ਅਵਾਰਾ ਪਸ਼ੂਆਂ ਦੇ ਹੱਲ ਲਈ ਸਮਾਜਿਕ ਤੇ ਸਿਆਸੀ ਪਾਰਟੀਆਂ ਦਾ ਰੋਸ ਧਰਨਾ ਸਮਾਪਤ

10/22/2019 1:03:15 AM

ਮਾਨਸਾ, (ਜੱਸਲ)- ਸ਼ਹਿਰ ਦੀਆਂ ਸਮਾਜਿਕ ਤੇ ਵਪਾਰਕ ਜਥੇਬੰਦੀਆਂ ਤੋ ਇਲਾਵਾ ਵੱਖ ਵੱਖ ਸਿਆਸੀ ਪਾਰਟੀਆਂ ਦੇ ਅਧਾਰਿਤ ਅਵਾਰਾ ਪਸ਼ੂ ਸੰਘਰਸ਼ ਕਮੇਟੀ ਵੱਲੋਂ ਮਾਨਸਾ ਜ਼ਿਲੇ ਨੂੰ ਅਵਾਰਾ ਪਸ਼ੂਆਂ ਦੇ ਹੱਲ ਲਈ 38 ਦਿਨਾਂ ਤੋ ਵਿੱਢਿਆ ਸੰਘਰਸ਼ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਫਰਜ਼ੰਦ ਯੁਵਰਾਜ ਰਣਇੰਦਰ ਸਿੰਘ ਟਿੱਕੂ ਅਤੇ ਕੈਬਨਿਟ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਸੰਘਰਸ਼ ਕਮੇਟੀ ਦੇ ਮੰਗਾਂ ਪੰਜਾਬ ਸਰਕਾਰ ਰਾਹੀ ਕੇਂਦਰ ਸਰਕਾਰ ਤੱਕ ਪਹੁੰਚਾਉਣ ਦਾ ਵਿਸਵਾਸ਼ ਦੇਣ ਤੇ ਅੱਜ ਸਮਾਪਤ ਹੋ ਗਿਆ ਹੈ। ਇਸ ਮੌਕੇ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਨਾਲ ਸੰਬੰਧਤ ਕਈ ਮੰਗਾਂ ਮੌਕੇ ਤੇ ਪ੍ਰਵਾਨ ਕੀਤੀਆਂ ਗਈਆਂ। ਇਸ ਲੰਬੇ ਸੰਘਰਸ਼ 'ਚ ਅਵਾਰਾ ਪਸ਼ੂ ਸੰਘਰਸ਼ ਕਮੇਟੀ ਲਗਾਤਾਰ ਇਹ ਮੰਗ ਉਠਾ ਰਹੀ ਸੀ ਕਿ ਦੇਸ਼ੀ ਗਊਆਂ ਨੂੰ ਛੱਡ ਕੇ ਸਿਰਫ ਅਮਰੀਕੀ ਪਸ਼ੂਆਂ ਤੋਂ ਛੁੱਟਕਾਰਾ ਦਿਵਾਇਆ ਜਾਵੇ, ਪੰਜਾਬ ਵਿਧਾਨ ਸਭਾ 'ਚ ਮਤਾ ਪੇਸ਼ ਕਰਕੇ ਪੱਕਾ ਹੱਲ ਕੀਤਾ ਜਾਵੇ, ਜੇਕਰ ਸਮੱਸਿਆ ਦਾ ਹੱਲ ਨਹੀ ਤਾਂ ਕਾਊ ਸੈਸੱ ਵਾਪਸ ਕੀਤਾ ਜਾਵੇ ਅਤੇ ਪੰਜਾਬ ਸਰਕਾਰ ਰਾਹੀ ਕੇਂਦਰ ਸਰਕਾਰ ਕੋਲ ਉਨ੍ਹਾਂ ਦੀ ਅਵਾਜ਼ ਉਠਾਈ ਜਾਵੇ। ਇਸ ਮੌਕੇ ਸੰਘਰਸ਼ ਕਮੇਟੀ ਵੱਲੋਂ ਰੱਖੀ ਭੁੱਖ ਹੜਤਾਲ ਅਤੇ ਰੋਸ ਧਰਨੇ ਤੇ ਉਨ੍ਹਾਂ ਦੀ ਸਾਰ ਲੈਣ ਪਹੁੰਚੇ ਯੁਵਰਾਜ ਰਣਇੰਦਰ ਸਿੰਘ ਦਾ ਭਰਵਾਂ ਸੁਆਗਤ ਕੀਤਾ।
