਜ਼ ਸ਼ੂਗਰ ਤੋਂ ਵੀ ਪੀਡ਼ਤ  ਹੈ। ਵ੍ਰਿੰਦਾਵਣ ਤੋਂ ਵਾਪਸ ਆਉਣ ਤੋਂ ਬਾਅਦ ਹੀ ਉਸ ਨੂੰ ਖਾਂਸੀ ਤੇ ਬੁਖਾਰ  ਹੋ   ਗਿਆ। ਸਰਵੇ ਦੌਰਾਨ ਟੀਮ ਵੱਲੋਂ ਆਲੇ-ਦੁਆਲੇ ਦੇ ਘਰਾਂ ਦੇ ਲੋਕਾਂ ਨੂੰੰ ਬੀਮਾਰੀ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮਰੀਜ਼ ਦੇ ਸੰਪਰਕ ਵਿਚ ਆਏ 9 ਪ੍ਰਾਇਮਰੀ ਕੰਟੈਕਸ ਨੂੰ ਟੈਮੀਫਲੂ ਗੋਲੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
  ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ ਸਵਾਈਨ ਫਲੂ ਦੇ 4 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਸਨ, ਜੋ ਕਿ ਜਾਂਚ ਦੌਰਾਨ ਨੈਗੇਟਿਵ ਆਏ ਹਨ।
 ਲਗਦਾ ਹੈ ਕਿ ਇਨ੍ਹਾਂ ਨੂੰ ਵੀ ਇਹ ਬੀਮਾਰੀ ਸਫਰ ਦੌਰਾਨ ਹੀ ਲੱਗੀ ਹੈ।

ਕੀ ਹਨ ਸਵਾਈਨ ਫਲੂ ਦੀਅਾਂ ਅਲਾਮਤਾਂ?
 ਜ਼ਿਲਾ ਐਪੀਡੋਮੋਲੋਜਿਸਟ ਡਾ. ਗੁਰਮੀਤ ਸਿੰਘ ਨੇ ਸਵਾਈਨ ਫਲੂ ਦੀਅਾਂ ਅਲਾਮਤਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੈਟਾਗਰੀ-ਏ ਦੇ ਮਰੀਜ਼ ਉਹ ਹਨ, ਜਿਨ੍ਹਾਂ ਨੂੰ ਖਾਂਸੀ, ਜ਼ੁਕਾਮ ਤੇ ਹਲਕਾ-ਹਲਕਾ ਬੁਖਾਰ ਹੁੰਦਾ ਹੈ। ਇਨ੍ਹਾਂ ਮਰੀਜ਼ਾਂ ਨੂੰ ਕੋਈ ਦਵਾਈ ਦੀ ਜ਼ਰੂਰਤ ਨਹੀਂ ਹੁੰਦੀ। ਘਰ ਵਿਚ ਹੀ ਅਾਰਾਮ ਕਰਨ  ਅਤੇ ਚੰਗੀ ਖੁਰਾਕ ਤੇ ਤਰਲ ਪਦਾਰਥਾਂ ਦੀ ਵਰਤੋਂ ਵੱਧ ਤੋਂ ਵੱਧ ਕਰਨ ਦੀ ਲੋਡ਼ ਹੁੰਦੀ ਹੈ। ਕੈਟਾਗਰੀ-ਬੀ ਵਿਚ ਉਹ ਮਰੀਜ਼ ਆਉਂਦੇ ਹਨ, ਜਿਨ੍ਹਾਂ ਨੂੰ ਖਾਂਸੀ-ਜ਼ੁਕਾਮ ਦੇ ਨਾਲ-ਨਾਲ ਬਹੁਤ ਤੇਜ਼ ਬੁਖਾਰ ਹੁੰਦਾ ਹੈ। ਇਸ ਦੇ ਨਾਲ ਉਨ੍ਹਾਂ ਦੀ ਬੀਮਾਰੀ ਨਾਲ ਲਡ਼ਨ ਦੀ ਸ਼ਕਤੀ ਘੱਟ ਹੁੰਦੀ ਹੈ। ਜਿਵੇਂ ਕਿ ਦਿਲ, ਗੁਰਦੇ, ਲਿਵਰ, ਸ਼ੂਗਰ ਦੇ ਮਰੀਜ਼, 60 ਸਾਲ ਤੋਂ ਵੱਡੇ ਬਜ਼ੁਰਗ, ਜਿਹਡ਼ੇ ਸਟੀਰੋਇਡ ਥੈਰੇਪੀ ’ਤੇ ਹਨ ਅਤੇ ਹੋਰ ਕਿਸੇ ਗੰਭੀਰ ਬੀਮਾਰੀ ਤੋਂ ਪੀੜਤ ਹਨ। 
ਸਰਕਾਰੀ ਹਸਪਤਾਲਾਂ ’ਚ ਬਣਾਏ ਵੱਖਰੇ ਵਾਰਡ
 ਡਾ. ਮਨਜੀਤ ਸਿੰਘ ਸਿੱਧੂ  ਨੇ ਦੱਸਿਆ ਕਿ ਪਟਿਆਲਾ ਦੇ ਰਾਜਿੰਦਰਾ ਹਸਪਤਾਲ, ਮਾਤਾ ਕੌਸ਼ੱਲਿਆ ਹਸਪਤਾਲ ਅਤੇ ਸਬ-ਡਵੀਜ਼ਨ ਹਸਪਤਾਲਾਂ ਵਿਚ ’ਚ ਸਵਾਈਨ ਫਲੂ ਵਾਰਡ ਬਣਾਇਆ ਗਿਆ ਹੈ। ਇੱਥੇ ਸਵਾਈਨ ਫਲੂ ਦੀਆਂ ਦਵਾਈਆਂ, ਪੀ. ਪੀ. ਈ. ਕਿੱਟਸ ਅਤੇ ਵੀ. ਟੀ. ਐੈੱਮ. ਆਦਿ ਉਪਲਬਧ ਹਨ। ਉਨ੍ਹਾਂ ਦੱਸਿਆ ਜ਼ਿਲਾ ਸਿਹਤ ਵਿਭਾਗ ਵੱਲੋਂ ਬੀਮਾਰੀ ਦੇ ਟਾਕਰੇ ਲਈ ਹਰ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ।

 ਕੀ ਹੈ ਇਲਾਜ? 
 ਡਾ. ਮਨਜੀਤ ਸਿੰਘ ਨੇ ਦੱਸਿਆ ਕਿ ‘ਬੀ’  ਕਿਸਮ ਦੇ ਸਾਰੇ ਮਰੀਜ਼ਾਂ ਨੂੰ ਟੈਮੀ ਫਲੂ ਦਵਾਈ ਦੇਣ ਦੀ ਲੋਡ਼ ਹੈ। ਏ. ਅਤੇ ਬੀ. ਕੈਟਾਗਰੀ ਲਈ ਕੋਈ ਟੈਸਟ ਦੀ ਜ਼ਰੂਰਤ ਨਹੀਂ ਹੈ। ਕੈਟਾਗਰੀ-ਸੀ ਵਿਚ ਜੋ ਮਰੀਜ਼ ਆਉਂਦੇ ਹਨ, ਇਨ੍ਹਾਂ ਨੂੰ ਕੈਟਾਗਰੀ-ਏ ਅਤੇ ‘ਬੀ’ ਦੇ ਲੱਛਣਾਂ ਦੇ ਨਾਲ-ਨਾਲ ਸਾਹ ਲੈਣ ਵਿਚ ਤਕਲੀਫ, ਬਲਗਮ ਵਿਚ ਖੂਨ, ਉਲਟੀਆਂ, ਟੱਟੀਆਂ ਅਤੇ ਹੱਥਾਂ-ਪੈਰਾਂ ਦੇ ਨਹੁੰਆਂ ਦਾ ਨੀਲਾ ਹੋਣਾ ਆਦਿ ਲੱਛਣ ਹਨ। ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਹੋਣਾ ਚਾਹੀਦਾ ਹੈ, ਜਿੱਥੇ ਕਿ ਉਨ੍ਹਾਂ ਦਾ ਟੈਸਟ ਲੈ ਕੇ ਦਵਾਈ ਸ਼ੁਰੂ ਕੀਤੀ ਜਾਂਦੀ ਹੈ।