ਹਤਾਸ਼ਾ ’ਚ ਸੁਖਬੀਰ ਦੇ ਰਿਹੈ ਸਰਕਾਰੀ ਅਧਿਕਾਰੀਆਂ ਨੂੰ ਦੇਖ ਲੈਣ ਦੀਆਂ ਧਮਕੀਆਂ : ਜਾਖਡ਼

01/24/2019 6:20:32 AM

ਅਬੋਹਰ, (ਜ. ਬ.,ਰਹੇਜਾ)– ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਗੁਰਦਾਸਪੁਰ  ਤੋਂ  ਸੰਸਦ  ਮੈਂਬਰ ਸੁਨੀਲ ਜਾਖਡ਼ ਨੇ ‘ਸ਼੍ਰੋਅਦ’  ਦੇ  ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਥਿਤ  ਤੌਰ  ’ਤੇ ਝੂਠੇ ਮਾਮਲੇ ਦਰਜ ਕਰਨ ਵਾਲੇ ਅਧਿਕਾਰੀਆਂ ਨੂੰ ਸੱਤਾ  ’ਚ  ਅਾਉਣ  ’ਤੇ ਦੇਖ ਲੈਣ ਦੀਆਂ ਧਮਕੀਆਂ ’ਤੇ ਪ੍ਰਤੀਕਿਰਿਆ ਪ੍ਰਗਟ ਕਰਦਿਅਾਂ  ਕਿਹਾ ਕਿ ਲਗਾਤਾਰ 25 ਸਾਲ ਤੱਕ ਸੱਤਾਧਾਰੀ  ਰਹਿਣ ਦੇ ਮੁੰਗੇਰੀ ਲਾਲ ਵਾਲੇ ਸੁਪਨੇ ਦੇਖਣ ਵਾਲੇ ਸੁਖਬੀਰ  ਹਤਾਸ਼ ਹੋ ਕੇ ਝੂਠੇ ਮਾਮਲੇ ਦਰਜ ਕਰਨ ਦਾ ਦੋਸ਼ ਲਗਾ ਰਹੇ ਹਨ ਅਤੇ ਅਫਸਰਾਂ ਨੂੰ ਧਮਕੀਆਂ ਦੇ ਰਹੇ ਹਨ।
®ਪੰਜਾਬ ਬਾਗਬਾਨੀ ਵਿਭਾਗ ਵੱਲੋਂ ਆਯੋਜਿਤ ਸੂਬਾ ਪੱਧਰੀ ਫਲ ਪ੍ਰਦਰਸ਼ਨੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ  ਕਰਦਿਆਂ  ਜਾਖਡ਼ ਨੇ ਕਿਹਾ ਕਿ  ਸ਼੍ਰੋਅਦ ਨੂੰ ਟੁੱਕੜੇ-ਟੁੱਕੜੇ ਕਰਨ ਦੀ ਵਾਹ-ਵਾਹ ਸੁਖਬੀਰ ਨੂੰ ਹੀ ਜਾਵੇਗੀ। ਵਿਰੋਧੀ ਧਿਰ  ਵਜੋਂ  ਵੀ ਵਿਧਾਨ ਸਭਾ ਵਿਚ ਸਥਾਨ ਨਾ  ਮਿਲਣ  ਤੋਂ ਬਾਅਦ ਸੁਖਬੀਰ ਦੀ  ਫੂੰਕਾਰੇ  ਮਾਰਨ  ਵਾਲੀ  ਕਾਰਜਪ੍ਰਣਾਲੀ ਕਾਰਨ ਹੀ ‘ ਸ਼੍ਰੋਅਦ’  ਚੌਪਟ ਹੋ ਰਿਹਾ ਹੈ। ਇਹੀ ਸਥਿਤੀ ਆਮ ਆਦਮੀ ਪਾਰਟੀ ਦੀ ਹੈ। ਕਰਤਾਰਪੁਰ ਸਾਹਿਬ ਲਈ  ਲਾਂਘੇ  ਦੇ ਬਾਰੇ ਜਾਖਡ਼ ਨੇ ਕਿਹਾ ਕਿ  ਪ੍ਰਦੇਸ਼ ਤੇ ਕੇਂਦਰ ਸਰਕਾਰ ਨੂੰ ਆਪਣੀ–ਆਪਣੀ ਜ਼ਿੰਮੇਵਾਰੀ ਰਾਜਨੀਤੀ ਤੋਂ ਉੱਪਰ ਉਠ ਕੇ ਨਿਭਾਉਣੀ ਚਾਹੀਦੀ ਹੈ। ਪ੍ਰਦਰਸ਼ਨੀ ਦੇਖਣ ਤੋਂ ਬਾਅਦ ਮੁੱਖ ਸਮਾਗਮ ਨੂੰ ਸੰਬੋਧਨ ਕਰਦੇ ਹੋਏ  ਜਾਖਡ਼ ਨੇ ਕਿਹਾ ਕਿ ਜਦ ਤੱਕ ਸਬਜ਼ੀਆਂ ਤੇ ਫਲਾਂ ਦੇ ਮੰਡੀਕਰਨ ਦੀ ਉੱਤਮ ਵਿਵਸਥਾ ਨਹੀਂ ਹੁੰਦੀ, ਤਦ ਤੱਕ ਕਿਸਾਨਾਂ ਦੇ ਚਹਿਰੇ ’ਤੇ ਲਾਲੀ ਨਹੀਂ ਉਭਰ ਪਾਵੇਗੀ।   ®ਪ੍ਰਦਰਸ਼ਨੀ ’ਚ ਕੁੱਲ 115 ਪ੍ਰਤੀਭਾਗੀਆਂ ਨੇ ਭਾਗ ਲਿਆ, ਜਿਨ੍ਹਾਂ ’ਚੋਂ 53 ਪ੍ਰਤੀਭਾਗੀਆਂ ਦੇ ਆਧਾਰ ’ਤੇ ਫਾਜ਼ਿਲਕਾ ਜ਼ਿਲੇ ਨੇ ਓਵਰਆਲ ਟਰਾਫੀ ਜਿੱਤੀ।