ਕੋਟਕਪੂਰਾ ''ਚ ਮਨਾਇਆ ਗਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ

12/11/2018 5:28:15 PM

ਕੋਟਕਪੂਰਾ (ਨਰਿੰਦਰ) - ਅਰੋੜਾ ਮਹਾਸਭਾ ਕੋਟਕਪੂਰਾ ਵਲੋਂ ਗੁਰਦੁਆਰਾ ਇਸਤਰੀ ਸਭਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਇਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਤੋਂ ਆਏ ਭਾਈ ਗਗਨਪ੍ਰੀਤ ਸਿੰਘ ਦੇ ਰਾਗੀ ਜਥੇ ਨੇ ਕੀਰਤਨ  ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਧਾਨ ਹਰੀਸ਼ ਸੇਤੀਆ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦੀ ਸੇਵਾ ਸਮੂਹ ਅਰੋੜਾ ਮਹਾਸਭਾ ਦੇ ਮੈਂਬਰਾਂ ਦੀ ਸਹਾਇਤਾ ਨਾਲ ਮਨਜੀਤ ਸਿੰਘ ਸ਼ੰਮੀ ਅਤੇ ਸੁਮਿਤ ਅਰੋੜਾ ਵਲੋਂ ਨਿਭਾਈ ਗਈ। ਇਸ ਮੌਕੇ ਰਮਨ ਚਾਵਲਾ, ਅਸ਼ੋਕ ਚਾਵਲਾ, ਹਰਸ਼ ਅਰੋੜਾ, ਰਵੀ ਕਾਲੜਾ, ਅਸ਼ੋਕ, ਜਤਿੰਦਰ, ਰਵਿੰਦਰ ਮੋਗਾ ਆਦਿ ਮੌਜੂਦ ਸਨ।

rajwinder kaur

This news is Content Editor rajwinder kaur