ਇਸ ਮੌਕੇ ਸੰਘਰਸ਼ ਕਮੇਟੀ ਦੇ ਨੁਮਾਇੰਦੇ ਮੁਨੀਸ਼ ਬੱਬੀ ਦਾਨੇਵਾਲੀਆਂ, ਮਨਜੀਤ ਸਦਿਓੜਾ, ਜਸਵੀਰ ਕੌਰ ਨੱਤ, ਬਲਵਿੰਦਰ ਸਿੰਘ ਕਾਕਾ, ਜਤਿੰਦਰ ਆਗਰਾ, ਬਿੱਕਰ ਮੰਘਾਣੀਆ ਅਤੇ ਡਾ. ਜਨਕ ਰਾਜ ਸਿੰਗਲਾ ਨੇ ਇਹ ਮੰਗਾਂ ਰੱਖੀਆਂ ਕਿ ਮਾਨਸਾ ਜ਼ਿਲੇ 'ਚ ਸਰਕਾਰੀ ਗਊਸ਼ਾਲਾਵਾਂ ਬਣਾਈਆਂ ਜਾਣ, 10 ਦਿਨਾਂ ਦੇ ਅੰਦਰ ਅਵਾਰਾ ਪਸ਼ੂਆਂ ਨੂੰ ਸੜਕਾਂ ਉਪਰੋ ਚੁੱਕਿਆ ਜਾਵੇ ਅਤੇ ਗਾਊਸੈਸ 'ਚ ਬਣਦਾ ਹਿੱਸਾ ਅਵਾਰਾ ਪਸ਼ੂਆਂ ਦੇ ਰੱਖ ਰਖਾਓ ਲਈ ਦਿੱਤਾ ਜਾਵੇ। ਦੂਜੀ ਮੰਗ ਇਹ ਸੀ ਗਊ ਸੁਰੱਖਿਆਂ ਕਾਨੂੰਨ ਵਿੱਚ ਸੋਧ ਕਰਕੇ ਅਮਰੀਕਨ ਨਸ਼ਲ ਦੇ ਪਸੂਆਂ ਦੀ ਖਰੀਦੋ ਫਰੋਖਤ ਸੁਰੂ ਕਰਵਾਈ ਜਾਵੇ।
ਇਸ ਦੌਰਾਨ ਨੂੰ ਸੰਬੋਧਨ ਕਰਦਿਆ ਯੁਵਰਾਜ ਰਣਇੰਦਰ ਸਿੰਘ ਨੇ ਚਿੰਤਾ ਜਾਹਿਰ ਕੀਤੀ ਕਿ ਪੰਜਾਬ ਅੰਦਰ ਅਵਾਰਾ ਪਸ਼ੂਆਂ ਦੀ ਸਮੱਸਿਆ ਵਾਕਈ ਗੰਭੀਰ ਹੋ ਚੁੱਕੀ ਹੈ। ਪੂਰੇ ਪੰਜਾਬ ਅੰਦਰ ਇਹ ਸਮੱਸਿਆ ਲੋਕਾਂ ਤੇ ਭਾਰੂ ਹੋਣ ਤੇ ਉਨ੍ਹਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਅੱਜ ਸਿਆਸਤ ਤੋ ਉਪਰ ਉਠ ਕੇ ਮਾਨਸਾ ਵਾਸੀਆਂ ਦੀਆਂ ਸਿਰਫ ਦੁੱਖ-ਤਕਲੀਫਾਂ ਸੁਣਨ ਆਏ ਹਨ। ਉਨ੍ਹਾਂ ਵਿਸਵਾਸ਼ ਦਿੱਤਾ ਕਿ ਕਿ ਮਾਨਸਾ ਹਲਕਾ ਉਹਨਾਂ ਦਾ ਆਪਣਾ ਹਲਕਾ ਹੈ ਕਿਉਕਿ ਵਿਧਾਨ ਸਭਾ ਹਲਕਾ ਮਾਨਸਾ ਨੇ ਲੋਕਾਂ ਨੇ 2009 ਦੀ ਲੋਕ ਸਭਾ ਚੋਣਾਂ ਵਿੱਚ ਬਹੁਤ ਪਿਆਰ ਦਿੱਤਾ ਸੀ। ਇਸ ਲਈ ਸੰਘਰਸ਼ ਕਮੇਟੀ ਵੱਲੋਂ ਸੰਘਰਸ਼ ਦੌਰਾਨ ਦਿੱਤੇ ਸੁਝਾਵਾਂ ਤੇ ਵਿਚਾਰ ਕਰਕੇ ਇਸ ਸਮੱਸਿਆ ਦਾ ਪੱਕੇ ਤੌਰ ਤੇ ਹੱਲ ਕਰਨ ਲਈ ਪੰਜਾਬ ਸਰਕਾਰ ਰਾਹੀ ਕੇਂਦਰ ਸਰਕਾਰ ਨੂੰ ਜਲਦ ਇਕ ਪੱਤਰ ਭੇਜਿਆ ਜਾਵੇਗਾ। ਉਨ੍ਹਾਂ ਇਹ ਐਲਾਨ ਵੀ ਕੀਤਾ ਕਿ ਮਾਨਸਾ ਜਿਲੇ ਨੂੰ ਮਾਨਸਾ ਵਿਧਾਨ ਸਭਾ ਹਲਕੇ ਅਤੇ ਸਮਾਣਾ ਹਲਕੇ ਨੂੰ ਪੰਜਾਬ ਸਰਕਾਰ ਇੱਕ ਪਾਇਲਟ ਪ੍ਰੋਜੈਕਟ ਅਧੀਨ ਲੈਕੇ ਅਵਾਰਾਂ ਪਸ਼ੂਆਂ ਨੂੰ ਸੜਕਾਂ ਉਪਰੋ ਚੁੱਕਣ ਤੋਂ ਬਾਅਦ ਉਨ੍ਹਾਂ ਦੇ ਹਰੇ ਚਾਰੇ ਲਈ 15 ਲੱਖ ਰੂਪਏ ਹਰ ਮਹੀਨੇ ਇਨ੍ਹਾਂ ਵਿਧਾਨ ਸਭਾ ਹਲਕਿਆਂ ਨੂੰ ਭੇਜੇ ਜਾਇਆ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜ਼ਿਲਾ ਮਾਨਸਾ ਦੇ ਪਿੰਡ ਜੋਗਾ ਵਿਖੇ ਸਾਢੇ ਪੰਜ ਏਕੜ ਵਿੱਚ ਗਉੂਸਾਲਾ ਬਣਾ ਕੇ ਆਉਣ ਵਾਲੇ ਦਸ ਦਿਨਾਂ ਵਿੱਚ ਅਵਾਰਾਂ ਪਸੂਆਂ ਨੂੰ ਸੜਕਾਂ ਉਪਰ ਚੁੱਕੇ ਉਥੇ ਭੇਜਣਾ ਸੁਰੂ ਕਰ ਦਿੱਤਾ ਜਾਵੇਗਾ। ਇਹ ਵਿਸਵਾਸ਼ ਦਿਵਾਉਣ ਤੇ ਸੰਘਰਸ਼ ਕਮੇਟੀ ਨੇ ਰੋਸ ਧਰਨਾ ਸਮਾਪਤ ਕਰ ਦਿੱਤਾ। ਇਸ ਮੌਕੇ ਇਹ ਗੱਲ ਵੀ ਉਭਰ ਕੇ ਸਾਹਮਣੇ ਆਈ ਕਿ ਇਹ ਹਲਕੇ ਦੇ ਪਿੰਡ ਜੋਗਾ ਵਿਖੇ ਸਾਢੇ 5 ਏਕੜ 'ਚ ਅਵਾਰਾ ਪਸ਼ੂਆਂ ਦੀ ਸਾਭ- ਸੰਭਾਲ ਲਈ ਇਸ ਗਊਸ਼ਾਲਾਂ ਵੀ ਬਣਾਈ ਜਾਵੇਗੀ। ਇਸ ਤੋ ਇਲਾਵਾ ਪਿੰਡ ਕਰੰਡੀ 'ਚ ਵੀ ਇਕ ਗਊਸ਼ਾਲਾਂ ਬਣਾਉਣਾ ਵਿਚਾਰ ਅਧੀਨ ਹੈ।
