ਚੰਡੀਗੜ੍ਹ : ਲੋਕਾਂ ਦੇ ਦਿਲਾਂ ਨੂੰ ਛੂਹ ਗਿਆ ''ਸੁਖਨਾ ਝੀਲ'' ਦਾ ਨਜ਼ਾਰਾ

01/23/2019 2:11:40 PM

ਚੰਡੀਗੜ੍ਹ : ਬੀਤੇ ਦਿਨੀਂ ਆਸਮਾਨ 'ਚ ਛਾਏ ਕਾਲੇ ਬੱਦਲਾਂ ਅਤੇ ਹੋ ਰਹੀ ਬਾਰਸ਼ ਨੇ ਸ਼ਹਿਰ ਦੇ ਮੌਸਮ ਨੂੰ ਰੋਮਾਂਚਕ ਅਤੇ ਖੂਬਸੂਰਤ ਬਣਾ ਦਿੱਤਾ। ਸੋਮਵਾਰ ਨੂੰ ਵੀ ਬੱਦਲਾਂ ਅਤੇ ਬਾਰਸ਼ ਦਾ ਸਿਲਸਿਲਾ ਜਾਰੀ ਰਿਹਾ। ਇਸ ਬਾਰਸ਼ ਦਾ ਆਨੰਦ ਲੈਣ ਲਈ ਦੂਰ-ਦੂਰ ਤੋਂ ਲੋਕ ਸ਼ਹਿਰ ਦੀ ਖੂਬਸੂਰਤ 'ਸੁਖਨਾ ਝੀਲ' 'ਤੇ ਪੁੱਜੇ ਅਤੇ ਸੁਹਾਵਣੇ ਮੌਸਮ ਦਾ ਨਜ਼ਾਰਾ ਲੈਂਦੇ ਹੋਏ ਦਿਖਾਈ ਦਿੱਤੇ। ਬਾਰਸ਼ ਦੇ ਮੌਸਮ ਦੌਰਾਨ ਝੀਲ ਦਾ ਨਜ਼ਾਰਾ ਦਿਲ ਨੂੰ ਛੂਹ ਲੈਣ ਵਾਲਾ ਸੀ। ਲੋਕਾਂ ਨੇ ਝੀਲ 'ਚ ਵੋਟਿੰਗ ਕਰਕੇ ਇਸ ਮੌਸਮ ਦਾ ਮਜ਼ਾ ਲਿਆ। ਝੀਲ ਦੇ ਟਰੈਕ 'ਤੇ ਲੋਕਾਂ ਦੀ ਕਾਫੀ ਭੀੜ ਦਿਖਾਈ ਦਿੱਤੀ। ਕਈ ਲੋਕ ਤਾਂ ਇਸ ਮੌਸਮ 'ਚ ਝੀਲ ਦੀ ਖੂਬਸੂਰਤੀ ਦੇਖਣ ਲਈ ਬਹੁਤ ਦੂਰੋਂ-ਦੂਰੋਂ ਆਏ ਹੋਏ ਸਨ।

Babita

This news is Content Editor Babita