ਪੈਸਿਆਂ ਦੇ ਲੈਣ-ਦੇਣ ਸਬੰਧੀ ਪਤੀ-ਪਤਨੀ ਦੀ ਕੁੱਟ-ਮਾਰ

06/26/2019 2:29:38 AM

ਜਲਾਲਾਬਾਦ, (ਸੇਤੀਆ)– ਦਸਮੇਸ਼ ਨਗਰੀ ਵਿਚ ਪੈਸਿਆਂ ਦੇ ਲੈਣ-ਦੇਣ ਸਬੰਧੀ ਪਤੀ-ਪਤਨੀ ਦੀ ਕੁੱਟ-ਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਕੁੱਟ-ਮਾਰ ਦੀ ਸ਼ਿਕਾਰ ਪਤਨੀ ਨੂੰ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਜਰਨੈਲ ਸਿੰਘ ਪੁੱਤਰ ਅਮਰ ਸਿੰਘ ਵਾਸੀ ਜਲਾਲਾਬਾਦ ਨੇ ਦੱਸਿਆ ਕਿ ਪਿੰਡ ਬਲੇਲ ਕੇ ਕਾਮਲ (ਗੁਰੂਹਰਸਹਾਏ) ਦੇ ਲੋਕਾਂ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਅਤੇ ਮੰਗਲਵਾਰ ਸਵੇਰੇ ਕਰੀਬ 7 ਵਜੇ ਅੱਧਾ ਦਰਜਨ ਲੋਕਾਂ ਨੇ ਆਉਂਦਿਆਂ ਹੀ ਮੇਰੇ ਨਾਲ ਝਗਡ਼ਾ ਕਰਦਿਆਂ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਛੁਡਾਉਣ ਆਈ ਮੇਰੀ ਪਤਨੀ ਬਲਜਿੰਦਰ ਕੌਰ ਨਾਲ ਵੀ ਹਮਲਾਵਰਾਂ ਨੇ ਕੁੱਟ-ਮਾਰ ਕੀਤੀ। ਇਸ ਘਟਨਾ ਤੋਂ ਬਾਅਦ ਆਸ-ਪਾਸ ਦੇ ਲੋਕ ਇਕੱਠੇ ਹੋਏ ਤਾਂ ਹਮਲਾਵਰ ਉਥੋਂ ਫਰਾਰ ਹੋ ਗਏ।

Bharat Thapa

This news is Content Editor Bharat Thapa