ਇਸ ਸਮੇਂ ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ, ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ, ਮੰਗਤ ਰਾਏ ਬਾਂਸਲ, ਅਜੀਤਇੰਦਰ ਸਿੰਘ ਮੋਫਰ, ਪੰਜਾਬ ਕਾਂਗਰਸ ਸਕੱਤਰ ਗੁਰਪ੍ਰੀਤ ਕੌਰ ਗਾਗੋਵਾਲ, ਸਫਾਈ ਸੇਵਕ ਕਮਿਸ਼ਨ ਪੰਜਾਬ ਦੇ ਵਾਈਸ ਚੇਅਰਮੈਨ ਰਾਮ ਸਿੰਘ ਸਰਦੂਲਗੜ•, ਨਗਰ ਕੌਂਸਲ ਪ੍ਰਧਾਨ ਮਨਦੀਪ ਗੋਰਾ, ਯੂਥ ਆਗੂ ਅਰਸ਼ਦੀਪ ਗਾਗੋਵਾਲ, ਸਮਾਜ ਸੇਵੀ ਪ੍ਰੇਮ ਅਗਰਵਾਲ,  ਸੁਖਦਰਸ਼ਨ ਸਿੰਘ ਖਾਰਾ, ਜਗਸੀਰ ਸਿੰਘ ਮੀਰਪੁਰ, ਚਰਨਜੀਤ ਸਿੰਘ ਸਰਦੂਲਗੜ•, ਚੁਸਪਿੰਦਰਵੀਰ ਸਿੰਘ ਭੁਪਾਲ, ਸੁਰੇਸ਼ ਨੰਦਗੜੀਆ, ਸੀਨੀਅਰ ਕਾਂਗਰਸੀ ਆਗੂ ਬਲਜੀਤ ਕੌਰ ਬਰਾੜ, ਬਿੱਟੂ ਭੁਪਾਲ, ਜੀਵਨ ਦਾਸ ਬਾਵਾ, ਰਣਜੀਤ ਸਿੰਘ ਦੋਦੜਾ, ਬਬਲਜੀਤ ਸਿੰਘ ਖਿਆਲਾ, ਜ਼ਿਲਾ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਬਣਾਂਵਾਲੀ, ਕਾ.ਰੁਲਦੂ ਸਿੰਘ, ਜਸਵੰਤ ਸਿੰਘ ਫਫੜੇ, ਕਰਮ ਸਿੰਘ ਚੌਹਾਨ, ਗੁਰਸ਼ਰਨ ਸਿੰਘ ਮਾਖਾ, ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੂ, ਡਾ. ਵਿਜੈ ਸਿੰਗਲਾ, ਕਾ.ਕ੍ਰਿਸ਼ਨ ਚੌਹਾਨ, ਕੇਸ਼ਰ ਸਿੰਘ ਧਲੇਵਾ , ਗੁਰਸੇਵਕ ਸਿੰਘ ਜਵਾਹਰਕੇ, ਰਾਜਿੰਦਰ ਸਿੰਘ ਜਵਾਰਹਕੇ, ਜੁਗਲ ਗਰਗ ਆਦਿ ਹਾਜ਼ਰ ਸਨ।

Bharat Thapa

This news is Content Editor Bharat Thapa