ਬੇਕਾਬੂ ਸਵਿਫ਼ਟ ਕਾਰ ਇਨੋਵਾ ਕਾਰ ਨਾਲ ਟਕਰਾਈ

10/03/2020 2:22:02 PM

ਜ਼ੀਰਾ (ਗੁਰਮੇਲ ਸੇਖ਼ਵਾ): ਜ਼ੀਰਾ ਅਧੀਨ ਪੈਂਦੀ ਬਸਤੀ ਹਾਜ਼ੀ ਵਾਲਾ ਦੇ ਸ਼ਮਸ਼ਾਨਘਾਟ ਦੇ ਨਜ਼ਦੀਕ ਦੁਪਹਿਰ ਸਮੇਂ ਸਵਿਫ਼ਟ ਕਾਰ ਅਤੇ ਇਨੋਵਾ ਕਾਰ 'ਚ ਜ਼ਬਰਦਸਤ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਸ 'ਚ ਦੋਵੇਂ ਵਾਹਨ ਚਾਲਕ ਤਾਂ ਵਾਲ-ਵਾਲ ਬਚ ਗਏ, ਪਰ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। 

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦੇ ਹੋਏ ਇਨੋਵਾ ਕਾਰ ਨੰ: ਡੀ.ਐੱਲ.03 ਸੀ.ਏ.ਐੱਮ. 1383 ਦੇ ਚਾਲਕ ਗੁਰਸੇਵਕ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਭਿੱਖੀ ਵਿੰਡੀ ਨੇ ਦੱਸਿਆ ਕਿ ਉਹ ਭਿੰਖੀ ਵਿੰਡੀ ਤੋਂ ਸਵਾਰੀਆਂ ਲੈ ਕੇ ਮੁੱਦਕੀ ਵੱਲ ਜਾ ਰਿਹਾ ਸੀ ਤਾਂ ਬਸਤੀ ਹਾਜੀ ਵਾਲਾ ਦੇ ਸ਼ਮਸ਼ਾਨਘਾਟ ਦੇ ਨਜ਼ਦੀਕ ਪਹੁੰਚਦੇ ਹੀ ਅਚਾਨਕ ਜ਼ੀਰਾ ਤੋਂ ਢੰਡੀਆਂ ਜਾ ਰਹੀ ਸਵਿਫ਼ਟ ਡਿਜ਼ਾਇਅਰ ਕਾਰ ਨੰਬਰ ਪੀ.ਬੀ.05ਏ.ਜੀ 2481 ਬੇਕਾਬੂ ਹੋ ਕੇ ਡਿਵਾਇਡਰ ਕਰਾਸ ਕਰਕੇ ਉਸਦੀ ਕਾਰ ਨਾਲ ਆ ਟਕਰਾਈ। ਇਸ ਘਟਨਾ 'ਚ ਇਨੋਵਾ ਕਾਰ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦਕਿ ਕਾਰ 'ਚ ਸਵਾਰ ਹੋਰ ਸਵਾਰੀਆਂ ਵਾਲ ਵਾਲ ਬਚ ਗਈਆਂ।

Shyna

This news is Content Editor Shyna