ਸ੍ਰੀ ਮੁਕਤਸਰ ਸਾਹਿਬ-ਕੋਟਕਪੁਰਾ ਰੋਡ 'ਤੇ ਦੋ ਗੱਡੀਆਂ ਦੀ ਟੱਕਰ, 1 ਜ਼ਖਮੀ

10/31/2019 1:10:13 PM

ਸ੍ਰੀ ਮੁਕਤਸਰ ਸਾਹਿਬ (ਤਨੇਜਾ) : ਸ੍ਰੀ ਮੁਕਤਸਰ ਸਾਹਿਬ-ਕੋਟਕਪੁਰਾ ਰੋਡ 'ਤੇ ਪਿੰਡ ਝਬੇਲਵਾਲੀ ਨੇੜੇ ਸਵੇਰੇ 3 ਵਜੇ ਦੇ ਕਰੀਬ ਮੁਕਤਸਰ ਤੋਂ ਕੋਟਕਪੁਰਾ ਵੱਲ ਜਾ ਰਹੀ ਕਬਾੜ ਨਾਲ ਭਰੀ ਟਾਟਾ 407 ਗੱਡੀ ਦੀ ਆਲੂਆਂ ਨਾਲ ਭਰੇ ਟਰਾਲੇ ਨਾਲ ਆਹਮੋ-ਸਾਹਮਣੇ ਦੀ ਟੱਕਰ ਹੋ ਗਈ। ਟੱਕਰ ਇੰਨੀ ਜਬਰਦਸਤ ਸੀ ਕਿ ਕਬਾੜ ਨਾਲ ਭਰੀ ਟਾਟਾ 407 ਗੱਡੀ ਦੇ ਪਰਖੱਚੇ ਉਡ ਗਏ। ਉਥੇ ਹੀ ਮੌਕੇ 'ਤੇ ਪੁੱਜੀ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਦ ਇਸ ਮਾਮਲੇ ਸਬੰਧੀ ਟਰਾਲੇ ਦੇ ਡਰਾਈਵਰ ਬੁੱਧ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਰਾਏਕੇ ਕੋਲਡ ਸਟੋਰ ਤੋਂ ਆਲੂ ਭਰ ਕੇ ਮੁਕਤਸਰ ਵੱਲ ਨੂੰ ਆ ਰਿਹਾ ਸੀ ਤੇ ਅਚਾਨਕ ਹੀ ਮੁਕਤਸਰ ਤੋਂ ਕੋਟਕਪੁਰਾ ਵੱਲ ਜਾ ਰਹੇ ਟਾਟਾ 407 ਦੀ ਟੱਕਰ ਹੋ ਗਈ ਅਤੇ ਟਰਾਲਾ ਪਲਟ ਗਿਆ।

ਉਥੇ ਹੀ ਇਸ ਮਾਮਲੇ ਸਬੰਧੀ ਟਾਟਾ 407 ਦੇ ਡਰਾਈਵਰ ਧਰਮਵੀਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਸਵੇਰੇ 2 ਕੁ ਵਜੇ ਦੇ ਕਰੀਬ ਮੁਕਤਸਰ ਤੋਂ ਕਬਾੜ ਨਾਲ ਭਰਿਆ ਟਾਟਾ 407 ਲੈ ਕੇ ਮਲਸੀਆਂ ਲਈ ਨਿਕਲਿਆ ਸੀ ਤੇ ਰਸਤੇ ਵਿਚ ਪੈਂਦੇ ਪਿੰਡ ਝਬੇਲਵਾਲੀ ਦੇ ਅੱਡੇ ਕੋਲ ਕੋਟਕਪੁਰਾ ਵੱਲ ਤੋਂ ਆ ਰਹੇ ਟਰਾਲਾ ਨੇ ਉਸ ਨੂੰ ਸਿੱਧੀ ਟੱਕਰ ਮਾਰੀ ਜਿਸ ਨਾਲ ਕਿ ਉਸ ਦੀ ਗੱਡੀ ਦੇ ਪਰਖੱਚੇ ਉੱਡ ਗਏ ਤੇ ਉਸ ਦੇ ਵੀ ਕਾਫੀ ਲੱਗੀਆਂ ਹਨ। ਮੌਕੇ 'ਤੇ ਪੁੱਜੇ ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਝਬੇਲਵਾਲੀ ਦੇ ਕੋਲ ਇਕ ਹਾਦਸਾ ਵਾਪਰਿਆ ਤੇ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

cherry

This news is Content Editor cherry